ਵਿਸ਼ੇ ਵਿਕਾਰਾਂ ’ਚ ਫਸਿਆ ਵਿਅਕਤੀ ਦੁਖੀ ਰਹਿੰਦੈ : ਪੂਜਨੀਕ ਗੁਰੂ ਜੀ

Saint Dr MSG

ਵਿਸ਼ੇ ਵਿਕਾਰਾਂ ’ਚ ਫਸਿਆ ਵਿਅਕਤੀ ਦੁਖੀ ਰਹਿੰਦੈ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਹ ਕਲਿਯੁਗੀ ਸੰਸਾਰ ਇੱਕ ਸੜਦੇ-ਬਲਦੇ ਭੱਠ ਵਾਂਗ ਹੈ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਮਨ ਮਾਇਆ ਅਜਿਹੀ ਅੱਗ ਹੈ, ਜਿਸ ਦੇ ਵੀ ਅੰਦਰ ਇਹ ਧੁਖਦੀ ਹੈ ਤਾਂ ਉਹ ਇਨਸਾਨ ਕਦੇ ਚੈਨ ਨਹੀਂ ਲੈ ਸਕਦਾ ਜਿਸ ਤਰ੍ਹਾਂ ਕਿਸੇ ਗਿੱਲੀ ਲੱਕੜ ’ਚ ਅੱਗ ਲੱਗਣ ਨਾਲ ਉਸ ’ਚ ਅੱਗ ਘੱਟ ਧੂੰਆਂ ਜ਼ਿਆਦਾ ਸੁਲਗਣ ਲਗਦਾ ਹੈ ਇਸ ਦੌਰਾਨ ਇਨਸਾਨ ਦਾ ਸਾਹ ਲੈਣ ’ਚ ਬੁਰਾ ਹਾਲ ਹੋ ਜਾਂਦਾ ਹੈ, ਪਰ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ ਦੀ ਅੱਗ ਜਿਸ ਵੀ ਮਨੁੱਖ ’ਚ ਧੁਖਦੀ ਹੈ,

ਉਹ ਇਨਸਾਨ ਨੂੰ ਇੰਨਾ ਡੇਗ ਦਿੰਦੀ ਹੈ ਕਿ ਉਸ ਲਈ ਇਨਸਾਨੀਅਤ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ ਕੋਈ ਕੁਝ ਅਰਥ ਨਹੀਂ ਰੱਖਦਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ, ਕਾਮ, ਵਾਸਨਾ ਦੀ ਅੱਗ ’ਚ ਹਮੇਸ਼ਾ ਧੁਖਦਾ ਰਹਿੰਦਾ ਹੈ, ਹਮੇਸ਼ਾ ਦੁਖੀ ਤੇ ਪ੍ਰੇਸ਼ਾਨ ਰਹਿੰਦਾ ਹੈ ਇਨਸਾਨ ਨੂੰ ਕਾਮ-ਵਾਸਨਾ ਜਦੋਂ ਆਉਂਦੀ ਹੈ ਤਾਂ ਫਿਰ ਉਸ ਦੇ ਸਾਹਮਣੇ ਚਾਹੇ ਮਾਂ, ਭੈਣ, ਧੀ ਕੋਈ ਵੀ ਹੋਵੇ ਉਹ ਸਾਰਿਆਂ ਨੂੰ ਬਰਬਾਦ ਕਰ ਦਿੰਦਾ ਹੈ ਤੇ ਉਹ ਖੁਦ ਵੀ ਬਰਬਾਦ ਹੋ ਜਾਂਦਾ ਹੈ ਇਸ ਤਰ੍ਹਾਂ ਮੋਹ, ਮਮਤਾ ’ਚ ਜੋ ਜੀਵ ਅੰਨ੍ਹੇ ਹੋ ਜਾਂਦੇ ਹਨ, ਉਨ੍ਹਾਂ ਨੂੰ ਕਿਸੇ ਦੇ ਚੰਗੇ-ਬੁਰੇ ਦੀ ਖ਼ਬਰ ਨਹੀਂ ਰਹਿੰਦੀ ਉਨ੍ਹਾਂ ਨੂੰ ਤਾਂ ਸਿਰਫ਼ ਆਪਣਾ ਹੀ ਆਪਣਾ ਨਜ਼ਰ ਆਉਂਦਾ ਹੈ ਤੇ ਉਹ ਆਪਣਿਆਂ ਨੂੰ ਹੀ ਸ਼ੈਤਾਨ ਬਣਾ ਦਿੰਦੇ ਹਨ ਜਿਸ ਤੋਂ ਬਾਅਦ ਸਾਰੀ ਉਮਰ ਦੁਖੀ ਰਹਿੰਦੇ ਹਨ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਲੋਭ-ਲਾਲਚ ਸਾਰੇ ਪਾਪਾਂ ਦਾ ਬਾਪ ਹੈ ਜਿੱਥੇ ਵੀ ਇਨਸਾਨ ਦੇ ਮਨ ’ਚ ਲੋਭ, ਲਾਲਚ ਜਾਗ ਗਿਆ ਬਾਕੀ ਪਾਪ ਉਸ ਦੇ ਅੰਦਰ ਖੁਦ ਹੀ ਆ ਜਾਂਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬੇਪਰਵਾਹ ਸੱਚੇ ਦਾਤਾ ਰਹਿਬਰ ਫ਼ਰਮਾਉਂਦੇ ਹਨ ਕਿ ‘ਲੋਭ ਹੈ ਸਰਵ ਪਾਪ ਕਾ ਬਾਪ’ ਇੱਕ ਆਦਮੀ ਚੰਗੀ-ਭਲੀ ਜ਼ਿੰਦਗੀ ਜਿਉਂਦਾ ਹੈ ਤੇ ਚੰਗੇ ਕਰਮ ਕਰਦਾ ਹੈ, ਪਰ ਉਸ ਦੇ ਅੰਦਰ ਜਿਉਂ ਹੀ ਲੋਭ, ਲਾਲਚ ਜਾਗਦਾ ਹੈ ਤਾਂ ਉਸ ਦਾ ਮਨ ਸਬਜ਼ਬਾਗ ਦਿਖਾਉਣੇ ਸ਼ੁਰੂ ਕਰ ਦਿੰਦਾ ਹੈ ਤੇ ਉਹ ਲੋਭ-ਲਾਲਚ ’ਚ ਆ ਕੇ ਠੱਗੀ, ਬੇਈਮਾਨੀ ਆਦਿ ਬੁਰੇ ਕਰਮ ਕਰਨਾ ਸ਼ੁਰੂ ਕਰ ਦਿੰਦਾ ਹੈ

ਜਿਸ ਨਾਲ ਉਸ ਦੀ ਖੁਦ ਦੀ ਜ਼ਿੰਦਗੀ ਨਰਕ ਤੋਂ ਵੀ ਬਦਤਰ ਹੋ ਜਾਂਦੀ ਹੈ ਇਸ ਲਈ ਇਨਸਾਨ ਨੂੰ ਲੋਭ-ਲਾਲਚ ਦੇ ਚੱਕਰਾਂ ’ਚ ਕਦੇ ਨਹੀਂ ਫਸਣਾ ਚਾਹੀਦਾ ਤੇ ਫਿਰ ਆਉਂਦਾ ਹੈ ਹੰਕਾਰ,ਕਿਸੇ ਨੂੰ ਅਕਲ ’ਤੇ, ਕਿਸੇ ਨੂੰ ਰਾਜ ਪਹੁੰਚ ’ਤੇ, ਕਿਸੇ ਨੂੰ ਸਰੀਰ ’ਤੇ, ਕਿਸੇ ਨੂੰ ਔਲਾਦ ਦਾ ਹੰਕਾਰ ਹੁੰਦਾ ਹੈ ਇਸ ਹੰਕਾਰ ’ਚ ਫਸੇ ਲੋਕ ਮਾਲਕ ਤੋਂ ਦੂਰ ਹੁੰਦੇ ਜਾਂਦੇ ਹਨ, ਅਜਿਹੇ ਇਨਸਾਨ ਕਦੇ ਵੀ ਮਾਲਕ ਦੇ ਨੇੜੇ ਨਹੀਂ ਆਉਂਦੇਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਿਸ ਵੀ ਜੀਵ ਨੇ ਹੰਕਾਰ ਕੀਤਾ ਉਹ ਬਰਬਾਦ ਹੋ ਗਿਆ, ਹੰਕਾਰ ਬੁਰੀ ਬਲਾ ਹੈ

ਆਪ ਜੀ ਇਨਸਾਨ ਨੂੰ ਚਿਤਾਉਂਦਿਆਂ ਫ਼ਰਮਾਉਂਦੇ ਹਨ ਕਿ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ, ਇਸ ਤੋਂ ਹਮੇਸ਼ਾ ਬਚ ਕੇ ਰਹੋ ਕਈ ਵਾਰ ਇਨਸਾਨ ਨੂੰ ਇੱਥੋਂ ਤੱਕ ਹੰਕਾਰ ਹੋ ਜਾਂਦਾ ਹੈ ਕਿ ਉਸ ਨੂੂੰ ਪੀਰ-ਫ਼ਕੀਰਾਂ ਦੀਆਂ ਗੱਲਾਂ ਝੂਠੀਆਂ ਲੱਗਣ ਲੱਗਦੀਆਂ ਹਨ, ਇਹ ਹੰਕਾਰ ਦਾ ਭਿਆਨਕ ਰੂਪ ਹੈਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਫਿਰ ਹੈ ਮਾਇਆ, ਮਾਇਆ ਦੇ ਦੋ ਰੂਪ ਹੁੰਦੇ ਹਨ ਪ੍ਰਤੱਖ ਤੇ ਅਪ੍ਰਤੱਖ ਪ੍ਰਤੱਖ ਜੋ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਰੁਪਇਆ-ਪੈਸਾ, ਜ਼ਮੀਨ-ਜਾਇਦਾਦ ਤੇ ਜੋ ਦਿਖਦਾ ਨਹੀਂ ਹੈ ਉਹ ਅਪ੍ਰਤੱਖ ਹੈ ਦੁਨੀਆਂ ਦੇ ਜਿੰਨੇ ਵੀ ਬੁਰੇ ਕੰਮ ਹਨ ਉਨ੍ਹਾਂ ਨੂੰ ਨਾ ਦੇਖ ਸਕਣ ਲਈ ਇਨਸਾਨ ਦੀਆਂ ਅੱਖਾਂ ਦੇ ਅੱਗੇ ਮਾਇਆ ਦਾ ਪਰਦਾ ਪੈ ਜਾਂਦਾ ਹੈ ਤੇ ਇਨਸਾਨ ਨੂੰ ਸਾਰਾ ਕੁਝ ਸਹੀ ਹੀ ਦਿਖਾਈ ਦਿੰਦਾ ਹੈ ਜਿੰਨੇ ਵੀ ਚੰਗੇ ਕੰਮ ਹਨ ਉਹ ਮਾਇਆ ਦਾ ਪਰਦਾ ਉੱਠਣ ਤੋਂ ਬਾਅਦ ਗਲਤ ਲੱਗਣ ਲਗਦੇ ਹਨ

ਇਸ ਲਈ ਮਾਇਆ ਦਾ ਪਰਦਾ ਵੀ ਬਹੁਤ ਭਿਆਨਕ ਹੈਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਤੋਂ ਬਾਅਦ ਆਉਂਦਾ ਹੈ ਮਨ ਮਨ ਵੀ ਬਹੁਤ ਜ਼ਾਲਮ ਹੈ, ਇਨਸਾਨ ਦਾ ਮਨ ਇੱਕ ਪਲ ’ਚ ਕੁਝ ਸੋਚਦਾ ਹੈ ਤੇ ਦੂਜੇ ਪਲ ਕਿਤੇ ਹੋਰ ਚਲਿਆ ਜਾਂਦਾ ਹੈ ਜਿਸ ਤਰ੍ਹਾਂ ਸੂਰਜ ਆਪਣੀ ਧੁਰੀ ’ਤੇ ਘੁੰਮਦਾ ਰਹਿੰਦਾ ਹੈ, ਉਸੇ ਤਰ੍ਹਾਂ ਮਨ ਵੀ ਇਨਸਾਨ ਦੇ ਅੰਦਰ ਬੁਰੇ ਕੰਮ, ਬੁਰੀ ਸੋਚ, ਬੁਰੇ ਖਿਆਲ ਦਿੰਦਾ ਰਹਿੰਦਾ ਹੈ ਤੇ ਉਹ ਬੁਰੇ ਕੰਮਾਂ ਨੂੰ ਅਜਿਹਾ ਜਾਮਾ ਪਹਿਨਾਉਂਦਾ ਹੈ ਕਿ ਆਦਮੀ ਨੂੰ ਅਜਿਹਾ ਲਗਦਾ ਹੀ ਨਹੀਂ ਕਿ ਉਹ ਬੁਰੇ ਕੰਮ ਕਰ ਰਿਹਾ ਹੈ ਉਸ ਨੂੰ ਹਮੇਸ਼ਾ ਇਹੀ ਲਗਦਾ ਹੈ ਕਿ ਉਸ ਨੇ ਸਹੀ ਕੰਮ ਕੀਤਾ ਹੈ

ਇਸ ਲਈ ਇਹ ਮਨ ਬਹੁਤ ਜ਼ਾਲਮ ਤਾਕਤ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨ੍ਹਾਂ ਸਾਰੀਆਂ ਗੱਲਾਂ ਦਾ ਪੂਰਾ ਗਿਆਨ ਸਤਿਸੰਗ ’ਚ ਆਉਣ ’ਤੇ ਹੀ ਹੁੰਦਾ ਹੈ ਤੁਸੀਂ ਜਦੋਂ ਸਤਿਸੰਗ ’ਚ ਆਵੋਗੇ , ਸੁਣੋਗੇ ਤਦ ਸੱਚ ਪਤਾ ਲੱਗੇਗਾ ਸਤਿਸੰਗ ’ਚ ਇਨ੍ਹਾਂ ਸਾਰਿਆਂ ਦਾ ਇਲਾਜ ਨਾਮ ਜਪਣਾ, ਸੇਵਾ ਕਰਨਾ, ਸਾਰਿਆਂ ਦਾ ਭਲਾ ਮੰਗਣਾ ਤੇ ਕਿਸੇ ਦਾ ਬੁਰਾ ਨਾ ਕਰੋ ਆਦਿ ਬਾਰੇ ਦੱਸਿਆ ਜਾਂਦਾ ਹੈ ਜੋ ਲੋਕ ਬਚਨ ਸੁਣ ਕੇ ਉਨ੍ਹਾਂ ’ਤੇ ਅਮਲ ਕਰਦੇ ਹਨ ਉਨ੍ਹਾਂ ਦਾ ਬੇੜਾ ਪਾਰ ਹੋ ਜਾਂਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।