ਇਰਾਕ ‘ਚ ਇਸਲਾਮਿਕ ਸਟੇਟ ਦੇ 9 ਅੱਤਵਾਦੀ ਢੇਰ | Terrorists
ਬਗਦਾਦ, (ਏਜੰਸੀ)। ਇਰਾਕ ਦੇ ਉਤਰੀ ਨਾਈਨਵੇਹ ਸੂਬੇ ‘ਚ ਫੌਜ ਦੇ ਇੱਕ ਅਭਿਆਨ ‘ਚ ਇਸਲਾਮਿਕ ਸਟੇਟ (ਆਈਐਸ) ਦੇ 9 ਅੱਤਵਾਦੀ ਮਾਰੇ ਗਏ। ਇਰਾਕੀ ਫੌਜ ਦੇ ਜੁਆਇੰਟ ਆਪਰੇਸ਼ਨ ਕਮਾਨ ਦੇ ਬੁਲਾਰੇ ਯਾਹਿਆ ਰਸੂਲ ਨੇ ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਅਮਰੀਕਾ ਦੀ ਅਗਵਾਈ ਵਾਲੀ ਅੰਤਰਰਾਸ਼ਟਰੀ ਗਠਜੋੜ ਫੌਜ ਦੀ ਮਦਦ ਨਾਲ ਇਰਾਕੀ ਫੌਜ ਦੀ ਫਾਲਕਾਨ ਇਕਾਈ ਨੇ ਰਾਜਧਾਨੀ ਮੋਸੁਲ ਦੇ ਅਲ-ਸਾਹਜੀ ਖੇਤਰ ‘ਚ ਇੱਕ ਸੁਰੰਗ ਨੂੰ ਨਸ਼ਟ ਕਰ ਦਿੱਤਾ ਜਿਸ ‘ਚ ਆਈਐਸ ਦੇ 9 ਅੱਤਵਾਦੀ ਮਾਰੇ ਗਏ। ਜਿਕਰਯੋਗ ਹੈ ਕਿ ਇਰਾਕ ‘ਚ 2017 ਦੇ ਆਖਰ ‘ਚ ਆਈਐਸ ਅੱਤਵਾਦੀਆਂ ਨੂੰ ਪੂਰੀ ਤਰ੍ਹਾਂ ਪਰਾਜਿਤ ਕਰ ਦਿੱਤੇ ਜਾਣ ਤੋਂ ਬਾਅਦ ਤੋਂ ਸੁਰੱਖਿਆ ਸਥਿਤੀ ‘ਚ ਕਾਫੀ ਸੁਧਾਰ ਹੋਇਆ ਹੈ। ਇਸ ਦੇ ਬਾਵਜੂਦ ਦੂਰ ਦਰਾਜ ਦੇ ਹੋਰ ਵੀਰਾਨ ਇਲਾਕਿਆਂ ‘ਚ ਅਜੇ ਵੀ ਪਨਾਹ ਲਏ ਹੋਏ ਹਨ। ਇਹ ਵਿੱਚ-ਵਿੱਚ ਨਾਗਰਿਕਾਂ ਅਤੇ ਸੁਰੱਖਿਆ ਬਲਾਂ ‘ਤੇ ਗੁਰਿੱਲਾ ਹਮਲੇ ਕਰਦੇ ਰਹਿੰਦੇ ਹਨ। (Terrorists)