ਟੋਕੀਓ ਓਲੰਪਿਕਸ ਤੋਂ ਭਾਰਤੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਦਾ ਨਿੱਘਾ ਸਵਾਗਤ

ਪਿੰਡਾਂ ਲਈ ਹੋਈ ਰਵਾਨਾ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਟੋਕੀਓ ਓਲੰਪਿਕਸ ਵਿੱਚ ਛੇਵੇਂ ਸਥਾਨ ‘ਤੇ ਰਹੀ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਦਾ ਅੱਜ ਇਕੇ ਐੱਨਆਈਐੱਸ ਵਿਖੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਸ ਤੋਂ ਬਾਅਦ ਉਹ ਆਪਣੇ ਕਬਰਵਾਲਾ ਜ਼ਿਲ੍ਹਾ ਮੁਕਤਸਰ ਲਈ ਰਵਾਨਾ ਹੋ ਗਈ। ਐੱਨਆਈਐੱਸ ਦੇ ਉੱਚ ਅਧਿਕਾਰੀਆਂ ਤੇ ਕੋਚਾਂ ਵੱਲੋਂ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ ਸੀ ਤੇ ਅੱਜ ਐੱਨਆਈਐੱਸ ਦੇ ਮੁੱਖ ਗੇਟ ਦੇ ਬਾਹਰ ਉਸ ਦਾ ਵੱਖ ਵੱਖ ਸ਼ਖ਼ਸੀਅਤਾਂ ਵੱਲੋਂ ਵੱਲੋਂ ਸਨਮਾਨ ਕੀਤਾ ਗਿਆ।

ਕਮਲਪ੍ਰੀਤ ਕੌਰ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਦੇਸ਼ ਦੇ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਮਿਲਣੀਆਂ ਅਤਿ ਜ਼ਰੂਰੀ ਹਨ, ਜੇਕਰ ਸ਼ੁਰੂ ਵਿੱਚ ਹੀ ਖਿਡਾਰੀਆਂ ਦੀ ਚੰਗੀ ਦੇਖ ਭਾਲ ਹੋ ਜਾਏ ਤਾਂ ਦੇਸ਼ ਨੂੰ ਤਮਗਿਆਂ ਦੀ ਤੋਟ ਨਹੀਂ ਰਹੇਗੀ। ਜਿਥੇ ਉਲੰਪਿਕ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਸਿਹਰਾ ਕਮਲਪ੍ਰੀਤ ਕੌਰ ਨੇ ਆਪਣੇ ਮਾਤਾ ਪਿਤਾ ਨੂੰ ਦਿੱਤਾ ਉੱਥੇ ਹੀ ਗਰਾਊਂਡ ਵਿੱਚ ਕੋਚਾਂ ਦੁਆਰਾ ਕਰਵਾਈ ਗਈ ਅਣਥੱਕ ਮਿਹਨਤ ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤਕ ਕਿਸੇ ਵੀ ਖਿਡਾਰੀ ਨੂੰ ਉਸ ਦੇ ਪਰਿਵਾਰ ਅਤੇ ਕੋਚਾਂ ਦਾ ਸਹਿਯੋਗ ਨਹੀਂ ਮਿਲਦਾ ਉਦੋਂ ਤਕ ਕੋਈ ਵੀ ਖਿਡਾਰੀ ਆਪਣੇ ਦੇਸ਼ ਲਈ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਦਾ।ਉਸ ਦਾ ਹੁਣ ਅਗਲਾ ਨਿਸ਼ਾਨਾ 2024 ਓਲੰਪਿਕਸ ਰਹੇਗਾ ਅਤੇ ਉਹ ਦੇਸ਼ ਲਈ ਤਮਗਾ ਜ਼ਰੂਰ ਜਿੱਤ ਕੇ ਆਵੇਗੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ