ਸਾਡੇ ਨਾਲ ਸ਼ਾਮਲ

Follow us

12.5 C
Chandigarh
Tuesday, February 10, 2026
More
    Home Breaking News ਕਾਰਾਂ ਦੀ ਆਹਮੋ...

    ਕਾਰਾਂ ਦੀ ਆਹਮੋ-ਸਾਹਮਣੇ ਟੱਕਰ ’ਚ ਬਜ਼ੁਰਗ ਪਤੀ-ਪਤਨੀ ਦੀ ਮੌਤ, ਚਾਰ ਗੰਭੀਰ ਜ਼ਖਮੀ

    ਪਰਿਵਾਰ ਸਮੇਤ ਫਤਿਹਗੜ ਸਾਹਿਬ ਵਿਖੇ ਮੱਥਾ ਟੇਕ ਕੇ ਪਿੰਡ ਪਰਤੇ ਰਹੇ ਸਨ

    ਸਮਾਣਾ, (ਸੁਨੀਲ ਚਾਵਲਾ) ਸਮਾਣਾ ਪਟਿਆਲਾ ਰੋਡ ’ਤੇ ਪਿੰਡ ਚੌਂਹਠ ਨੇੜੇ ਦੋ ਕਾਰਾਂ ਦੀ ਹੋਈ ਆਹਮੋ ਸਾਹਮਣੇ ਟੱਕਰ ਵਿੱਚ ਬਜ਼ੁਰਗ ਪਤੀ ਪਤਨੀ ਦੀ ਮੌਤ ਹੋ ਗਈ ਜਦੋਂਕਿ ਉਨ੍ਹਾਂ ਦੀ ਨੂੰਹ, ਇੱਕ ਪੋਤਾ ਅਤੇ ਇੱਕ ਪੋਤੀ ਸਣੇ ਦੂਜੀ ਕਾਰ ਵਿੱਚ ਸਵਾਰ ਵਿਅਕਤੀ ਵੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ ਜਿਨਾਂ ਨੂੰ ਤੁਰੰਤ ਪਟਿਆਲਾ ਦੇ ਰਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ। ਹਾਦਸੇ ਦੌਰਾਨ ਪਿੱਛੋਂ ਆ ਰਹੀ ਇੱਕ ਹੋਰ ਕਾਰ ਵਿੱਚ ਇਨ੍ਹਾਂ ਹਾਦਸਾਗ੍ਰਸਤ ਕਾਰਾਂ ਵਿੱਚ ਜਾ ਵੱਜੀ ਪ੍ਰੰਤੂ ਉਸ ਕਾਰ ਵਿਚ ਸਵਾਰ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਜਿਨਾਂ ਨੂੰ ਤੁਰੰਤ ਘਰ ਭੇਜ ਦਿੱਤਾ ਗਿਆ।

    ਮਿਲੀ ਜਾਣਕਾਰੀ ਅਨੁਸਾਰ ਸੌਦਾਗਰ ਸਿੰਘ 62 ਪੁੱਤਰ ਕੰਧਾਰਾ ਸਿੰਘ ਵਾਸੀ ਪਿੰਡ ਸ਼ਾਦੀਪੁਰ ਆਪਣੀ ਪਤਨੀ ਹਰਜਿੰਦਰ ਕੌਰ,ਨੂੰਹ ਸੰਦੀਪ ਕੌਰ,ਪੋਤਾ ਸਹਿਜਪ੍ਰੀਤ ਸਿੰਘ 12 ਅਤੇ ਪੋਤੀ ਹਰਲੀਨ ਕੌਰ 10 ਨਾਲ ਫ਼ਤਿਹਗੜ ਵਿਖੇ ਮੱਥਾ ਟੇਕ ਕੇ ਆਪਣੀ ਕਾਰ ਵਿਚ ਵਾਪਿਸ ਪਿੰਡ ਪਰਤ ਰਹੇ ਸਨ ਕਿ ਸਮਾਣਾ ਪਟਿਆਲਾ ਰੋਡ ਤੇ ਪਿੰਡ ਚੌਂਹਠ ਨੇੜੇ ਉਨਾਂ ਦੀ ਕਾਰ ਦੀ ਟੱਕਰ ਸਾਹਮਣੇ ਤੋਂ ਆ ਰਹੀ ਕਰੇਟਾ ਕਾਰ ਨਾਲ ਹੋ ਗਈ

    ਜਿਸ ਦੌਰਾਨ ਸੌਦਾਗਰ ਸਿੰਘ ਅਤੇ ਉਸਦੀ ਪਤਨੀ ਹਰਜਿੰਦਰ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂਕਿ ਉਨਾਂ ਦੀ ਨੂੰਹ ਸੰਦੀਪ ਕੌਰ,ਪੋਤਾ ਸਹਿਜਪ੍ਰੀਤ ਸਿੰਘ ਅਤੇ ਪੋਤੀ ਹਰਲੀਨ ਕੌਰ ਗੰਭੀਰ ਜਖ਼ਮੀ ਹੋ ਗਏ। ਹਾਦਸੇ ਦੌਰਾਨ ਕਰੇਟਾ ਕਾਰ ਦਾ ਚਾਲਕ ਵੀ ਗੰਭੀਰ ਜਖ਼ਮੀ ਹੋ ਗਿਆ। ਚਾਰੇ ਜਖ਼ਮੀਆਂ ਨੂੂੰ ਤੁਰੰਤ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖ਼ਲ ਕਰਵਾ ਦਿੱਤਾ ਗਿਆ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਦਰਸ਼ਨ ਸਿੰਘ ਅਤੇ ਏਐਸਆਈ ਰਾਜਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.