ਸੱਚ ਦਾ ਚਮਤਕਾਰ | Motivational Story
ਇੱਕ ਦਾਰਸ਼ਨਿਕ ਸੀ ਉਹ ਭਗਤੀ ’ਚ ਲੀਨ ਰਹਿੰਦਾ ਸੀ ਬੋਲਦਾ ਸੀ ਤਾਂ ਬੜੀ ਡੂੰਘੀ ਗੱਲ ਕਹਿੰਦਾ ਸੀ ਪਰ ਕਦੇ-ਕਦੇ ਉਸ ਦੀਆਂ ਗੱਲਾਂ ਬੜੀਆਂ ਅਜ਼ੀਬ ਹੁੰਦੀਆਂ ਇੱਕ ਦਿਨ ਉਹ ਹੱਥ ’ਚ ਜਗਦੀ ਲਾਲਟੈਨ ਫੜ੍ਹੀ ਕਿਤੇ ਜਾ ਰਿਹਾ ਸੀ ਦੁਪਹਿਰ ਦਾ ਸਮਾਂ ਸੀ। ਉਸ ਦ੍ਰਿਸ਼ ਨੂੰ ਦੇਖ ਕੇ ਲੋਕ ਹੱਸਣ ਲੱਗੇ ਪਰ ਦਾਰਸ਼ਨਿਕ ਤਾਂ ਗੰਭੀਰ ਭਾਵ ਨਾਲ ਅੱਗੇ ਵਧਦਾ ਜਾ ਰਿਹਾ ਸੀ ਇੱਕ ਆਦਮੀ ਤੋਂ ਨਾ ਰਿਹਾ ਗਿਆ। ਉਸ ਨੇ ਦਾਰਸ਼ਨਿਕ ਨੂੰ ਪੁੱਛਿਆ, ‘‘ਤੁਸੀਂ ਦਿਨੇ ਲਾਲਟੈਨ ਲੈ ਕੇ ਕਿੱਥੇ ਜਾ ਰਹੇ ਹੋ?’’ ਦਾਰਸ਼ਨਿਕ ਨੇ ਉਸ ਵੱਲ ਦੇਖਿਆ, ਅਤੇ ਕਿਹਾ, ‘‘ਕੁਝ ਗੁਆਚ ਗਿਆ ਹੈ। ਉਸ ਨੂੰ ਹੀ ਲੱਭ ਰਿਹਾ ਹਾਂ’’ ਜਗਿਆਸਾ ’ਚ ਉਸ ਆਦਮੀ ਨੇ ਪੁੱਛਿਆ, ‘‘ਕੀ ਗੁਆਚ ਗਿਆ ਹੈ ਤੁਹਾਡਾ?’’ ਦਾਰਸ਼ਨਿਕ ਨੇ ਉਸੇ ਲਹਿਜ਼ੇ ’ਚ ਕਿਹਾ, ‘‘ਇਨਸਾਨ, ਮੈਂ ਉਸੇ ਦੀ ਹੀ ਭਾਲ਼ ਕਰ ਰਿਹਾ ਹਾਂ’’ ਉਸ ਸਮੇਂ ਤੱਕ ਹੋਰ ਵੀ ਕਈ ਲੋਕ ਉੱਥੇ ਪਹੁੰਚ ਗਏ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੀ ਸੁਰੱਖਿਆ ’ਚ ਕੀਤੀ ਕਟੌਤੀ
ਦਾਰਸ਼ਨਿਕ ਦੀ ਗੱਲ ਸੁਣ ਕੇ ਇੱਕੋ ਵਾਰੀ ਬੋਲੇ, ‘‘ਜੀ ਤੁਸੀਂ ਇਹ ਕੀ ਕਹਿ ਰਹੇ ਹੋ, ਕੀ ਅਸੀਂ ਇਨਸਾਨ ਨਹੀਂ ਹਾਂ?’’ ਦਾਰਸ਼ਨਿਕ ਕਹਿਣ ਲੱਗਾ, ‘‘ਨਹੀਂ, ਤੁਸੀਂ ਇਨਸਾਨ ਨਹੀਂ ਹੋ’’ ਤਾਂ ਲੋਕਾਂ ਪੁੱਛਿਆ, ‘‘ਤਾਂ ਅਸੀਂ ਕੌਣ ਹਾਂ?’’ ਦਾਰਸ਼ਨਿਕ ਨੇ ਕਿਹਾ, ‘‘ਤੁਹਾਡੇ ’ਚੋਂ ਕੋਈ ਵਪਾਰੀ ਹੈ, ਕੋਈ ਇੰਜੀਨੀਅਰ, ਕੋਈ ਅਧਿਆਪਕ ਹੈ, ਕੋਈ ਭਰਾ ਪਰ ਅਫਸੋਸ ਕਿ ਤੁਹਾਡੇ ’ਚੋਂ ਕੋਈ ਵੀ ਇਨਸਾਨ ਨਹੀਂ ਹੈ ਇਨਸਾਨ ਤਾਂ ਉਹ ਹੁੰਦਾ ਹੈ ਜੋ ਸਭ ਨੂੰ ਬਰਾਬਰ ਸਮਝਦਾ ਹੈ, ਸਭ ਨੂੰ ਪਿਆਰ ਕਰਦਾ ਹੈ ਜ਼ਰਾ ਆਪਣੇ ਦਿਲ ਨੂੰ ਫ਼ਰੋਲ ਕੇ ਦੇਖੋ ਮੇਰੀ ਗੱਲ ’ਚ ਕਿੰਨੀ ਸੱਚਾਈ ਹੈ?’’ (Motivational Story)