ਏਥਨੌਲ ਦਾ ਰੋਡਮੈਪ ਜਾਰੀ

Ethanol Roadmap Sachkahoon

ਏਥਨੌਲ ਦਾ ਰੋਡਮੈਪ ਜਾਰੀ

ਵਾਤਾਵਰਣ ਦਿਵਸ ਮੌਕੇ ਕੇਂਦਰ ਸਰਕਾਰ ਨੇ ਪੈਟਰੋਲ ’ਚ ਏਥਨੌਲ ਮਿਲਾਉਣ ਸਬੰਧੀ ਆਪਣਾ ਰੋਡਮੈਪ ਜਾਰੀ ਕੀਤਾ ਹੈ ਵਧ ਰਹੇ ਪ੍ਰਦੂਸ਼ਣ ਦੇ ਮੱਦੇਨਜ਼ਰ ਏਥਨੌਲ ਦੀ ਵਰਤੋਂ ਬੇਹੱਦ ਜ਼ਰੂਰੀ ਹੈ ਪਰ ਸਾਡੇ ਦੇਸ਼ ਅੰਦਰ ਇਸ ਦਾ ਰੁਝਾਨ ਬੜੀ ਦੇਰੀ ਨਾਲ ਆਇਆ ਹੈ ਫਿਰ ਵੀ ਇਹ ਇੱਕ ਚੰਗਾ ਕਦਮ ਹੈ ਅਸਲ ’ਚ ਏਥਨੌਲ ਦੀ ਵਰਤੋਂ ਨਾਲ ਪੈਟਰੋਲ ਨਾਲ ਹੋਣ ਵਾਲੇ ਪ੍ਰਦੂਸ਼ਣ ’ਚ ਕਮੀ ਆਉਂਦੀ ਹੈ ਇਹ ਗੰਨੇ ਤੋਂ ਤਿਆਰ ਕੀਤਾ ਜਾਂਦਾ ਹੈ। ਇਸ ਨਾਲ ਖੰਡ ਮਿੱਲਾਂ ਦੀ ਕਮਾਈ ਵਧੇਗੀ ਤੇ ਗੰਨਾ ਉਤਪਾਦਕ ਕਿਸਾਨਾਂ ਨੂੰ ਫਾਇਦਾ ਹੋਵੇਗਾ 2014 ’ਚ ਔਸਤਨ 1-1.5 ਫੀਸਦ ਏਥਨੌਲ ਤੇਲ ’ਚ ਮਿਲਾਇਆ ਜਾਂਦਾ ਸੀ ਜਿਸ ਦੀ ਵਰਤੋਂ ਹੁਣ 8.5 ਫੀਸਦ ਤੱਕ ਪਹੁੰਚ ਗਈ ਹੈ ਸਰਕਾਰ ਵੱਲੋਂ ਤੇਲ ਕੰਪਨੀਆਂ ਨੂੰ 2023 ਤੱਕ 20 ਫੀਸਦੀ ਏਥਨੌਲ ਦੀ ਵਰਤੋਂ ਕਰਨ ਲਈ ਪਾਬੰਦ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ।

ਹੁਣ ਸਰਕਾਰ ਨੇ 100 ਸਟੇਸ਼ਨ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਹੈ ਦਰਅਸਲ ਪੈਟਰੋਲ ਦੀ ਵਧ ਰਹੀ ਖ਼ਪਤ ਦੇ ਮੱਦੇਨਜ਼ਰ ਇਸ ਮੋਰਚੇ ’ਤੇ ਤੇਜ਼ੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਅੱਜ ਕੁਦਰਤੀ ਆਫ਼ਤਾਂ ਤੇ ਵਧ ਰਹੀਆਂ ਬਿਮਾਰੀਆਂ ਦਾ ਵੱਡਾ ਕਾਰਨ ਪ੍ਰਦੂਸ਼ਣ ਹੈ ਡੀਜ਼ਲ ਪੈਟਰੋਲ ਦੀ ਖ਼ਪਤ ਜਿੰਨੀ ਘਟੇਗੀ ਓਨਾ ਵਾਤਾਵਰਣ ’ਚ ਸੁਧਾਰ ਆਏਗਾ ਓਨੀ ਹੀ ਮਨੁੱਖ ਨੂੰ ਬਿਮਾਰੀਆਂ ਤੇ ਹੋਰ ਪ੍ਰੇਸ਼ਾਨੀਆਂ ਤੋਂ ਰਾਹਤ ਮਿਲੇਗੀ ਪ੍ਰਦੂਸ਼ਣ ਘਟਾਉਣ ਦੇ ਫੈਸਲਿਆਂ ਨਾਲ ਵਿਕਾਸ ਵੀ ਪ੍ਰਭਾਵਿਤ ਹੁੰਦਾ ਹੈ ਇਸ ਮਾਮਲੇ ’ਚ ਡੂੰਘੇ ਅਧਿਐਨ ਤੇ ਸੰਤੁਲਿਤ ਦ੍ਰਿਸ਼ਟੀਕੋਣ ਨੂੰ ਅਪਣਾਉਣ ਦੀ ਜ਼ਰੂਰਤ ਹੈ ਸਮਾਜਿਕ, ਸੱਭਿਆਚਾਰਕ ਸੰਦਰਭ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਇਸ ਗੱਲ ’ਤੇ ਵੀ ਜ਼ਿਆਦਾ ਜ਼ੋਰ ਦੇਣ ਦੀ ਜ਼ਰੂਰਤ ਹੈ ਕਿ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਤੇ ਸਾਈਕਲੰਗ ਨੂੰ ਪ੍ਰਫੁੱਲਿਤ ਕੀਤਾ ਜਾਏ ਮਨੁੱਖ ਦੀ ਸਮਾਜਿਕ ਸੋਚ ਵੀ ਬਦਲਣੀ ਪਵੇਗੀ ਵਾਹਨ ਬੰਦੇ ਦੀ ਜ਼ਰੂਰਤ ਸਨ ਜੋ ਉਸ ਦੀ ਸ਼ਾਨ ਬਣ ਗਏ ਹਨ।

ਦੂਜੇ ਪਾਸੇ ਆਰਥਿਕਤਾ ’ਚ ਆਟੋ ਮਾਰਕਿਟ ਦਾ ਹਿੱਸਾ ਏਨਾ ਵੱਡਾ ਹੁੰਦਾ ਜਾ ਰਿਹਾ ਹੈ ਕਿ ਗੱਡੀਆਂ ਦੀ ਖਰੀਦ ਰੁਕਦੀ ਹੈ ਤਾਂ ਆਰਥਿਕ ਜਗਤ ’ਚ ਹਾਹਾਕਾਰ ਮੱਚ ਜਾਂਦੀ ਹੈ ਲਾਕਡਾਊਨ ’ਚ ਆਟੋ ਖੇਤਰ ’ਚ ਕੰਮ ਰੁਕਣ ਨਾਲ ਕਰੋੜਾਂ ਲੋਕਾਂ ’ਤੇ ਬੇਰੁਜ਼ਗਾਰੀ ਦੇ ਬੱਦਲ ਛਾਏ ਰਹੇ ਦਰਅਸਲ ਵਿਕਾਸ ਤੇ ਪ੍ਰਦੂਸ਼ਣ ਇਹ ਇੱਕ ਸਿੱਕੇ ਦੇ ਦੋ ਪਹਿਲੂ ਬਣਦੇ ਜਾ ਰਹੇ ਹਨ ਇਸ ਖੇਤਰ ’ਚ ਵੱਡੀ ਕ੍ਰਾਂਤੀ ਦੀ ਜ਼ਰੂਰਤ ਹੈ। ਅਜੇ ਤੱਕ ਵਾਤਾਵਰਣ ਵਿਭਾਗ ਨੂੰ ਕੇਂਦਰ ਤੇ ਸੂਬਾ ਸਰਕਾਰ ’ਚ ਵਾਧੂ ਜਿਹਾ ਵਿਭਾਗ ਹੀ ਮੰਨਿਆ ਜਾਂਦਾ ਹੈ ਸਮੇਂ ਦੀਆਂ ਜ਼ਰੂਰਤਾਂ ਮੁਤਾਬਿਕ ਵਾਤਾਵਰਣ ਨੀਤੀਆਂ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਕਦਮ ਚੁੱਕਣੇ ਪੈਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।