ਸ਼ਿਸ਼ ਦੀ ਸੱਚੀ ਅਰਜ਼ ਸਵੀਕਾਰ ਕੀਤੀ
ਭੈਣ ਈਸ਼ਰ ਕੌਰ ਸੁਚਾਨ ਮੰਡੀ ਤੋਂ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੀ ਅਪਾਰ ਰਹਿਮਤ ਦਾ ਵਰਨਣ ਕਰਦੀ ਹੋਈ ਦੱਸਦੀ ਹੈ ਕਿ ਸੰਨ 1958 ਦੀ ਗੱਲ ਹੈ ਉਸ ਦੇ ਸਹੁਰੇ ਪਰਿਵਾਰ ਨੇ ਆਪਣੀ ਸਾਰੀ ਜ਼ਮੀਨ, ਜੋ ਪਿੰਡ ਸੁਚਾਨ ਮੰਡੀ ਦੇ ਏਰੀਏ ’ਚ ਪੈਂਦੀ ਸੀ, ਵੇਚ ਕੇ ਯੂ.ਪੀ. (ਉੱਤਰ ਪ੍ਰਦੇਸ਼) ’ਚ ਖਰੀਦਣ ਦਾ ਫੈਸਲਾ ਲਿਆ ਪਰ ਉਸ ਨੇ ਇਸ ਗੱਲ ਦਾ ਬਹੁਤ ਵਿਰੋਧ ਕੀਤਾ ਉਸ ਨੇ ਆਪਣੇ ਪਰਿਵਾਰ ’ਚ ਸਭ ਨੂੰ ਆਪਣੀ ਰਾਇ ਦਿੰਦਿਆਂ ਕਿਹਾ ਕਿ ਅਸੀਂ ਸਭ ਨੇ ਪੂਜਨੀਕ ਸ਼ਹਿਨਸ਼ਾਹ ਜੀ ਮਹਾਰਾਜ ਤੋਂ ਨਾਮ-ਸ਼ਬਦ ਲਿਆ ਹੋਇਆ ਹੈ ਤੇ ਅਸੀਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਹਾਂ ਡੇਰਾ ਆਪਣੇ ਪਿੰਡ ਤੋਂ ਸਿਰਫ਼ 15 ਕਿਲੋਮੀਟਰ ਦੀ ਦੂਰੀ ’ਤੇ ਹੈ ਇੱਥੇ ਅਸੀਂ ਆਪਣੇ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਹਾਂ, ਸਤਿਸੰਗ ਸੁਣਦੇ ਹਾਂ, ਉੱਤਰ ਪ੍ਰਦੇਸ਼ ’ਚ ਅਸੀਂ ਆਪਣੇ ਸਤਿਗੁਰੂ ਜੀ ਦੇ ਦਰਸ਼ਨ ਕਿਵੇਂ ਕਰ ਸਕਾਂਗੇ?
ਉਸ ਦਾ ਸਹੁਰਾ, ਪਤੀ ਤੇ ਜੇਠ ਕੋਈ ਵੀ ਉਸ ਦੀ ਗੱਲ ਨਾਲ ਸਹਿਮਤ ਨਹੀਂ ਸੀ ਉਨ੍ਹਾਂ ਦੇ ਇਸ ਫੈਸਲੇ ਨਾਲ ਉਸ ਦਾ ਮਨ ਬੇਹੱਦ ਦੁਖੀ ਹੋਇਆ ਉਸ ਨੇ ਆਪਣੇ ਪਤੀ ਨੂੰ ਮਨਾਉਣ ਦੀ ਪੂਰੀ-ਪੂਰੀ ਕੋਸ਼ਿਸ਼ ਕੀਤੀ ਕਿ ਉਹ ਯੂ. ਪੀ. ਨਹੀਂ ਜਾਣਗੇ ਕਿਉਂਕਿ ਉੱਤਰ ਪ੍ਰਦੇਸ਼ ਇੱਥੋਂ ਬਹੁਤ ਦੂਰ ਹੈ ਪਰ ਉਸ ਦੀ ਗੱਲ ਕਿਸੇ ਨਹੀਂ ਸੁਣੀ ਆਖਰ ਸਹੁਰਾ ਪਰਿਵਾਰ ਨੇ ਆਪਣੀ ਸਾਰੀ ਜ਼ਮੀਨ ਵੇਚ ਦਿੱਤੀ ਤੇ ਯੂ. ਪੀ. ’ਚ ਕਾਸ਼ੀਪੁਰ ਤੇ ਕਾਲਾਗੜ੍ਹ ਕੋਲ ਜ਼ਮੀਨ ਖਰੀਦ ਲਈ ਸਾਰੇ ਆਦਮੀ ਆਪਣੀ ਜ਼ਮੀਨ ਦੀ ਸੰਭਾਲ ਤੇ ਕਾਸ਼ਤ ਲਈ ਯੂ. ਪੀ. ਚਲੇ ਗਏ ਸਾਰੀਆਂ ਔਰਤਾਂ ਤੇ ਬੱਚੇ ਹਾਲੇ ਸੁਚਾਨ ਮੰਡੀ ’ਚ ਹੀ ਸਨ
ਜਦੋਂ ਪਰਿਵਾਰ ਦੇ ਕਿਸੇ ਮੈਂਬਰ ਨੇ ਵੀ ਮੇਰੀ ਗੱਲ ਨਾ ਸੁਣੀ ਤਾਂ ਉਸ ਨੇ ਆਪਣੇ ਸਤਿਗੁਰੂ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਚਰਨਾਂ ’ਚ ਅਰਜ਼ ਕਰਨ ਦਾ ਫੈਸਲਾ ਕੀਤਾ ਉਹ ਆਪਣੇ ਪਿੰਡ ਦੇ ਵੈਦ ਗੋਬਿੰਦ ਰਾਮ ਜੀ ਤੇ ਉਨ੍ਹਾਂ ਦੀ ਪਤਨੀ ਸ਼ਾਂਤੀ ਦੇਵੀ ਦੇ ਨਾਲ ਅਰਜ਼ ਕਰਨ ਲਈ ਡੇਰਾ ਸੱਚਾ ਸੌਦਾ ਸਰਸਾ ’ਚ ਪਹੁੰਚ ਗਈ ਜਦੋਂ ਉਹ ਡੇਰਾ ਸੱਚਾ ਸੌਦਾ ਸਰਸਾ ’ਚ ਪਹੁੰਚੇ ਤਾਂ ਉਸ ਸਮੇਂ ਪੂਜਨੀਕ ਮਸਤਾਨਾ ਜੀ ਮਹਾਰਾਜ ਡੇਰੇ ’ਚ ਬਣੇ ਇੱਕ ਚੁਬਾਰੇ ਦੇ ਅੱਗੇ ਮੂੜ੍ਹੇ (ਕੁਰਸੀ) ’ਤੇ ਬਿਰਾਜਮਾਨ ਸਨ
ਜਦੋਂ ਉਸ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਵੈਰਾਗ ’ਚ ਆ ਗਈ ਤੇ ਰੋਣ ਲੱਗੀ
ਹਾਲਾਂਕਿ ਉਸ ਨੇ ਸ਼ਹਿਨਸ਼ਾਹ ਜੀ ਦੇ ਅੱਗੇ ਕੋਈ ਅਰਜ਼ ਵੀ ਨਹੀਂ ਕੀਤੀ ਸੀ ਪਰੰਤੂ ਫਿਰ ਵੀ ਅੰਤਰਯਾਮੀ ਸਤਿਗੁਰੂ ਜੀ ਨੇ ਫ਼ਰਮਾਇਆ, ‘‘ਪੁੱਟਰ! ਤੈਨੂੰ ਕੋਈ ਇੱਥੋਂ ਹਿਲਾ ਨਹੀਂ ਸਕਦਾ ਉਹ ਵਾਪਸ ਆ ਜਾਣਗੇ ਪੁੱਟਰ, ਉਮਰ ਬਹੁਤ ਲੰਮੀ ਹੈ ਤੂੰ ਤੀਜੀ ਬਾਡੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਦੇ ਵੀ ਦਰਸ਼ਨ ਕਰੇਂਗੀ ਰੋਣ ਨਾਲ ਗੱਲ ਨਹੀਂ ਬਣਦੀ ਤੂੰ ਫਿਕਰ ਨਾ ਕਰ’’ ਸਰਵ-ਸਮੱਰਥ ਸਤਿਗੁਰੂ ਜੀ ਤੋਂ ਉਪਰੋਕਤ ਬਚਨ ਸੁਣ ਕੇ ਮੈਨੂੰ ਹੌਂਸਲਾ ਹੋ ਗਿਆ ਈਸ਼ਰ ਕੌਰ ਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੋਈ ਕਿ ਉਸ ਦੇ ਸਤਿਗੁਰੂ ਨੇ ਉਸ ਦੀ ਅਰਦਾਸ ਸਵੀਕਾਰ ਕਰ ਲਈ ਹੈ
ਉਸ ਦੀ ਆਤਮਾ ਖੁਸ਼ੀ ਨਾਲ ਝੂਮ ਉੱਠੀ ਸਤਿਗੁਰੂ ਜੀ ਦੀ ਅਜਿਹੀ ਰਹਿਮਤ ਹੋਈ ਕਿ ਉਸ ਦੇ ਸਹੁਰੇ ਪਰਿਵਾਰ ਨੂੰ ਉਹ ਜ਼ਮੀਨ ਵੇਚਣੀ ਪਈ ਜੋ ਉਨ੍ਹਾਂ ਯੂ. ਪੀ. ’ਚ ਜਾ ਕੇ ਖਰੀਦੀ ਸੀ ਉਨ੍ਹਾਂ ਦਾ ਸਾਰਾ ਪਰਿਵਾਰ ਵਾਪਸ ਸੁਚਾਨ ਮੰਡੀ ’ਚ ਪਰਤ ਆਇਆ ਉਸ ਦੇ ਸਹੁਰਿਆਂ ਨੇ ਫਿਰ ਤੋਂ ਸੁਚਾਨ ਮੰਡੀ ’ਚ ਜ਼ਮੀਨ ਖਰੀਦ ਲਈ ਇਸ ਤਰ੍ਹਾਂ ਅੰਤਰਯਾਮੀ ਸਤਿਗੁਰੂ ਜੀ ਨੇ ਉਸ ਦੀ ਇੱਛਾ ਪੂਰੀ ਕੀਤੀ
ਜਦੋਂ ਸਾਡਾ ਪਰਿਵਾਰ ਯੂ. ਪੀ. ਤੋਂ ਵਾਪਸ ਆਇਆ ਤਾਂ ਮੈਂ ਆਪਣੇ ਸਤਿਗੁਰੂ ਪੂਜਨੀਕ ਸ਼ਹਿਨਸ਼ਾਹ ਜੀ ਦਾ ਧੰਨਵਾਦ ਕਰਨ ਲਈ ਡੇਰਾ ਸੱਚਾ ਸੌਦਾ ਦਰਬਾਰ ’ਚ ਗਈ ਤੇ ਪੂਜਨੀਕ ਸ਼ਹਿਨਸ਼ਾਹ ਜੀ ਨੂੰ ਸਾਰੀ ਗੱਲ ਦੱਸੀ ਕਿ ਸਾਈਂ ਜੀ! ਆਪ ਜੀ ਦੇ ਬਚਨ ਸੱਚ ਹੋ ਗਏ ਹਨ ਪੂਜਨੀਕ ਸ਼ਹਿਨਸ਼ਾਹ ਜੀ ਬਹੁਤ ਖੁਸ਼ ਹੋਏ ਤੇ ਬਚਨ ਫ਼ਰਮਾਏ, ‘‘ਜੇਕਰ ਇਨਸਾਨ ਦਾ ਹਿਰਦਾ ਸੱਚਾ ਹੋਵੇ ਤੇ ਪੁਕਾਰ ਜਾਇਜ਼ ਹੋਵੇ ਤਾਂ ਸਤਿਗੁਰੂ ਉਸ ਨੂੰ ਮਨਜ਼ੂਰ ਕਰ ਲੈਂਦਾ ਹੈ’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.