ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home ਸੂਬੇ ਪੰਜਾਬ ਖੇਤ ਦੀ ਵੱਟ ਨੂ...

    ਖੇਤ ਦੀ ਵੱਟ ਨੂੰ ਲੈ ਕੇ ਚਚੇਰੇ ਭਰਾਵਾ ਵੱਲੋਂ ਭਰਾ ਦਾ ਕਤਲ

    Murder Sachkahoon

    ਸਾਬਕਾ ਐਮ.ਸੀ ਸਮੇਤ ਤਿੰਨ ਵਿਅਕਤੀਆਂ ’ਤੇ ਕਤਲ ਦਾ ਮਾਮਲਾ ਦਰਜ਼

    ਸਰਦੂਲਗੜ੍ਹ , (ਗੁਰਜੀਤ ਸ਼ੀਂਹ)। ਸਰਦੂਲਗੜ੍ਹ ਵਿਖੇ ਖੇਤ ਦੀ ਵੱਟ ਨੂੰ ਲੈ ਕੇ ਚਚੇਰੇ ਭਰਾਵਾਂ ਵੱਲੋਂ ਆਪਣੇ ਤਾਏ ਦੇ ਲੜਕੇ ਦਾ ਕਤਲ ਕਰ ਦਿੱਤਾ ਗਿਆ। ਇਸ ਸੰਬੰਧ ਵਿੱਚ ਥਾਣਾ ਸਰਦੂਲਗੜ੍ਹ ਦੇ ਮੁੱਖੀ ਸੰਦੀਪ ਸਿੰਘ ਭਾਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਦੇ ਕਾਹਨੇਵਾਲਾ ਰੋਡ ’ਤੇ ਜਸਵਿੰਦਰ ਸਿੰਘ (45 ਸਾਲ) ਪੁੱਤਰ ਗੁਰਚਰਨ ਸਿੰਘ ਵਾਸੀ ਸਰਦੂਲਗੜ੍ਹ ਆਪਣੇ ਖੇਤ ਵਿੱਚ ਵੱਟ ਪਾ ਰਿਹਾ ਸੀ ਕਿ ਉਸ ਸਮੇਂ ਉਸ ਦੇ ਚਚੇਰੇ ਭਰਾ ਜਗਸੀਰ ਸਿੰਘ ਜੱਗਾ ਅਤੇ ਗੁਰਦਿੱਤ ਸਿੰਘ ਕਾਲਾ ਨੇ ਅਚਨਚੇਤ ਆ ਕੇ ਉਸ ’ਤੇ ਹਮਲਾ ਕਰ ਦਿੱਤਾ ਉਨ੍ਹਾਂ ਵੱਲੋਂ ਮਿ੍ਰਤਕ ਦੇ ਦਿਲ ਦੇ ਕੋਲ ਕਿਰਚ ਨੁਮਾ ਤਿੱਖੇ ਹਥਿਆਰ ਮਾਰ ਕੇ ਕਤਲ ਕੀਤਾ ਗਿਆ।

    ਉਨ੍ਹਾਂ ਦੱਸਿਆ ਕਿ ਮਿ੍ਰਤਕ ਦੇ ਦਿਲ ਕੋਲ ਤਿੰਨ ਸੱਟਾਂ ਦੇ ਨਿਸ਼ਾਨ ਹਨ। ਥਾਣਾ ਸਰਦੂਲਗੜ੍ਹ ਪੁਲਿਸ ਨੇ ਮਿ੍ਰਤਕ ਦੇ ਭਰਾ ਹਰਮਿੰਦਰ ਸਿੰਘ ਦੇ ਬਿਆਨਾਂ ’ਤੇ ਜਗਸੀਰ ਸਿੰਘ ਜੱਗਾ, ਗੁਰਦਿੱਤ ਸਿੰਘ ਕਾਲਾ ਪੁੱਤਰਾਨ ਕਰਨੈਲ ਸਿੰਘ ਅਤੇ ਮਿ੍ਰਤਕ ਦੇ ਚਾਚਾ ਜਰਨੈਲ ਸਿੰਘ ਉਰਫ ਜੈਲਾ ਸਾਬਕਾ ਐਮ.ਸੀ ਵਾਸੀ ਸਰਦੂਲਗੜ੍ਹ ’ਤੇ ਧਾਰਾ 302,323 ਅਤੇ 34 ਆਈ.ਪੀ.ਸੀ ਦੇ ਅਧੀਨ ਮਾਮਲਾ ਦਰਜ਼ ਕਰ ਲਿਆ ਹੈ ਮੁਲਜਮ ਅਜੇ ਫਰਾਰ ਹਨ ਜਿਹਨਾਂ ਦੀ ਪੁਲਿਸ ਭਾਲ ਕਰ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।