ਪੀਐਮ ਨੇ ਪ੍ਰਭਾਵਿਤ ਸੂਬਿਆਂ ਲਈ 1000 ਕਰੋੜ ਰੁਪਏ ਦੀ ਰਾਹਤ ਦਾ ਕੀਤਾ ਐਲਾਨ
ਨਵੀਂ ਦਿੱਲੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚੱਕਰਵਾਤ ‘ਯਾਸ’ ਤੋਂ ਓਡੀਸ਼ਾ ਤੇ ਪੱਛਮੀ ਬੰਗਾਲ ’ਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਇਸ ਤੋਂ ਬਾਅਦ ਉਨ੍ਹਾਂ ਰਾਹਤ ਪੈਕੇਜ ਦਾ ਐਲਾਨ ਕੀਤਾ ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ ਓਡੀਸ਼ਾ ਨੂੰ ਤੁਰੰਤ 500 ਕਰੋੜ ਰੁਪਏ ਦਿੱਤੇ ਜਾਣਗੇ ਪੱਛਮੀ ਬੰਗਾਲ ਤੇ ਝਾਰਖੰਡ ਨੂੰ ਮਿਲਾ ਕੇ ਨੁਕਸਾਨ ਦੇ ਹਿਸਾਬ ਨਾਲ ਬਾਕੀ 500 ਕਰੋੜ ਰੁਪਏ ਦਿੱਤੇ ਜਾਣਗੇ ।
ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਨੁਕਸਾਨ ਦਾ ਆਕਲਨ ਕਰਨ ਲਈ ਕੇਂਦਰੀ ਟੀਮ ਸੂਬਿਆਂ ਦਾ ਦੌਰਾ ਕਰੇਗੀ ਆਕਲਨ ਦੇ ਅਧਾਰ ’ਤੇ ਅੱਗੇ ਦੀ ਸਹਾਇਤਾ ਦਿੱਤੀ ਜਾਵੇਗੀ ਪੀਐਮ ਨੇ ਓਡੀਸ਼ਾ, ਪੱਛਮੀ ਬੰਗਾਲ ਤੇ ਝਾਰਖੰਡ ਨੂੰ ਭਰੋਸਾ ਦਿੱਤਾ ਕਿ ਕੇੇਂਦਰ ਇਸ ਮੁਸ਼ਕਲ ਸਮੇਂ ’ਚ ਸੂਬਾ ਸਰਕਾਰਾਂ ਦੇ ਨਾਲ ਮਿਲ ਕੇ ਕੰਮ ਕਰੇਗਾ ਪੀਐਮ ਮੋਦੀ ਨੇ ਚੱਕਰਵਾਤ ਨਾਲ ਜਾਨ ਗਵਾਉਣ ਵਾਲੇ ਪਰਿਵਾਰਾਂ ਨੂੰ 2-2 ਲੱਖ ਰੁਪਏ ਤੇ ਗੰਭੀਰ ਤੌਰ ’ਤੇ ਜ਼ਖਮੀਆਂ ਨੂੰ 50,000 ਰੁਪਏ ਦੇਣ ਦਾ ਐਲਾਨ ਕੀਤਾ।
ਮਮਤਾ ਬੈਨਰਜੀ ਪ੍ਰਧਾਨ ਮੰਤਰੀ ਨਾਲ ਸਮੀਖਿਆ ਬੈਠਕ ’ਚ ਦੇਰੀ ਨਾਲ ਪਹੁੰਚੀ, ਸੌਂਪੀ ਨੁਕਸਾਨ ਦੀ ਰਿਪੋਰਟ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਮੀਖਿਆ ਬੈਠਕ ’ਚ ਕਰੀਬ 30 ਮਿੰਟਾਂ ਦੀ ਦੇਰੀ ਨਾਲ ਪਹੁੰਚੀ ਮੀਡੀਆ ਰਿਪੋਰਟਾਂ ਅਨੁਸਾਰ, ਮੁੱਖ ਮੰਤਰੀ ਮਮਤਾ ਨੇ ਚੱਕਰਵਾਤ ਨਾਲ ਹੋਏ ਨੁਕਸਾਨ ਨਾਲ ਸਬੰਧਿਤ ਕਾਗਜ਼ ਸੌਂਪੇ ਤੇ ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਹੋਰ ਬੈਠਕ ਸੂਚੀਬੱਧ ਹੈ ।
ਇਸ ਤੋਂ ਬਾਅਦ ਮਮਤਾ ਬੈਨਰਜੀ ਉੱਥੋਂ ਚਲੀ ਗਈ ਓਧਰ ਮਾਮਲਾ ਬੈਨਰਜੀ ਨੇ ਟਵੀਟ ਕਰਦਿਆਂ ਕਿਹਾ ਕਿ ਹਿੰਗਲਗੰਜ ਤੇ ਸਾਗਰ ’ਚ ਸਮੀਖਿਆ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਨਾਲ ਕਲਾਈਕੁੰਡਾ ’ਚ ਮਿਲੀ ਤੇ ਤੂਫ਼ਾਨ ਤੋਂ ਬਾਅਦ ਪੱਛਮੀ ਬੰਗਾ2ਲ ਦੀ ਸਥਿਤੀ ਨਾਲ ਉਨ੍ਹਾਂ ਜਾਣੂ ਕਰਵਾਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।