ਗਾਂਗੁਲੀ ਨੂੰ ਅਪੋਲੋ ਹਸਪਤਾਲ ਤੋਂ ਮਿਲੀ ਛੁੱਟੀ
ਕੋਲਕਾਤਾ। ਸਾਬਕਾ ਭਾਰਤੀ ਕਪਤਾਨ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਚੇਅਰਮੈਨ ਸੌਰਭ ਗਾਂਗੁਲੀ ਨੂੰ ਐਤਵਾਰ ਨੂੰ ਅਪੋਲੋ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਬੰਗਾਲ ਟਾਈਗਰ ਵਜੋਂ ਜਾਣੇ ਜਾਂਦੇ ਗਾਂਗੁਲੀ ਹੁਣ ਠੀਕ ਹੈ। ਜ਼ਿਕਰਯੋਗ ਹੈ ਕਿ ਗਾਂਗੁਲੀ ਦੀ ਸਿਹਤ 27 ਜਨਵਰੀ ਨੂੰ ਫਿਰ ਖਰਾਬ ਹੋਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਕੋਲਕਾਤਾ ਦੇ ਅਪੋਲੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਉਸ ਨੂੰ ਇਥੇ ਆਈਸੀਯੂ ਵਿਚ ਦਾਖਲ ਕਰਵਾਇਆ ਗਿਆ ਸੀ। ਗਾਂਗੁਲੀ ਦਾ ਵੀਰਵਾਰ ਨੂੰ ਦੂਜੀ ਐਂਜੀਓਪਲਾਸਟੀ ਹੋਈ ਅਤੇ ਉਸ ਦੇ ਦਿਲ ਦੀਆਂ ਨਾੜੀਆਂ ਵਿਚ ਦੋ ਸਟੈਂਟ ਲਗਾਏ ਗਏ। ਇਕ ਮਹੀਨੇ ਵਿਚ ਉਸ ਨੂੰ ਦੂਜੀ ਵਾਰ ਐਂਜੀਓਪਲਾਸਟੀ ਹੋਈ। ਗਾਂਗੁਲੀ ਨੂੰ ਹੁਣ ਅਗਲੇ ਕੁਝ ਦਿਨਾਂ ਲਈ ਘਰ ’ਤੇ ਆਰਾਮ ਕਰਨਾ ਪਏਗਾ ਅਤੇ ਮੁੱਖ ਤੌਰ ’ਤੇ ਖਾਣ ਪੀਣ ਸਮੇਤ ਕਈ ਸਿਹਤ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਪਏਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.