ਸਾਂਸਦ ’ਚ ਵਧਦੀ ਮਰਿਆਦਾਹੀਣਤਾ ਚਿੰਤਾਜਨਕ

ਸਾਂਸਦ ’ਚ ਵਧਦੀ ਮਰਿਆਦਾਹੀਣਤਾ ਚਿੰਤਾਜਨਕ

ਲੋਕਤੰਤਰ ’ਚ ਸਫ਼ਲਤਾ ਦੀ ਕਸੌਟੀ ਹੈ-ਸੰਸਦ ਦੀ ਕਾਰਵਾਈ ਦਾ ਨਿਰਵਿਘਨ ਚੱਲਣਾ ਸੰਸਦ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਕਰਦੇ ਹੋਏ ਇਸ ਗੱਲ ਦੀ ਜ਼ਰੂਰਤ ਪ੍ਰਗਟ ਕੀਤੀ ਗਈ, ਕਿਉਂਕਿ ਸਮੁੱਚੀ ਵਿਰੋਧੀ ਧਿਰ ਨੇ ਇਸ ਸੈਸ਼ਨ ਨੂੰ ਹੰਗਾਮੇਦਾਰ ਕਰਨ ਬਾਰੇ ਸੋਚ ਹੀ ਲਿਆ ਹੈ ਜਿੱਥੋਂ ਤੱਕ ਮਹਿੰਗਾਈ, ਕੋਰੋਨਾ ਅਤੇ ਕਿਸਾਨ ਅੰਦੋਲਨ ਵਰਗੇ ਮੁੱਦਿਆਂ ਨੂੰ ਚੁੱਕਣ ਅਤੇ ਇਨ੍ਹਾਂ ਵਿਸ਼ਿਆਂ ’ਤੇ ਸਰਕਾਰ ਤੋਂ ਜਵਾਬ ਮੰਗਣ ਦਾ ਸਵਾਲ ਹੈ, ਇਹ ਸਿਹਤ ਅਤੇ ਜਾਗਰੂਕ ਲੋਕਤੰਤਰ ਦੀ ਉਮੀਦ ਹੈ

ਪਰ ਇਨ੍ਹਾਂ ਮੁੱਦਿਆਂ ਨੂੰ ਆਧਾਰ ਬਣਾਕੇ ਜਿੱਥੇ ਸੰਸਦ ਦੀ ਕਾਰਵਾਈ ਨੂੰ ਰੋਕਣ ਦੀਆਂ ਸਥਿਤੀਆਂ ਹਨ, ਇਹ ਗੈਰ ਲੋਕਤੰਤਰੀ ਤੇ ਮਰਿਆਦਾਹੀਣ ਹੈ ਮੌਜੂਦਾ ਮਾਹੌਲ ’ਚ ਸਰਕਾਰ ਲਈ ਚਰਚਾ ਤੋਂ ਨਾਂਹ ਕਰਨੀ ਮੁਸ਼ਕਲ ਹੋਵੇਗੀ, ਪਰ ਵਿਰੋਧੀ ਧਿਰ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਜ਼ਿਆਦਾ ਹਮਲਾਵਰ ਰੁਖ ਧਾਰਨ ਕਰਕੇ ਉਹ ਸੰਸਦ ’ਚ ਸਿਰਫ ਹੰਗਾਮਾ ਕਰਨ ਅਤੇ ਕਾਰਵਾਈ ਨੂੰ ਰੋਕਣ ਤੱਕ ਸੀਮਤ ਨਾ ਰਹਿ ਜਾਵੇ ਅਜਿਹਾ ਹੋਣ ਨਾਲ ਲੋਕਤੰਤਰ ਦੀ ਮੂਲ ਭਾਵਨਾ ’ਤੇ ਸੱਟ ਵੱਜਦੀ ਹੈ

ਵਿਰੋਧੀ ਧਿਰ ਭਾਈਚਾਰੇ ਦਾ ਮਾਹੌਲ ਬਣਾਉਣ ਅਤੇ ਸੈਸ਼ਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪਹਿਲ ਕਰੇ ਅਤੇ ਇੱਕ ਆਦਰਸ਼ ਉਦਾਹਰਨ ਪੇਸ਼ ਕਰੇ ਵਿਰੋਧੀ ਧਿਰ ਦੇ ਤੇਵਰਾਂ ਨੂੰ ਦੇਖਦੇ ਹੋਏ ਇਹੀ ਜਾਪ ਰਿਹਾ ਹੈ ਕਿ ਉਹ ਦੋਵਾਂ ਸਦਨਾਂ ’ਚ ਸਰਕਾਰ ਦੀ ਘੇਰਾਬੰਦੀ ਦੇ ਕਿਸੇ ਮੌਕੇ ਨੂੰ ਨਹੀਂ ਗੁਆਉਣਾ ਚਾਹੇਗੀ, ਅਜਿਹੀਆਂ ਸਥਿਤੀਆਂ ਬਣਨਾ ਦੇਸ਼ਹਿੱਤ ’ਚ ਨਹੀਂ ਹੈਵਿਰੋਧ ਜਾਂ ਹਮਲਾ ਜੇਕਰ ਦੇਸ਼ਹਿੱਤ ਲਈ, ਮੌਜੂਦਾ ਭਖਦੇ ਮੁੱਦਿਆਂ ’ਤੇ ਅਤੇ ਸਮੱਸਿਆਵਾਂ ਦੇ ਹੱਲ ਲਈ ਹੋਵੇ ਤਾਂ ਹੀ ਲਾਭਦਾਇ ਹੈ ਲੋਕਮਾਨਿਆ ਤਿਲਕ ਨੇ ਕਿਹਾ ਵੀ ਹੈ ਕਿ ਵੋਟਾਂ ਭੁਲਾਕੇ ਕਿਸੇ ਚੰਗੇ ਕੰਮ ਲਈ ਸਾਰੀਆਂ ਧਿਰਾਂ ਦਾ ਇੱਕ ਹੋ ਜਾਣਾ ਜਿੰਦਾ ਰਾਸ਼ਟਰ ਦਾ ਲੱਛਣ ਹੈ

ਦੇਸ਼ ਦੀ ਸੰਸਦ ਨੂੰ ਨਿਰਪੱਖ ਭਾਵ ਅਤੇ ਸਕਾਰਾਤਮਕ ਢੰਗ ਨਾਲ ਰਾਸ਼ਟਰੀ ਹਾਲਾਤਾਂ ਦਾ ਜਾਇਜ਼ਾ ਲੈਂਦੇ ਹੋਏ ਲੋਕਾਂ ਨੂੰ ਰਾਹਤ ਦੇਣ ਦੀ ਤਜਵੀਜ਼ਾਂ ਤੇ ਵਿਚਾਰ ਚਰਚਾ ਲਈ ਚੱਲਣਾ ਹੋਵੇਗਾ ਸੰਸਦ ਸਿਰਫ਼ ਵਿਰੋਧੀ ਧਿਰਾਂ ਅਤੇ ਸੱਤਾਧਿਰ ਦਰਮਿਆਨ ਵਿੱਚ ਵਾਦ-ਵਿਵਾਦ ਦੀ ਜਗ੍ਹਾ ਨਹੀਂ ਹੁੰਦੀ ਹੈ , ਸਗੋਂ ਲੋਕ ਹਿੱਤ ’ਚ ਫੈਸਲੇ ਕਰਨ ਦਾ ਸਭ ਤੋਂ ਵੱਡਾ ਮੰਚ ਹੁੰਦੀ ਹੈ ਇਸਦੇ ਜ਼ਰੀਏ ਨਾਲ ਹੀ ਸੱਤਾਧਾਰੀ ਸਰਕਾਰ ਦੀ ਜਵਾਬਦੇਹੀ ਅਤੇ ਜ਼ਿੰਮੇਵਾਰੀ ਤੈਅ ਹੁੰਦੀ ਹੈ ਅਤੇ ਜ਼ਰੂਰਤ ਪੈਣ ’ਤੇ ਜਵਾਬਤਲਬੀ ਵੀ ਹੁੰਦੀ ਹੈ

ਪ੍ਰੰਤੂ ਇਹ ਵੀ ਸੱਚ ਹੈ ਕਿ ਸੱਤਾ ਅਤੇ ਵਿਰੋਧੀ ਧਿਰ ਦੀ ਸੌੜੀ ਸੋਚ ਅਤੇ ਸਿਆਸੀ ਸਵਾਰਥ ਭਾਵਨਾ ਦੇਸ਼ ਦੇ ਇਸ ਸਰਵਉੱਚ ਲੋਕਤੰਤਰਿਕ ਮੰਚ ਨੂੰ ਲਾਚਾਰ ਵੀ ਬਣਾਉਂਦੇ ਹਨ ਜੋ 130 ਕਰੋੜ ਜਨਤਾ ਦੀ ਲਾਚਾਰੀ ਬਣ ਜਾਂਦੇ ਹਨ ਫਿਲਹਾਲ ਦੇਸ਼ ਕੋਰੋਨਾ ਮਹਾਮਾਰੀ ਦੇ ਕਾਲ ’ਚੋਂ ਗੁਜ਼ਰ ਰਿਹਾ ਹੈ ਅਖੀਰ ਸਭ ਤੋਂ ਵੱਡੀ ਜ਼ਰੂਰਤ ਇਹ ਹੈ ਕਿ ਸੰਸਦ ’ਚ ਕੋਰੋਨਾ ਨਾਲ ਨਜਿੱਠਣ ਦੀ ਉਹ ਪੁਖਤਾ ਨੀਤੀ ਤੈਅ ਹੋਵੇ , ਜਿਸ ਨਾਲ ਚੱਲ ਰਹੇ ਸਾਲ ਦੇ ਦੌਰਾਨ ਹਰੇਕ ਬਾਲਕ ਨੂੰ ਵੈਕਸੀਨ ਦੇ ਕੇ ਕੋਰੋਨਾ ਮਹਾਂਮਾਰੀ ਦੀ ਭਿਆਨਕਤਾ ਨੂੰ ਟਾਲਿਆ ਜਾ ਸਕੇ ਵਧਦੀ ਮਹਿੰਗਾਈ ’ਤੇ ਕਾਬੂ ਪਾਉਣ ਦੀ ਵੀ ਸਾਰਥਕ ਬਹਿਸ ਹੋਵੇ ਅਤੇ ਮਹਿੰਗਾਈ ’ਤੇ ਕੰਟਰੋਲ ਦੀ ਵਿਵਸਥਾ ਹੋਵੇ

ਸਾਡੀ ਸੰਸਦ ਉਦੋਂ ਲੋਕਤੰਤਰ ’ਚ ਸਰਵੋਤਮ ਕਹਾਉਂਦੀ ਹੈ ਜਦੋਂ ਇਹ ਆਪਣੇ ਹੀ ਬਣਾਏ ਗਏ ਨਿਯਮਾਂ ਦਾ ਸ਼ੁੱਧਤਾ, ਅਨੁਸ਼ਾਸਨ ਅਤੇ ਸੰਯਮ ਦੇ ਨਾਲ ਪਾਲਣ ਕਰਦੀ ਹੈ ਜੇਕਰ ਅਸੀਂ ਸੰਸਦ ’ਚ ਬੈਠੇ ਸਿਆਸੀ ਦਲਾਂ ਦੀ ਹਾਲਤ ਦੇਖੀਏ ਤਾਂ ਉਹ ਵੀ ਬਹੁਤ ਨਿਰਾਸ਼ਾ ਪੈਦਾ ਕਰਨ ਵਾਲੀ ਲੱਗਦੀ ਹੈ ਕਹਿਣ ਨੂੰ ਕਾਂਗਰਸ ਵਿਰੋਧੀ ਧਿਰ ਹੈ ਪਰ ਜਿਨ੍ਹਾ ਸੂਬਿਆਂ ’ਚ ਉਹ ਸੱਤਾ ’ਚ ਹੈ , ਉਨ੍ਹਾਂ ’ਚ ਆਪਸ ’ਚ ਹੀ ਫੁੱਟ ਦਾ ਮਾਹੌਲ ਬਣਿਆ ਹੋਇਆ ਹੈ ਪੰਜਾਬ ’ਚ ਕਾਂਗਰਸ ਪਾਰਟੀ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਮਜ਼ਾਕੀਆ ਲੜਾਈ ਦਾ ਅਖਾੜਾ ਬਣੀ ਹੋਈ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ