ਨਾਇਡੂ ਨੇ ਦਿੱਤੀ ਦਿੱਲੀ ਪੁਲਿਸ ਸਥਾਪਨਾ ਦਿਵਸ ਦੀ ਵਧਾਈ
ਨਵੀਂ ਦਿੱਲੀ। ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਮੰਗਲਵਾਰ ਨੂੰ ਦਿੱਲੀ ਪੁਲਿਸ ਸਥਾਪਨਾ ਦਿਵਸ ਦੀ ਵਧਾਈ ਦਿੱਤੀ। ਸ੍ਰੀ ਨਾਇਡੂ ਨੇ ਇਥੇ ਜਾਰੀ ਇੱਕ ਸੰਦੇਸ਼ ਵਿੱਚ ਕਿਹਾ ਕਿ ਦਿੱਲੀ ਪੁਲਿਸ ਆਪਣੇ ਫਰਜ਼ ਪੂਰੀ ਤਨਦੇਹੀ ਨਾਲ ਨਿਭਾਉਂਦੀ ਹੈ। ਉਸਨੇ ਕਿਹਾ, ‘‘ਦਿੱਲੀ ਪੁਲਿਸ ਦੇ ਸਥਾਪਨਾ ਦਿਵਸ ’ਤੇ, ਦੇਸ਼ ਦੀ ਰਾਜਧਾਨੀ ਦੀ ਸੁਰੱਖਿਆ ਵਿੱਚ, ਮੈਂ ਫੋਰਸ ਦੇ ਮੈਂਬਰਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਾਬਕਾ ਕਰਮਚਾਰੀਆਂ ਨੂੰ ਤਹਿ ਦਿਲੋਂ ਵਧਾਈਆਂ ਦਿੰਦਾ ਹਾਂ। ਰਾਜਧਾਨੀ ਦੀ ਸੁਰੱਖਿਆ ਇਕ ਸੰਵੇਦਨਸ਼ੀਲ ਜ਼ਿੰਮੇਵਾਰੀ ਹੈ, ਜਿਸ ਨੂੰ ਦਿੱਲੀ ਪੁਲਿਸ ਨੇ ਨਿਪੁੰਨਤਾ ਨਾਲ ਨਿਭਾਇਆ ਹੈ’’।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.