ਤੇਨਾਲੀ ਰਾਮ ਦਾ ਨਿਆਂ
ਬਹੁਤ ਸਮਾਂ ਪਹਿਲਾਂ ਕ੍ਰਿਸ਼ਨਦੇਵ ਰਾਇ ਦੱਖਣੀ ਭਾਰਤ ਦੇ ਮੰਨੇ-ਪ੍ਰਮੰਨੇ ਵਿਜੈਨਗਰ ਰਾਜ ਵਿਚ ਰਾਜ ਕਰਿਆ ਕਰਦਾ ਸੀ ਉਸ ਦੇ ਸਾਮਰਾਜ ਵਿਚ ਹਰ ਕੋਈ ਖੁਸ਼ ਸੀ ਅਕਸਰ ਸਮਰਾਟ ਕ੍ਰਿਸ਼ਨਦੇਵ ਆਪਣੀ ਪਰਜਾ ਦੇ ਹਿੱਤ ਵਿਚ ਫੈਸਲੇ ਲੈਣ ਲਈ ਬੁੱਧੀਮਾਨ ਤੇਨਾਲੀਰਾਮ ਦੀ ਸਲਾਹ ਲਿਆ ਕਰਦਾ ਸੀ ਤੇਨਾਲੀਰਾਮ ਦਾ ਦਿਮਾਗ ਇੰਨਾ ਤੇਜ਼ ਸੀ ਕਿ ਉਹ ਹਰ ਮੁਸੀਬਤ ਦਾ ਪਲ ਭਰ ਵਿਚ ਹੱਲੇ ਕੱਢ ਲੈਂਦਾ ਸੀ
ਇੱਕ ਦਿਨ ਰਾਜੇ ਕ੍ਰਿਸ਼ਨਦੇਵ ਦੇ ਦਰਬਾਰ ’ਚ ਇੱਕ ਵਿਅਕਤੀ ਰੋਂਦੇ ਹੋਏ ਆਇਆ
ਉਸ ਨੇ ਕਿਹਾ, ‘‘ਮਹਾਰਾਜ! ਮੈਂ ਨਾਮਦੇਵ, ਕੋਲ ਦੀ ਹੀ ਹਵੇਲੀ ਵਿਚ ਕੰਮ ਕਰਦਾ ਹਾਂ ਮੇਰੇ ਮਾਲਿਕ ਨੇ ਮੇਰੇ ਨਾਲ ਧੋਖਾ ਕੀਤਾ ਹੈ ਮੈਨੂੰ ਨਿਆਂ ਚਾਹੀਦਾ ਹੈ’’ ਰਾਜਾ ਕ੍ਰਿਸ਼ਨਦੇਵ ਨੇ ਉਸ ਤੋਂ ਪੁੱਛਿਆ, ‘‘ਆਖ਼ਰ ਅਜਿਹਾ ਕੀ ਹੋਇਆ ਹੈ ਤੇਰੇ ਨਾਲ?’’ ਨਾਮਦੇਵ ਨੇ ਰਾਜੇ ਨੂੰ ਦੱਸਿਆ ਕਿ ਕਰੀਬ ਪੰਜ ਦਿਨ ਪਹਿਲਾਂ ਮੈਂ ਆਪਣੇ ਮਾਲਿਕ ਦੇ ਨਾਲ ਹਵੇਲੀ ਤੋਂ ਮੰਦਿਰ ਗਿਆ ਸੀ ਉਦੋਂ ਕਾਫ਼ੀ ਤੇਜ਼ ਹਨ੍ਹੇਰੀ ਚੱਲਣ ਲੱਗੀ ਅਸੀਂ ਦੋਵੇਂ ਮੰਦਿਰ ਦੇ ਪਿਛਲੇ ਪਾਸੇ ਕੁਝ ਦੇਰ ਲਈ ਰੁਕ ਗਏ
ਉਦੋਂ ਮੇਰੀ ਨਜ਼ਰ ਇੱਕ ਮਖ਼ਮਲੀ ਲਾਲ ਰੰਗ ਦੇ ਕੱਪੜੇ ’ਤੇ ਪਈ ਮੈਂ ਆਪਣੇ ਮਾਲਿਕ ਤੋਂ ਇਜਾਜ਼ਤ ਲੈ ਕੇ ਉਸ ਨੂੰ ਚੁੱਕਿਆ ਦੇਖਿਆ ਤਾਂ ਉਹ ਇੱਕ ਛੋਟੀ ਪੋਟਲੀ ਸੀ, ਜਿਸ ਦੇ ਅੰਦਰ ਦੋ ਹੀਰੇ ਸਨ
ਮਹਾਰਾਜ! ਉਹ ਹੀਰੇ ਮੰਦਿਰ ਦੇ ਪਿਛਲੇ ਹਿੱਸੇ ਵਿਚ ਡਿੱਗੇ ਹੋਏ ਸਨ, ਇਸ ਲਈ ਕਾਇਦੇ ਨਾਲ ਉਹ ਰਾਜ ਦੀ ਸੰਪੱਤੀ ਸਨ ਪਰ, ਮੇਰੇ ਮਾਲਿਕ ਦੀ ਨੀਅਤ ਹੀਰੇ ਦੇਖ ਕੇ ਖਰਾਬ ਹੋ ਗਈ ਉਨ੍ਹਾਂ ਮੈਨੂੰ ਕਿਹਾ ਕਿ ਜੇਕਰ ਤੂੰ ਕਿਸੇ ਨੂੰ ਨਹੀਂ ਦੱਸੇਂਗਾ, ਤਾਂ ਆਪਸ ਵਿਚ ਆਪਾਂ ਇੱਕ-ਇੱਕ ਹੀਰਾ ਵੰਡ ਲੈਂਦੇ ਹਾਂ ਮੇਰੇ ਮਨ ਵਿਚ ਵੀ ਲਾਲਚ ਆ ਗਿਆ,
ਇਸ ਲਈ ਮੈਂ ਇਸ ਗੱਲ ਲਈ ਹਾਂ ਕਰ ਦਿੱਤੀ ਹਵੇਲੀ ਪਹੁੰਚਦਿਆਂ ਹੀ ਮੈਂ ਜਦੋਂ ਮਾਲਿਕ ਤੋਂ ਆਪਣਾ ਹੀਰਾ ਮੰਗਿਆ, ਤਾਂ ਉਨ੍ਹਾਂ ਦੇਣ ਤੋਂ ਇਨਕਾਰ ਕਰ ਦਿੱਤਾ ਮੈਂ ਸੋਚ ਲਿਆ ਸੀ ਕਿ ਹੀਰਾ ਮਿਲਦੇ ਹੀ ਉਸ ਨੂੰ ਵੇਚ ਕੇ ਮੈਂ ਨੌਕਰੀ ਛੱਡ ਕੇ ਖੁਦ ਦਾ ਕੁਝ ਕੰਮ ਸ਼ੁਰੂ ਕਰਾਂਗਾ, ਕਿਉਂਕਿ ਮਾਲਿਕ ਦਾ ਰਵੱਈਆ ਮੇਰੇ ਲਈ ਚੰਗਾ ਨਹੀਂ ਸੀ ਅੱਗੇ ਨਾਮਦੇਵ ਨੇ ਮਹਾਰਾਜ ਨੂੰ ਦੁਖੀ ਅਵਾਜ਼ ਵਿਚ ਕਿਹਾ ਕਿ ਮੈਂ ਦੋ ਦਿਨਾਂ ਤੱਕ ਮਾਲਿਕ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਮੈਨੂੰ ਹੀਰਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੁਣ ਤੁਸੀਂ ਹੀ ਮੇਰੇ ਨਾਲ ਨਿਆਂ ਕਰੋ
ਨਾਮਦੇਵ ਦੀ ਗੱਲ ਸੁਣਦੇ ਹੀ ਸਮਰਾਟ ਨੇ ਤੁਰੰਤ ਆਪਣੇ ਸੈਨਿਕਾਂ ਨੂੰ ਭੇਜ ਕੇ ਨਾਮਦੇਵ ਦੇ ਮਾਲਿਕ ਨੂੰ ਆਪਣੇ ਦਰਬਾਰ ਵਿਚ ਸੱਦਿਆ ਉਸਦੇ ਆਉਂਦਿਆਂ ਹੀ ਮਹਾਰਾਜ ਕ੍ਰਿਸ਼ਨਦੇਵ ਨੇ ਹੀਰਿਆਂ ਬਾਰੇ ਉਸ ਤੋਂ ਪੁੱਛਗਿੱਛ ਕੀਤੀ ਜ਼ਵਾਬ ਵਿਚ ਉਸ ਨੇ ਕਿਹਾ ਕਿ ਇਹ ਮੇਰਾ ਨੌਕਰ ਝੂਠ ਬੋਲ ਰਿਹਾ ਹੈ ਹਾਂ, ਇਹ ਸੱਚ ਹੈ ਕਿ ਉਸ ਦਿਨ ਸਾਨੂੰ ਮੰਦਿਰ ਦੇ ਪਿਛਲੇ ਹਿੱਸੇ ਵਿਚ ਹੀਰੇ ਮਿਲੇ ਸੀ ਮੈਂ ਉਹ ਹੀਰੇ ਇਸ ਨੂੰ ਸਰਕਾਰੀ ਖ਼ਜਾਨੇ ਤੱਕ ਪਹੁੰਚਾਉਣ ਲਈ ਕਿਹਾ ਸੀ ਫਿਰ ਦੋ ਦਿਨ ਬਾਅਦ ਜਦੋਂ ਮੈਂ ਇਸ ਤੋਂ ਹੀਰੇ ਜਮ੍ਹਾ ਕਰਨ ਦੀ ਰਸੀਦ ਮੰਗੀ, ਤਾਂ ਇਹ ਘਬਰਾ ਗਿਆ ਅਤੇ ਸਿੱਧਾ ਮੇਰੇ ਘਰੋਂ ਨਿੱਕਲ ਕੇ ਤੁਹਾਡੇ ਕੋਲ ਆ ਗਿਆ ਉਦੋਂ ਤੋਂ ਇਹ ਸਾਰੀ ਝੂਠੀ ਕਹਾਣੀ ਤੁਹਾਨੂੰ ਸੁਣਾ ਰਿਹਾ ਹੈ
ਰਾਜਾ ਬੋਲਿਆ, ‘‘ਇਸ ਦਾ ਕੀ ਸਬੂਤ ਹੈ ਤੂੰ ਸੱਚ ਬੋਲ ਰਿਹਾ ਏਂ?’’
ਨਾਮਦੇਵ ਦਾ ਮਾਲਿਕ ਬੋਲਿਆ, ‘‘ਹਜ਼ੂਰ ਤੁਸੀਂ ਬਾਕੀ ਨੌਕਰਾਂ ਤੋਂ ਪੁੱਛ ਲਓ, ਉਹ ਸਾਰੇ ਉੱਥੇ ਮੌਜ਼ੂਦ ਸਨ’’ ਜਦੋਂ ਰਾਜੇ ਨੇ ਹੋਰ ਤਿੰਨ ਨੌਕਰਾਂ ਤੋਂ ਪੁੱਛਿਆ ਤਾਂ ਉਨ੍ਹਾਂ ਵੀ ਇਹੀ ਕਿਹਾ ਕਿ ਹੀਰੇ ਨਾਮਦੇਵ ਕੋਲ ਹਨ ਹੁਣ ਰਾਜਾ ਬੜੀ ਦੁਵਿਧਾ ’ਚ ਫਸ ਗਿਆ ਉਸ ਨੇ ਸਭਾ ਖ਼ਤਮ ਕਰ ਦਿੱਤੀ ਤੇ ਫੈਸਲਾ ਕੁਝ ਦੇਰ ਬਾਅਦ ਸੁਣਾਉਣ ਲਈ ਕਿਹਾ
ਰਾਜੇ ਨੇ ਮੰਤਰੀਆਂ ਨਾਲ ਸਲਾਹ ਕੀਤੀ ਅਤੇ ਤੇਨਾਲੀ ਰਾਮ ਤੋਂ ਪੁੱਛਿਆ ਕਿ ਤੁਹਾਡਾ ਕੀ ਵਿਚਾਰ ਹੈ, ਚੋਰ ਕੌਣ ਹੋ ਸਕਦੈ?
ਤੇਨਾਲੀਰਾਮ ਨੇ ਕਿਹਾ ਕਿ ਹੁਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ, ਤੁਹਾਨੂੰ ਸਾਰਿਆਂ ਨੂੰ ਕੁਝ ਸਮੇਂ ਲਈ ਪਰਦੇ ਦੇ ਪਿੱਛੇ ਲੁਕਣਾ ਹੋਏਗਾ ਮੰਤਰੀ ਸੰਤਰੀ ਮੰਨ ਗਏ ਅਤੇ ਪਰਦੇ ਦੇ ਪਿੱਛੇ ਲੁਕਣ ਲਈ ਰਾਜ਼ੀ ਹੋ ਗਏ
ਹੁਣ ਸ਼ਾਹੀ ਕਮਰੇ ’ਚ ਸਿਰਫ਼ ਤੇਨਾਲੀਰਾਮ ਨਜ਼ਰ ਆ ਰਹੇ ਸਨ ਉਨ੍ਹਾਂ ਇੱਕ ਸੇਵਕ ਨੂੰ ਆਦੇਸ਼ ਦਿੱਤਾ ਕਿ ਤਿੰਨਾਂ ਨੌਕਰਾਂ ਨੂੰ ਇੱਕ-ਇੱਕ ਕਰਕੇ ਮੇਰੇ ਸਾਹਮਣੇ ਪੇਸ਼ ਕੀਤਾ ਜਾਵੇ ਸੇਵਕ ਪਹਿਲੇ ਨੌਕਰ ਨੂੰ ਲੈ ਕੇ ਹਾਜ਼ਰ ਹੋ ਗਿਆ ਤੇਨਾਲੀਰਾਮ ਨੇ ਉਸ ਤੋਂ ਪੁੱਛਿਆ, ‘‘ਕੀ ਤੁਹਾਡੇ ਸਾਹਮਣੇ ਤੁਹਾਡੇ ਮਾਲਿਕ ਨੇ ਨਾਮਦੇਵ ਨੂੰ ਹੀਰੇ ਦਿੱਤੇ ਸਨ?’’ ਗਵਾਹ ਨੇ ਹਾਮੀ ਭਰੀ ਹੁਣ ਤੇਨਾਲੀਰਾਮ ਨੇ ਉਸ ਨੂੰ ਇੱਕ ਕਾਗਜ਼ ਤੇ ਕਲਮ ਦੇ ਕੇ ਕਿਹਾ, ‘‘ਤੁਸੀਂ ਉਸ ਹੀਰੇ ਦਾ ਚਿੱਤਰ ਬਣਾ ਕੇ ਦਿਖਾਓ’’
ਨੌਕਰ ਘਬਰਾ ਗਿਆ ਤੇ ਬੋਲਿਆ, ‘‘ਜਦੋਂ ਮਾਲਿਕ ਨੇ ਨਾਮਦੇਵ ਨੂੰ ਹੀਰੇ ਦਿੱਤੇ, ਉਦੋਂ ਉਹ ਲਾਲ ਪੋਟਲੀ ਵਿਚ ਸਨ’’ ਉਸ ਤੋਂ ਬਾਅਦ ਦੂਜੇ ਨੌਕਰ ਨੂੰ ਬੁਲਾਉਣ ਦਾ ਆਦੇਸ਼ ਦਿੱਤਾ ਗਿਆ ਦੂਜੇ ਨੌਕਰ ਨੂੰ ਵੀ ਇਹੀ ਕਿਹਾ ਗਿਆ ਨੌਕਰ ਨੇ ਕਾਗਜ਼ ਲੈ ਕੇ ਉਸ ’ਤੇ ਦੋ ਗੋਲ ਆਕ੍ਰਿਤੀਆਂ ਬਣਾ ਦਿੱਤੀਆਂ ਹੁਣ ਤੀਜੇ ਨੌਕਰ ਨੂੰ ਸੱਦਿਆ ਗਿਆ ਉਸ ਨੇ ਕਿਹਾ, ‘‘ਹੀਰੇ ਭੋਜ-ਪੱਤਰ ਨਾਲ ਬਣੇ ਲਿਫ਼ਾਫ਼ੇ ਵਿਚ ਸਨ, ਇਸ ਲਈ ਮੈਂ ਉਨ੍ਹਾਂ ਨੂੰ ਨਹੀਂ ਦੇਖਿਆ’’
ਇੰਨੇ ’ਚ ਮਹਾਰਾਜ ਤੇ ਬਾਕੀ ਮੰਤਰੀ ਪਰਦੇ ਪਿੱਛੋਂ ਬਾਹਰ ਆ ਗਏ ਉਨ੍ਹਾਂ ਨੂੰ ਦੇਖ ਕੇ ਨੌਕਰ ਘਬਰਾ ਗਏ ਅਤੇ ਸਮਝ ਗਏ ਕਿ ਵੱਖ-ਵੱਖ ਜਵਾਬ ਦੇਣ ਨਾਲ ਉਨ੍ਹਾਂ ਦਾ ਝੂਠ ਫੜਿਆ ਗਿਆ ਹੈ ਉਹ ਰਾਜੇ ਦੇ ਪੈਰਾਂ ’ਚ ਡਿੱਗ ਗਏ ਅਤੇ ਬੋਲੇ ਕਿ ਉਨ੍ਹਾਂ ਦਾ ਕੋਈ ਕਸੂਰ ਨਹੀਂ, ਮਾਲਿਕ ਨੇ ਹੀ ਉਨ੍ਹਾਂ ਨੂੰ ਝੂਠ ਬੋਲਣ ਨੂੰ ਕਿਹਾ ਸੀ, ਨਹੀਂ ਤਾਂ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ
ਇਸ ਤਰ੍ਹਾਂ ਤੇਨਾਲੀਰਾਮ ਨੇ ਆਪਣੀ ਹੁਸ਼ਿਆਰੀ ਨਾਲ ਨਾਮਦੇਵ ਨੂੰ ਨਿਆਂ ਅਤੇ ਪੁਰਸਕਾਰ ਦੁਆਏ ਅਤੇ ਗੁਨਾਹਗਾਰ ਨੂੰ ਸਜ਼ਾ ਦਿਵਾਈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।