ਗਰਮ ਜਲੇਬੀ
ਵਿਆਹ ਵਾਲੇ ਘਰ ਵਿੱਚ ਹਲਵਾਈ ਕਈ ਤਰ੍ਹਾਂ ਦੀਆਂ ਮਿਠਾਈਆਂ ਬਣਾ ਰਿਹਾ ਸੀ। ਨਿੱਕੇ-ਨਿੱਕੇ ਬੱਚੇ ਕੁਝ ਨਾ ਕੁਝ ਖਾਣ ਲਈ ਹਲਵਾਈ ਤੋਂ ਚੀਜ਼ਾਂ ਮੰਗ ਰਹੇ ਸਨ। ਉਹ ਕਈ ਚੀਜ਼ਾਂ ਦਿੰਦਾ, ਕੁਝ ਖਾ ਲੈਂਦੇ, ਕੁਝ ਨਾਪਸੰਦ ਕਰਕੇੇ ਹੇਠਾਂ ਸੁੱਟ ਦਿੰਦੇ। ਹੁਣ ਸਾਰੀਆਂ ਚੀਜ਼ਾਂ ਬਣ ਕੇ ਤਿਆਰ ਹੋ ਗਈਆਂ ਸਨ। ਹਲਵਾਈ ਥੋੜ੍ਹਾ ਪਾਸੇ ਗਿਆ ਤਾਂ ਤਿਆਰ ਕੀਤੀਆਂ ਸਾਰੀਆਂ ਚੀਜ਼ਾਂ ਆਪਸ ਵਿੱਚ ਗੱਲਾਂ ਕਰਨ ਲੱਗੀਆਂ। ਸਭ ਤੋਂ ਪਹਿਲਾਂ ਮੋਤੀਚੂਰ ਦਾ ਪੀਲੇ ਰੰਗ ਦਾ ਲੱਡੂ ਬੋਲ ਉੱਠਿਆ, ‘‘ਮੈਂ ਹਾਂ ਲੱਡੂ, ਸਾਰੇ ਲੋਕ ਮੈਨੂੰ ਬੜੇ ਚਾਅ ਨਾਲ ਖਾਂਦੇ ਨੇ, ਘਰ ਵਿੱਚ ਕੋਈ ਵੀ ਖੁਸ਼ੀ ਹੋਵੇ, ਵੰਡੇ ਲੱਡੂ ਹੀ ਜਾਂਦੇ ਨੇ, ਉਂਝ ਵੀ ਅੱਜ-ਕੱਲ੍ਹ ਬਨਾਉਟੀ ਖੋਆ ਬਹੁਤ ਆ ਰਿਹਾ ਹੈ। ਇਸ ਕਰਕੇ ਸਿਆਣੇ ਲੋਕ ਵੇਸਣ ਦੇ ਲੱਡੂ ਹੀ ਖਾਂਦੇ ਹਨ।’’ ਉਹ ਅਜੇ ਚੁੱਪ ਹੀ ਹੋਇਆ ਸੀ ਕਿ ਗੁਲਾਬ-ਜਾਮਨ ਬੋਲਣ ਲੱਗ ਗਈ, ‘‘ਤੇਰੇ ਨਾਲ਼ੋਂ ਵੱਧ ਮੰਗ ਮੇਰੀ ਹੁੰਦੀ ਏ, ਵੇਸਣ ਨਾਲੋ ਵੱਧ ਤਾਕਤਵਰ ਖੋਆ ਹੁੰਦਾ ਹੈ। ਇਸ ਕਰਕੇ ਲੋਕੀਂ ਰੰਗ-ਬਿਰੰਗੀਆਂ ਗੁਲਾਬ-ਜਾਮਨ ਬਣਾਉਂਦੇ ਨੇ।’’
ਨਾਲ ਹੀ ਬੈਠਾ ਰਸਗੁੱਲਾ ਬੋਲਿਆ, ‘‘ਗੁਲਾਬ ਜਾਮਨ ਤਾਂ ਰੜ੍ਹ-ਰੜ੍ਹ ਕੇ ਕਾਲੀ ਹੋ ਜਾਂਦੀ ਹੈ। ਮੈਂ ਰੂੰ ਵਰਗਾ ਚਿੱਟਾ ਤੇ ਪੋਲਾ-ਪੋਲਾ ਰਸ ਭਰਿਆ ਹੁੰਦਾ ਹਾਂ…।’’ ਉਹ ਅਜੇ ਬੋਲ ਹੀ ਰਿਹਾ ਸੀ ਕਿ ਨੇੜੇ ਚੌਰਸ ਪੀਸਾਂ ਵਿੱਚ ਕੱਟੀ ਹੋਈ, ਖੋਏ ਦੀ ਬਰਫ਼ੀ ਤੋਂ ਰਿਹਾ ਨਾ ਗਿਆ। ਉਹ ਉੱਚੀ-ਉੱਚੀ ਬੋਲਣ ਲੱਗੀ, ‘‘ਸਭ ਤੋਂ ਵੱਧ ਲੋਕਾਂ ਦੀ ਇੱਛਾ ਖੋਏ ਦੀ ਬਰਫ਼ੀ ਖਾਣ ਦੀ ਹੁੰਦੀ ਹੈ। ਪਿਸਤੇ, ਬਦਾਮ, ਲੈਚੀ ਵਾਲ਼ੀ ਬਰਫ਼ੀ ਤੁਹਾਡੇ ਸਭ ਤੋਂ ਮਹਿੰਗੀ ਹੁੰਦੀ ਹੈ। ਮੇਰੇ ਬਿਨਾਂ ਤਾਂ ਮਹਿਮਾਨ ਨਿਵਾਜ਼ੀ ਮੰਨੀ ਹੀ ਨਹੀਂ ਜਾਂਦੀ।’’ ਉਨ੍ਹਾਂ ਸਭ ਦੀਆਂ ਗੱਲਾਂ ਸੁਣ ਕੇ ਨੇੜੇ ਬੈਠੇ ਗਰਮ-ਗਰਮ ਪਕੌੜੇ ਤੇ ਬਰੈੱਡ ਵੀ ਆਪਣੀ ਕਥਾ ਸੁਣਾਉਣ ਲੱਗ ਪਏ। ਇੱਕਠੇ ਹੀ ਬੋਲੇ, ‘‘ਅੱਜ-ਕੱਲ੍ਹ ਲੋਕਾਂ ਦੀ ਪਸੰਦ ਮਿੱਠੇ ਦੀ ਥਾਂ ਕਰਾਰਾ ਖਾਣ ਦੀ ਵੱਧ ਹੈ। ਕਈ ਤਾਂ ਸ਼ੂਗਰ ਦੀ ਬਿਮਾਰੀ ਕਰਕੇ ਮਿੱਠੇ ਤੋਂ ਪਾਸੇ ਹੀ ਰਹਿੰਦੇ ਨੇ। ਮਿੱਠੀਆਂ ਚੀਜ਼ਾਂ ’ਚ ਮਿਲਾਵਟ ਵੀ ਬਹੁਤ ਹੋਣ ਲੱਗ ਗਈ ਹੈ।
ਵੱਡੇ ਤੇ ਛੋਟੇ ਸਾਰੇ ਬਰੈੱਡ ਤੇ ਪਕੌੜੇ ਖਾ ਕੇ ਬਹੁਤ ਖੁਸ਼ ਹੁੰਦੇ ਹਨ। ਬਾਕੀ ਹਰੇਕ ਬੰਦਾ ਮਿੱਠਾ ਖਾਣ ਤੋਂ ਬਾਅਦ ਅਖ਼ੀਰ ਵਿੱਚ ਗੋਭੀ, ਆਲੂ, ਗੰਢੇ ਤੇ ਪਨੀਰ ਦੇ ਪਕੌੜੇ ਖਾ ਕੇ ਹੀ ਚਾਹ ਪੀਂਦਾ ਹੈ।’’ ਵੇਸਣ ਦੀਆਂ ਨਮਕੀਨ ਤੇ ਮਿੱਠੀਆਂ ਪਕੌੜੀਆਂ ਤਾਂ ਚੁੱਪ ਕਰਕੇ ਉਨ੍ਹਾਂ ਦੀਆਂ ਗੱਲਾਂ ਸੁਣ ਰਹੀਆਂ ਸਨ। ਮੰਜੇ ਹੇਠਾਂ ਟੋਕਰਿਆਂ ਵਿੱਚ ਪਏ ਹੋਏ ਸ਼ੱਕਰਪਾਰੇ ਵੀ ਕੁਝ ਨਾ ਬੋਲੇ। ਕੁਝ ਹੀ ਸਮੇਂ ਬਾਅਦ ਮੈਦੇ ਨਾਲ਼ ਬਣੀਆਂ ਗਰਮ-ਗਰਮ ਜਲੇਬੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਕਿਹਾ, ‘‘ਜਿਸ ਨੇ ਮੇਲੇ ਜਾਂ ਵਿਆਹ ਵਿੱਚ ਤੱਤੀ-ਤੱਤੀ ਜਲੇਬੀ ਨਹੀਂ ਖਾਧੀ, ਉਸ ਨੇ ਜਿੰਦਗੀ ਵਿੱਚ ਕੁਝ ਨ੍ਹੀਂ ਖਾਧਾ। ਅਸੀਂ ਬਣਦੀਆਂ ਭਾਵੇਂ ਵਿੰਗੀਆਂ ਹਾਂ, ਪਰ ਅਕਾਰ ਤਾਂ ਗੋਲ ਹੀ ਹੁੰਦਾ ਹੈ।
ਸੱਚ ਤਾਂ ਇਹ ਹੈ ਕਿ ਨਿੱਕੇ-ਨਿੱਕੇ ਬੱਚੇ ਅੱਜ-ਕੱਲ੍ਹ ਪਕੌੜੇ, ਬਰੈੱਡ ਘੱਟ ਹੀ ਖਾਂਦੇ ਨੇ। ਉਹ ਤਾਂ ਪੀਜ਼ੇ, ਬਰਗਰ, ਕੁਰਕਰੇ ਤੇ ਲੇਜ਼ ਵੱਧ ਖਾਂਦੇ ਹਨ। ਜੋ ਕਿ ਸਿਹਤ ਲਈ ਮਾੜੇ ਹਨ। ਪਰ ਜੇਕਰ ਬੱਚੇ ਇਨ੍ਹਾਂ ਬਜ਼ਾਰੀ ਚੀਜ਼ਾਂ ਨੂੰ ਛੱਡ ਕੇ ਦੇਸੀ ਮਿਠਾਈ ਖਾਣ ਤਾਂ ਉਨ੍ਹਾਂ ਦੇ ਦੰਦ ਤੇ ਪੇਟ ਹਮੇਸ਼ਾ ਤੰਦਰੁਸਤ ਰਹੇਗਾ। ਕਈ ਬੱਚੇ ਮੋਟੇ ਹੋ ਜਾਂਦੇ ਨੇ ਕਿਉਂਕਿ ਇਸ ਦਾ ਮੁੱਖ ਕਾਰਨ ਗਲਤ ਖਾਣ-ਪੀਣ ਹੁੰਦਾ ਹੈ। ਅੱਜ-ਕੱਲ੍ਹ ਵੀ ਹਰੇਕ ਖੁਸ਼ੀ ਵਿੱਚ ਜਲੇਬੀਆਂ ਬਣਾਈਆਂ ਤੇ ਵਰਤਾਈਆਂ ਜਾਂਦੀਆਂ ਹਨ। ਮੈਂ ਜਲੇਬੀ ਹੀ ਇੱਕ ਅਜਿਹੀ ਮਿਠਾਈ ਹਾਂ, ਜਿਸ ਨੂੰ ਰਾਸ਼ਟਰੀ ਮਿਠਾਈ ਦਾ ਦਰਜਾ ਪ੍ਰਾਪਤ ਹੈ।’’ ਇਹ ਗੱਲਾਂ ਕਹਿ ਕੇ ਜਲੇਬੀ ਕਵਿਤਾ ਗਾਉਣ ਲੱਗੀ:-
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.