ਪੈਨਸ਼ਨਰ ਬਜ਼ੁਰਗ ਧਿਆਨ ਦੇਣ…… 1 ਜੁਲਾਈ ਤੋਂ ਨਹੀਂ 1 ਅਗਸਤ ਤੋਂ ਮਿਲੇਗੀ 1500 ਰੁਪਏ ਪੈਨਸ਼ਨ

Post office scheme

1 ਜੁਲਾਈ ਤੋਂ ਵਾਧਾ ਦੇਣ ਦਾ ਸੀ ਐਲਾਨ, ਅਧਿਕਾਰੀਆਂ ਨੇ ਫਸਾਈ ਆਪਣੀ ਕੁੰਡੀ

  • ਪੰਜਾਬ ਦੇ ਲੱਖਾਂ ਪੈਨਸ਼ਨਰ ਲਾਈ ਬੈਠੇ ਸਨ ਜੁਲਾਈ ’ਚ ਵਾਧਾ ਮਿਲਣ ਦੀ ਆਸ

ਅਸ਼ਵਨੀ ਚਾਵਲਾ, ਚੰਡੀਗੜ। ਪੰਜਾਬ ਦੇ ਪੈਨਸ਼ਨਰ ਬਜ਼ੁਰਗ ਅਤੇ ਵਿਧਵਾਵਾਂ ਧਿਆਨ ਦੇਣ ਕਿ ਉਨਾਂ ਨੂੰ ਜੁਲਾਈ ਦੇ ਪਹਿਲੇ ਹਫ਼ਤੇ ਮਿਲਣ ਵਾਲੀ ਪੈਨਸ਼ਨ ਪਹਿਲਾਂ ਵਾਂਗ ਹੀ 750 ਰੁਪਏ ਮਿਲੇਗੀ, ਜਦੋਂ ਕਿ 1500 ਰੁਪਏ ਪੈਨਸ਼ਨ 1 ਅਗਸਤ ਤੋਂ ਹੀ ਸ਼ੁਰੂ ਹੋਏਗੀ। ਹਾਲਾਂਕਿ ਪੰਜਾਬ ਸਰਕਾਰ ਵਲੋਂ 1 ਜੁਲਾਈ ਤੋਂ ਹੀ ਵਾਧਾ ਦੇਣ ਦਾ ਐਲਾਨ ਸੀ ਅਤੇ ਨੋਟੀਫਿਕੇਸ਼ਨ ਵੀ 1 ਜੁਲਾਈ ਤੋਂ ਵਾਧੇ ਦਾ ਹੋਇਆ ਹੈ ਪਰ ਸਰਕਾਰ ਦੇ ਅਧਿਕਾਰੀਆਂ ਨੇ ਆਪਣੀ ਕੁੰਡੀ ਫਸਾਉਂਦੇ ਹੋਏ ਇਹ ਕਹਿ ਦਿੱਤਾ ਹੈ ਕਿ ਹਰ ਕਿਸੇ ਨੂੰ ਪੈਨਸ਼ਨ ਮਹੀਨਾ ਬੀਤਣ ਤੋਂ ਬਾਅਦ ਦਿੱਤੀ ਜਾਂਦੀ ਹੈ, ਇਸ ਲਈ ਜੁਲਾਈ ਮਹੀਨੇ ਦੀ ਪੈਨਸ਼ਨ ਅਗਸਤ ਮਹੀਨੇ ਵਿੱਚ ਆਏਗੀ ਅਤੇ ਅਗਸਤ ਮਹੀਨੇ ਤੋਂ ਹੀ ਵਾਧਾ ਮਿਲੇਗਾ ਨਾ ਕਿ ਜੁਲਾਈ ਮਹੀਨੇ ਤੋਂ ਇਸ ਵਾਧੇ ਦਾ ਫਾਇਦਾ ਹੋਏਗਾ।

ਇਸ ਨਾਲ ਪੰਜਾਬ ਦੇ ਪੈੱਨਸ਼ਨਰਾਂ ਨੂੰ ਵੱਡਾ ਝਟਕਾ ਲੱਗਿਆ ਹੈ, ਕਿਉਂਕਿ ਪੰਜਾਬ ਦੇ ਕਈ ਲੱਖ ਪੈਨਸ਼ਨਰ ਜੁਲਾਈ ਮਹੀਨੇ ਤੋਂ ਹੀ ਪੈਨਸ਼ਨ ਵਿੱਚ ਵਾਧਾ ਮਿਲਣ ਦੀ ਉਮੀਦ ਲਾਏ ਬੈਠੇ ਸਨ। ਜਿਨਾਂ ਨੂੰ ਕਿ ਹੁਣ 750 ਰੁਪਏ ਦੀ ਥਾਂ ’ਤੇ ਵਾਧਾ 1500 ਅਗਸਤ ਮਹੀਨੇ ਤੋਂ ਹੀ ਮਿਲਣ ਯੋਗ ਹੋਏਗਾ।

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਲੱਖਾਂ ਬਜ਼ੁਰਗਾਂ, ਵਿਧਵਾਵਾਂ, ਅਨਾਥਾਂ ਅਤੇ ਅਪਾਹਜਾਂ ਨੂੰ ਹਰ ਮਹੀਨੇ 750 ਰੁਪਏ ਪੈਨਸ਼ਨ ਦਿੱਤੀ ਜਾ ਰਹੀ ਹੈ ਅਤੇ ਸਰਕਾਰ ਵਲੋਂ ਸੱਤਾ ਵਿੱਚ ਆਉਣ ’ਤੇ ਇਹ ਪੈਨਸ਼ਨ 1500 ਰੁਪਏ ਕਰਨ ਦਾ ਵਾਅਦਾ ਕੀਤਾ ਹੋਇਆ ਸੀ। ਇਸੇ ਵਾਅਦੇ ਨੂੰ ਕਾਂਗਰਸ ਸਰਕਾਰ ਨੇ ਆਪਣੇ ਆਖਰੀ ਸਾਲ ਦੇ ਬਜਟ ਵਿੱਚ ਪੂਰਾ ਕਰਨ ਦੀ ਕੋਸ਼ਸ਼ ਵੀ ਕੀਤੀ ਸੀ। ਇਸੇ ਸਾਲ 8 ਮਾਰਚ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਬਜਟ ਦੌਰਾਨ ਮਨਪ੍ਰੀਤ ਬਾਦਲ ਨੇ ਐਲਾਨ ਕੀਤਾ ਸੀ ਕਿ ਪੰਜਾਬ ਦੇ ਇਨਾਂ ਸਾਰੇ ਪੈੱਨਸ਼ਨਰਾਂ ਨੂੰ 1 ਜੁਲਾਈ ਤੋਂ 750 ਰੁਪਏ ਦੀ ਥਾਂ ’ਤੇ 1500 ਰੁਪਏ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਏਗੀ।

Inflation prevent necessaryਪੰਜਾਬ ਦੇ ਇਨਾਂ ਲੱਖਾਂ ਪੈੱਨਸ਼ਨਰਾਂ ਨੂੰ 1 ਅਗਸਤ ਤੋਂ ਇਸ ਪੈਨਸ਼ਨ ਵਾਧੇ ਦਾ ਫਾਇਦਾ ਮਿਲਣਾ ਸ਼ੁਰੂ ਹੋਏਗੀ। ਇਸ ਲਈ ਪੰਜਾਬ ਦੇ ਇਨਾਂ ਲੱਖਾਂ ਪੈੱਨਸ਼ਨਰਾਂ ਨੂੰ 1500 ਰੁਪਏ ਪੈਨਸ਼ਨ ਮਿਲਣ ਲਈ 1 ਮਹੀਨਾ ਹੋਰ ਇੰਤਜ਼ਾਰ ਕਰਨਾ ਪਏਗਾ। ਪੰਜਾਬ ਦੇ ਲੱਖਾਂ ਪੈੱਨਸ਼ਨਰਾਂ ਲਈ ਇਹ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੋਏਗਾ

ਨੋਟੀਫਿਕੇਸ਼ਨ ਅਨੁਸਾਰ ਹੀ ਅਗਸਤ ਮਹੀਨੇ ’ਚ ਮਿਲੇਗੀ ਵਧੀ ਹੋਈ ਪੈਨਸ਼ਨ

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਦੀ ਪ੍ਰਿੰਸੀਪਲ ਸਕੱਤਰ ਰਾਜ਼ੀ ਪੀ. ਸ੍ਰੀਵਾਸਤਵਾ ਨੇ ਕਿਹਾ ਕਿ ਪੈਨਸ਼ਨ ਵਾਧੇ ਨੂੰ ਨੋਟੀਫਿਕੇਸ਼ਨ ਅਨੁਸਾਰ ਹੀ ਦਿੱਤਾ ਜਾਏਗਾ। ਉਨਾਂ ਦੇ ਵਿਭਾਗ ਵਲੋਂ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ 1 ਜੁਲਾਈ 2021 ਤੋਂ ਪੈਨਸ਼ਨ ਵਿੱਚ ਵਾਧਾ ਹੋਇਆ ਹੈ ਅਤੇ ਪੈਨਸ਼ਨ ਮਹੀਨਾ ਖ਼ਤਮ ਹੋਣ ਤੋਂ ਬਾਅਦ ਦਿੱਤੀ ਜਾਂਦੀ ਹੈ, ਇਸ ਲਈ ਜੁਲਾਈ ਮਹੀਨੇ ਦੀ ਪੈਨਸ਼ਨ ਅਗਸਤ ਮਹੀਨੇ ’ਚ ਹੀ ਮਿਲੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।