ਬਹਾਦਰੀ

ਬਹਾਦਰੀ

ਹੋਸਟਲ ਦੀ ਛੱਤ ’ਤੇ ਬੈਠੇ ਕੁੱਝ ਲੜਕੇ ਗੱਲਾਂ ਕਰ ਰਹੇ ਸਨ, ‘‘ਜੇਕਰ ਇਸ ਇਮਾਰਤ ਨੂੰ ਅੱਗ ਲੱਗ ਜਾਵੇ ਅਤੇ ਜਾਣ ਦਾ ਰਾਹ ਅੱਗ ਦੇ ਭਾਂਬੜਾਂ ’ਚ ਘਿਰ ਜਾਵੇ ਤਾਂ ਭਲਾ ਬਾਹਰ ਕਿਵੇਂ ਨਿੱਕਲੋਗੇ?’ ਇੱਕ ਲੜਕੇ ਨੇ ਸਵਾਲ ਕੀਤਾ ਸਵਾਲ ਸੁਣ ਕੇ ਸਾਰੇ ਲੜਕੇ ਉਸ ਦਾ ਜਵਾਬ ਸੋਚਣ ਲੱਗੇ ‘‘ਜਲਦੀ ਬੋਲੋ’’, ਸਵਾਲ ਕਰਨ ਵਾਲੇ ਲੜਕੇ ਨੇ ਕਿਹਾ ‘ਜ਼ਰਾ ਸੋਚ ਲੈਣ ਦਿਓ ਭਾਈ’ ਦੂਜੇ ਨੇ ਜਵਾਬ ਦਿੱਤਾ ‘ਅਤੇ ਜੇਕਰ ਅੱਗ ਇੰਨੀ ਨੇੜੇ ਆ ਜਾਵੇ ਕਿ ਸੋਚਣ ਦਾ ਮੌਕਾ ਹੀ ਨਾ ਹੋਵੇ ਤਾਂ?’ ਤਾਂ ਕੀ ਕਰੋਗੇ’’? ਇਕੱਲੇ ਪੁੱਛਿਆ ‘‘ਤਾਂ ਅਸੀਂ ਆਪਣੀ ਧੋਤੀ ਨੂੰ ਛੱਜੇ ਨਾਲ ਬੰਨ੍ਹ ਕੇ ਲਟਕਾ ਦਿਆਂਗੇ ਅਤੇ ਉਸ ਦੇ ਸਹਾਰੇ ਉੱਤਰ ਜਾਵਾਂਗੇ’’ ਉਨ੍ਹਾਂ ਵਿੱਚੋਂ ਇੱਕ ਨੇ ਜਵਾਬ ਦਿੱਤਾ ‘ਨਹੀਂ, ਇਸ ’ਚ ਵੀ ਦੇਰ ਲੱਗੇਗੀ’’ ਲੜਕੇ ਨੇ ਕਿਹਾ ਇੱਕ ਹੋਰ ਲੜਕੇ ਨੇ ਪੁੱਛਿਆ, ‘‘ਤਾਂ, ਤੂੰ ਹੀ ਦੱਸ ਕੀ ਕਰਾਂਗੇ?’

ਉਸ ਨੇ ਆਪਣੀ ਧੋਤੀ ਕਸਦਿਆਂ ਕਿਹਾ, ‘‘ਮੈਂ ਤਾਂ ਇਸ ਤਰ੍ਹਾਂ ਤਿਆਰ ਹੋ ਕੇ ਅਤੇ ਅਗਲੇ ਪਲ ਛੱਤ ਤੋਂ ਇਸ ਤਰ੍ਹਾਂ ਕੁੱਦ ਜਾਵਾਂਗਾ’ ਇਹ ਕਹਿੰਦਿਆਂ ਉਹ ਸੱਚਮੁੱਚ ਛੱਤ ਤੋਂ ਛਾਲ ਮਾਰ ਗਿਆ ਡਰੇ ਹੋਏ ਲੜਕੇ ਹਾਦਸੇ ਦੇ ਸ਼ੱਕ ਨਾਲ ਹੇਠਾਂ ਸੜਕ ਵੱਲ ਭੱਜੇ ਅਤੇ ਹੈਰਾਨੀ ਦਾ ਟਿਕਾਣਾ ਨਾ ਰਿਹਾ, ਜਦੋਂ ਉਨ੍ਹਾਂ ਨੇ ਵੇਖਿਆ ਕਿ ਛੱਤ ਤੋਂ ਹੇਠਾਂ ਛਾਲ ਮਾਰਨ ਵਾਲਾ ਲੜਕਾ ਤੇਜ਼ੀ ਨਾਲ ਦੌੜਦਾ ਹੋਇਆ ਵਾਪਸ ਆ ਰਿਹਾ ਹੈ ਉਹ ਲੜਕਾ ਕੋਈ ਹੋਰ ਨਹੀਂ, ਸਗੋਂ ਭਾਰਤ ਦੇ ਸੱਚੇ ਸਪੂਤ ਬਾਲ ਗੰਗਾਧਰ ਤਿਲਕ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.