ਕੁਲਗਾਮ ਮੁਕਾਬਲੇ ਵਿੱਚ ਲਸ਼ਕਰ ਦੇ ਤਿੰਨ ਅੱਤਵਾਦੀ ਢੇਰ, ਦੋ ਜਵਾਨ ਜ਼ਖਮੀ
ਸ੍ਰੀਨਗਰ (ਏਜੰਸੀ)। ਜੰਮੂ ਅਤੇ ਕਸ਼ਮੀਰ ਦੇ ਕੁਲਗਾਮ ਵਿੱਚ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਇੱਕ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (ਸੀਏਐਸਓ) ਦੌਰਾਨ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਲਸ਼ਕਰ ਏ ਤੋਇਬਾ (ਸਵਯੰਭੂ ਦ ਰੈਸਿਸਟੈਂਟਸ ਫੋਰਸ) ਦੇ ਤਿੰਨ ਅੱਤਵਾਦੀ ਮਾਰੇ ਗਏ ਅਤੇ ਦੋ ਸੈਨਿਕ ਜ਼ਖਮੀ ਹੋ ਗਏ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲਣ ਤੇ, ਜੰਮੂ ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਅਪ੍ਰੇਸ਼ਨ ਸਮੂਹ, ਰਾਸ਼ਟਰੀ ਰਾਈਫਲਜ਼ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਜਵਾਨਾਂ ਨੇ ਕੁਲਗਾਮ ਜ਼ਿਲੇ ਦੇ ਚਿਮਾਰ ਖੇਤਰ ਵਿਚ ਇਕ ਸਾਂਝੀ ਮੁਹਿੰਮ ਚਲਾਈ। ਉਨ੍ਹਾਂ ਕਿਹਾ ਕਿ ਜਦੋਂ ਸੁਰੱਖਿਆ ਬਲ ਅੱਤਵਾਦੀਆਂ ਵੱਲ ਵਧ ਰਹੇ ਸਨ ਤਾਂ ਉਥੇ ਲੁਕੇ ਅੱਤਵਾਦੀਆਂ ਨੇ ਉਨ੍ਹਾਂ ਤੇ ਆਟੋਮੈਟਿਕ ਹਥਿਆਰਾਂ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। (Kulgam Encounter)
ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ ’ਚ ਸੋਨ ਤਗਮਾ ਜਿੱਤ ਕੇ ਪਰਤੇ ਅਰਜੁਨ ਦਾ ਭਰਵਾਂ ਸਵਾਗਤ
ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਤੋਂ ਬਾਅਦ ਇਹ ਮੁੱਠਭੇੜ ਸ਼ੁਰੂ ਹੋਈ, ਜਿਸ ਵਿਚ ਤਿੰਨ ਅੱਤਵਾਦੀ ਮਾਰੇ ਗਏ। ਮੁਕਾਬਲੇ ਵਿਚ ਦੋ ਜਵਾਨ ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਦੋਵੇਂ ਜ਼ਖਮੀ ਜਵਾਨਾਂ ਨੂੰ ਹੈਲੀਕਾਪਟਰ ਰਾਹੀਂ ਸ੍ਰੀਨਗਰ ਦੇ ਆਰਮੀ ਦੇ 92 ਬੇਸ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮੁਕਾਬਲੇ ਦੌਰਾਨ ਮਾਰੇ ਗਏ ਤਿੰਨ ਅੱਤਵਾਦੀਆਂ ਦੀਆਂ ਲਾਸ਼ਾਂ ਮੁਕਾਬਲੇ ਵਾਲੀ ਥਾਂ ਤੋਂ ਬਰਾਮਦ ਕੀਤੀਆਂ ਗਈਆਂ ਹਨ। ਮਾਰੇ ਗਏ ਅੱਤਵਾਦੀਆਂ ਦੀ ਪਛਾਣ ਵਸੀਮ ਅਹਿਮਦ ਬੰਗੜੂ, ਸ਼ਾਹਨਵਾਜ਼ ਅਹਿਮਦ ਅਤੇ ਜ਼ਾਕਿਰ ਬਸ਼ੀਰ ਵਜੋਂ ਹੋਈ ਹੈ। ਸਾਰੇ ਅੱਤਵਾਦੀ ਲਸ਼ਕਰ ਏ ਤੋਇਬਾ (ਦਿ ਰੈਸਟੀਸਟੈਂਟ ਫੋਰਸ) ਨਾਲ ਜੁੜੇ ਹੋਏ ਸਨ। ਅੱਤਵਾਦੀ ਜ਼ਾਕਿਰ ਬਸ਼ੀਰ ਹਾਲ ਹੀ ਵਿੱਚ ਪਾਬੰਦੀਸ਼ੁਦਾ ਸੰਗਠਨ ਵਿੱਚ ਸ਼ਾਮਲ ਹੋਇਆ ਸੀ। (Kulgam Encounter)
ਉਨ੍ਹਾਂ ਕਿਹਾ ਕਿ ਪੁਲਿਸ ਰਿਕਾਰਡ ਅਨੁਸਾਰ ਮਾਰੇ ਗਏ ਸਾਰੇ ਅੱਤਵਾਦੀ ਵੱਖ ਵੱਖ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਇੱਕ ਸਮੂਹ ਦਾ ਹਿੱਸਾ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਠਭੇੜ ਵਾਲੀ ਜਗ੍ਹਾ ਤੋਂ ਹਥਿਆਰ ਅਤੇ ਗੋਲਾ ਬਾਰੂਦ ਸਮੇਤ ਕੁਝ ਅਪਰਾਧਕ ਸਮੱਗਰੀ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਪੁਲਿਸ ਨੇ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਦੋਂ ਤੱਕ ਪੁਲਿਸ ਨਾਲ ਸਹਿਯੋਗ ਕਰਨ ਜਦੋਂ ਤੱਕ ਖੇਤਰ ਪੂਰੀ ਤਰ੍ਹਾਂ ਸਾਫ ਨਹੀਂ ਹੋ ਜਾਂਦਾ ਅਤੇ ਸਾਰੇ ਵਿਸਫੋਟਕ ਸਮਗਰੀ ਨੂੰ ਹਟਾ ਨਹੀਂ ਦਿੱਤਾ ਜਾਂਦਾ। (Kulgam Encounter)
ਇਹ ਵੀ ਪੜ੍ਹੋ : ਪਿੰਡ ਚੱਕ ਭੰਗੇ ਵਾਲਾ ਦੇ ਇੱਕ ਘਰ ’ਚ ਕੋਈ ਸੁੱਟ ਗਿਆ 3 ਕਿੱਲੋ ਹੈਰੋਇਨ
ਖੁਫੀਆ ਸੂਚਨਾ ਮਿਲਣ ਤੇ ਸੁਰੱਖਿਆ ਬਲਾਂ ਨੇ ਛਿੰਮਰ ਖੇਤਰ ਵਿਚ ਕਾਰਵਾਈ ਕੀਤੀ
- ਜਦੋਂ ਸੁਰੱਖਿਆ ਬਲ ਅੱਗੇ ਵਧੇ ਤਾਂ ਅੱਤਵਾਦੀਆਂ ਨੇ ਆਟੋਮੈਟਿਕ ਹਥਿਆਰਾਂ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ।
- ਜਵਾਬੀ ਕਾਰਵਾਈ ਤੋਂ ਬਾਅਦ ਮੁਕਾਬਲੇ ਵਿੱਚ ਤਿੰਨ ਅੱਤਵਾਦੀ ਮਾਰੇ ਗਏ। ਦੋ ਜਵਾਨ ਜ਼ਖਮੀ ਹੋ ਗਏ।
- ਜ਼ਖਮੀ ਫੌਜੀਆਂ ਨੂੰ ਹੈਲੀਕਾਪਟਰ ਰਾਹੀਂ ਸ੍ਰੀਨਗਰ ਦੇ ਆਰਮੀ ਦੇ 92 ਬੇਸ ਹਸਪਤਾਲ ਭੇਜਿਆ ਗਿਆ।
- ਮਾਰੇ ਗਏ ਅੱਤਵਾਦੀਆਂ ਦੀ ਪਛਾਣ ਵਸੀਮ ਅਹਿਮਦ ਬੰਗੜੂ, ਸ਼ਾਹਨਵਾਜ਼ ਅਹਿਮਦ ਅਤੇ ਜ਼ਾਕਿਰ ਬਸ਼ੀਰ ਵਜੋਂ ਹੋਈ ਹੈ।
- ਸਾਰੇ ਅੱਤਵਾਦੀ ਲਸ਼ਕਰ ਏ ਤੋਇਬਾ (ਦਿ ਰੈਸਟੀਸਟੈਂਟ ਫੋਰਸ) ਨਾਲ ਜੁੜੇ ਹੋਏ ਸਨ।