ਭਾਸ਼ਾ ਦਾ ਸਨਮਾਨ
ਪ੍ਰਸਿੱਧ ਗਾਂਧੀਵਾਦੀ ਨੇਤਾ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਡਾਕਟਰ ਪੱਟਾਭਿਸੀਤਾਰਮੱਈਆ ਆਪਣੀਆਂ ਸਾਰੀਆਂ ਚਿੱਠੀਆਂ ’ਤੇ ਹਿੰਦੀ ’ਚ ਹੀ ਪਤਾ ਲਿਖਦੇ ਸਨ ਇਸ ਕਾਰਨ ਦੱਖਣੀ ਭਾਰਤ ਦੇ ਡਾਕਖਾਨੇ ਵਾਲਿਆਂ ਨੂੰ ਬੜੀ ਮੁਸ਼ਕਿਲ ਹੁੰਦੀ ਸੀ ਇੱਕ ਵਾਰ ਜਦੋਂ ਡਾਕਖਾਨੇ ਵਾਲਿਆਂ ਨੇ ਅਖਵਾ ਭੇਜਿਆ, ‘ਤੁਸੀਂ ਅੰਗਰੇਜ਼ੀ ’ਚ ਪਤੇ ਲਿਖਵਾਇਆ ਕਰੋ, ਤਾਂਕਿ ਵੰਡਣ ’ਚ ਅਸਾਨੀ ਹੋਵੇ ਪੱਟਾਭਿਸੀਤਾਰਮੱਈਆ ਨੇ ਜਵਾਬ ਦਿੱਤਾ, ਭਾਰਤ ਦੀ ਰਾਸ਼ਟਰ ਭਾਸ਼ਾ ਹਿੰਦੀ ਹੈ, ਇਸ ਲਈ ਮੈਂ ਆਪਣੇ ਪੱਤਰ-ਵਿਹਾਰ ’ਚ ਉਸੇ ਦੀ ਵਰਤੋਂ ਕਰਾਂਗਾ’
ਡਾਕਘਰ ਵਾਲਿਆਂ ਨੇ ਕਿਹਾ, ‘ਵੇਖੋ, ਜੇਕਰ ਤੁਸੀਂ ਅੰਗਰੇਜ਼ੀ ’ਚ ਪਤੇ ਲਿਖਣੇ ਸ਼ੁਰੂ ਨਾ ਕੀਤੇ ਤਾਂ ਅਸੀਂ ਤੁਹਾਡੀਆਂ ਅਜਿਹੀਆਂ ਸਾਰੀਆਂ ਚਿੱਠੀਆਂ ਲੈਟਰ ਦਫ਼ਤਰ ’ਚ ਭਿਜਵਾ ਦਿਆਂਗੇ’ ਪੱਟਾਭਿਸੀਤਾਰਮੱਈਆ ’ਤੇ ਇਸ ਧਮਕੀ ਦਾ ਕੋਈ ਅਸਰ ਨਹੀਂ ਹੋਇਆ ਦੋਵਾਂ ਧਿਰਾਂ ਦਰਮਿਆਨ ਇੱਕ ਅਰਸੇ ਤੱਕ ਸ਼ੀਤ ਯੁੱਧ ਜਿਹਾ ਜਾਰੀ ਰਿਹਾ ਆਖ਼ਰ, ਡਾਖਕਾਨੇ ਵਾਲਿਆਂ ਨੂੰ ਹੀ ਝੁਕਣਾ ਪਿਆ ਮਜ਼ਬੂਰਨ ਉਨ੍ਹਾਂ ਨੂੰ ਮਛਲੀਪਟਨਮ ਦੇ ਡਾਕਖਾਨੇ ’ਚ ਇੱਕ ਹਿੰਦੀ ਦੇ ਜਾਣਕਾਰ ਵਿਅਕਤੀ ਨੂੰ ਰੱਖਣਾ ਹੀ ਪਿਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ