ਸਾਡੇ ਨਾਲ ਸ਼ਾਮਲ

Follow us

18.3 C
Chandigarh
Wednesday, February 25, 2026
More
    Home ਰੂਹਾਨੀਅਤ ਅਨਮੋਲ ਬਚਨ ਪਰਮਾਤਮਾ ਦੀ ਚਰ...

    ਪਰਮਾਤਮਾ ਦੀ ਚਰਚਾ ਕਰਨ ਵਾਲੇ ਹੁੰਦੇ ਹਨ ਭਾਗਾਂ ਵਾਲੇ : ਪੂਜਨੀਕ ਗੁਰੂ ਜੀ

    MSG

    ਪਰਮਾਤਮਾ ਦੀ ਚਰਚਾ ਕਰਨ ਵਾਲੇ ਹੁੰਦੇ ਹਨ ਭਾਗਾਂ ਵਾਲੇ

    ਸੱਚ ਕਹੂੰ ਨਿਊਜ਼, ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੋ ਜੀਵ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਮਾਲਕ ਦੀ ਯਾਦ ਵਿੱਚ ਆ ਕੇ ਬੈਠਦੇ ਹਨ, ਉਸ ਪਰਮ ਪਿਤਾ ਪਰਮਾਤਮਾ ਦੀ ਚਰਚਾ ਕਰਦੇ ਹਨ, ਉਹ ਬਹੁਤ ਭਾਗਾਂ ਵਾਲੇ ਹੁੰਦੇ ਹਨ ਜਾਂ ਭਾਗਾਂ ਵਾਲੇ ਬਣ ਜਾਂਦੇ ਹਨ ਜਨਮਾਂ-ਜਨਮਾਂ ਦੇ ਸੰਚਿਤ ਕਰਮ ਕਿੰਨੇ ਹਨ, ਇਸ ਦਾ ਦਾਇਰਾ ਕਿੰਨਾ ਵੱਡਾ ਹੈ, ਇਸ ਬਾਰੇ ਕੁਝ ਵੀ ਲਿਖ-ਬੋਲ ਕੇ ਨਹੀਂ ਦੱਸਿਆ ਜਾ ਸਕਦਾ ਪਰ ਇਹ ਹਕੀਕਤ ਹੈ ਕਿ ਜੀਵ ਸਤਿਸੰਗ ਸੁਣ ਕੇ ਅਮਲ ਕਰੇ ਤਾਂ ਆਪਣੇ ਭਿਆਨਕ ਤੋਂ ਭਿਆਨਕ ਪਾਪ-ਕਰਮਾਂ ਤੋਂ ਬਚ ਜਾਂਦਾ ਹੈ।

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ਸੁਣ ਕੇ ਅਮਲ ਕਰਨ ਦਾ ਮਤਲਬ ਹੈ ਕਿ ਤੁਸੀਂ ਨਾਮ ਜਪੋ, ਮਾਲਕ ਦੀ ਔਲਾਦ ਨਾਲ ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ, ਕਦੇ ਵੀ ਕਿਸੇ ਦਾ ਦਿਲ ਨਾ ਦੁਖਾਓ ਹੰਕਾਰਵੱਸ, ਕਾਮ-ਵਾਸਨਾ, ਕਰੋਧ, ਲੋਭ, ਮੋਹ, ਮਨ-ਮਾਇਆਵੱਸ ਜਦੋਂ ਜੀਵ ਕਿਸੇ ਦਾ ਦਿਲ ਦੁਖਾਉਂਦਾ ਹੈ ਤਾਂ ਉਸ ਦੀ ਭਗਤੀ ਕੱਟੀ ਜਾਂਦੀ ਹੈ, ਉਹ ਖੁਦ ਦੁਖੀ ਹੁੰਦਾ ਹੈ ਅਤੇ ਮਾਲਕ ਤੋਂ ਦੂਰ ਹੁੰਦਾ ਜਾਂਦਾ ਹੈ ਇਸ ਲਈ ਕਿਸੇ ਦਾ ਬੁਰਾ ਨਹੀਂ ਸੋਚਣਾ ਚਾਹੀਦਾ

    ਜਦੋਂ ਇੰਨੇ ਵੱਡੇ ਮਹਾਂਪੁਰਖ, ਸੰਤ, ਪੀਰ-ਫ਼ਕੀਰਾਂ ਨੇ ਇਹ ਲਿਖ ਦਿੱਤਾ ਕਿ ‘ਕਬੀਰਾ ਸਬਸੇ ਹਮ ਬੁਰੇ, ਹਮ ਤਜ ਭਲਾ ਸਬ ਕੋਇ ਜਿਨ ਐਸਾ ਕਰ ਮਾਨਿਆ, ਮੀਤ ਹਮਾਰਾ ਸੋਇ’ ਕਹਿਣ ਦਾ ਮਤਲਬ ਹੈ ਕਿ ਕਹਿਣ ਨੂੰ ਕੋਈ ਵੀ ਕਹਿ ਦੇਵੇਗਾ ਕਿ ਮੈਂ ਇਹ ਹਾਂ, ਉਹ ਹਾਂ ਪਰ ਜੋ ਲੋਕ ਅਜਿਹਾ ਮੰਨ ਲੈਂਦੇ ਹਨ ਕਿ ਮੈਂ ਦੂਸਰਿਆਂ ਨੂੰ ਬੁਰਾ ਕਿਉਂ ਕਹਾਂ ਅਤੇ ਉਹ ਵਾਕਈ ਕਿਸੇ ਨੂੰ ਬੁਰਾ ਨਹੀਂ ਕਹਿੰਦਾ, ਸਗੋਂ ਆਪਣੇ-ਆਪ ਨੂੰ ਹੀ ਬੁਰਾ ਕਹਿੰਦਾ ਹੈ ਤਾਂ ਜੋ ਅਜਿਹਾ ਕਹਿ ਕੇ ਮੰਨ ਲੈਂਦੇ ਹਨ, ਉਹ ਮਾਲਕ ਦੇ ਮੀਤ, ਪਿਆਰੇ, ਅਤੀ ਪਿਆਰੇ ਬਣ ਜਾਂਦੇ ਹਨ।

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ਵਿੱਚ ਜੀਵ ਨੂੰ ਸਮਝ ਆਉਂਦੀ ਹੈ ਪਰ ਇਹ ਜ਼ਰੂਰੀ ਹੈ ਕਿ ਆਦਮੀ ਸੁਣ ਕੇ ਅਮਲ ਕਰੇ ਤਾਂ ਹੀ ਖੁਸ਼ੀਆਂ ਹਾਸਲ ਹੁੰਦੀਆਂ ਹਨ ਸੁਣਨਾ ਚੰਗੀ ਗੱਲ ਹੈ ਜਿਵੇਂ ਪੱਥਰ ਗਰਮੀ ਵਿੱਚ ਰਹਿੰਦੇ ਹਨ ਤਾਂ ਕਿਸੇ ਦਾ ਪੈਰ ਸਾੜ ਦਿੰਦੇ ਹਨ ਉਸ ’ਤੇ ਥੋੜ੍ਹਾ ਪਾਣੀ ਡਿੱਗਦਾ ਰਹੇ ਤਾਂ ਉਹ ਠੰਢੇ ਰਹਿੰਦੇ ਹਨ ਸਤਿਸੰਗ ਸੁਣਨ ਨਾਲ ਜੀਵ ਚਾਹੇ ਅਮਲ ਨਾ ਕਰੇ ਫਿਰ ਵੀ ਨਾ ਸੁਣਨ ਵਾਲਿਆਂ ਤੋਂ ਬਿਹਤਰ ਹੈ ਪਰ ਸੁਣ ਕੇ ਅਮਲ ਕਰਨ ਨਾਲ ਹੀ ਖੁਸ਼ੀਆਂ ਆਉਂਦੀਆਂ ਹਨ, ਨਹੀਂ ਤਾਂ ਕੀਤੇ ਕਰਮਾਂ ਦਾ ਭੁਗਤਾਨ ਕਰਨਾ ਪੈਂਦਾ ਹੈ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ਵਿੱਚ ਸੰਤ ਜੀਵਾਂ ਨੂੰ ਸਿੱਖਿਆ ਦਿੰਦੇ ਹਨ ਕਿ ਮੰਨੋ ਭਾਈ, ਅਮਲ ਕਰੋ ਅਤੇ ਜੋ ਸੁਣ ਕੇ ਅਮਲ ਕਰ ਲਿਆ ਕਰਦੇ ਹਨ, ਉਹ ਹੀ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦੇ ਹੱਕਦਾਰ ਬਣਦੇ ਹਨ ਉਨ੍ਹਾਂ ਦੇ ਅੰਦਰ ਪਵਿੱਤਰਤਾ ਆਉਂਦੀ ਹੈ, ਚਿਹਰੇ ’ਤੇ ਨੂਰ ਆਉਂਦਾ ਹੈ ਉਹ ਇੱਕ ਦਿਨ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਜ਼ਰੂਰ ਬਣ ਜਾਇਆ ਕਰਦੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।