ਵਿਰੋਧੀਆਂ ਨੇ ਮਾਮਲੇ ਨੂੰ ਦੱਸਦਿਆਂ ਗੰਭੀਰ
ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਵਿਰੋਧੀ ਧਿਰ ਦੇ ਕਈ ਆਗੂਆਂ ਨੇ ਫੋਨ ਟੈਪਿੰਗ ਮਾਮਲੇ ’ਚ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਮੁਲਤਵੀ ਮਤਾ ਦਿੱਤਾ ਹੈ। ਕਾਂਗਰਸ ਦੇ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਗਾਂਧੀ ਤੇ ਵਿਰੋਧੀ ਧਿਰ ਦੇ ਆਗੂਆਂ ਨੇ ਇਸ ਮੁੱਦੇ ’ਤੇ ਸੰਸਦ ’ਚ ਚਰਚਾ ਕਰਾਉਣੀ ਦੀ ਮੰਗ ਕੀਤੀ ਹੈ ।
ਵਿਰੋਧੀਆਂ ਨੇ ਮਾਮਲੇ ਨੂੰ ਗੰਭੀਰ ਦੱਸਦਿਆਂ ਉਸ ਦੀ ਜਾਂਚ ਦੀ ਮੰਗ ਕੀਤੀ ਹੈ ਪਰ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ ਹੈ ਇਸ ਲਈ ਅੱਗੇ ਦੀ ਰਣਨੀਤੀ ’ਤੇ ਵਿਚਾਰ ਲਈ ਅੱਜ ਵਿਰੋਧੀ ਧਿਰ ਦੇ ਆਗੂਆਂ ਨੇ ਇੱਕ ਬੈਠਕ ਸੱਦੀ ਹੈ ਜਿਸ ’ਚ ਰਾਹੁਲ ਗਾਂਧੀ ਦੇ ਵੀ ਮੌਜ਼ੂਦ ਹੋਣ ਦੀ ਸੰਭਾਵਨਾ ਹੈ ਜ਼ਿਕਰਯੋਗ ਹੈ ਕਿ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਇਸ ਮਾਮਲੇ ਦੀ ਜਾਂਚ ਦੀ ਮੰਗ ਕਰ ਰਹੀਆਂ ਹਨ ਤੇ ਇਸ ਮੁੱਦੇ ’ਤੇ ਸੰਸਦ ’ਚ ਹੰਗਾਮਾ ਹੋ ਰਿਹਾ ਹੈ ਇਸ ਵਜ੍ਹਾ ਨਾਲ ਮੌਨਸੂਨ ਸੈਸ਼ਨ ’ਚ ਇੱਕ ਦਿਨ ਵੀ ਸੰਸਦ ’ਚ ਕੰਮਕਾਜ਼ ਨਹੀਂ ਹੋ ਸਕਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ