ਫ੍ਰਾਂਸ ’ਚ 9 ਧਾਰਮਿਕ ਸਥਾਨ ਬੰਦ

ਫ੍ਰਾਂਸ ’ਚ 9 ਧਾਰਮਿਕ ਸਥਾਨ ਬੰਦ

ਪੈਰਿਸ। ਫਰਾਂਸ ਨੇ ਕੱਟੜਪੰਥੀ ਇਸਲਾਮੀ ਵਿਚਾਰਧਾਰਾ ਤੇ ਵੱਖਵਾਦ ਦੇ ਫੈਲਣ ਨੂੰ ਰੋਕਣ ਦੀ ਮੁਹਿੰਮ ਦੇ ਤਹਿਤ ਦੇਸ਼ ਵਿਚ 9 ਧਾਰਮਿਕ ਸਥਾਨਾਂ ਨੂੰ ਬੰਦ ਕਰ ਦਿੱਤਾ ਹੈ। ਫਰਾਂਸ ਦੇ ਗ੍ਰਹਿ ਮੰਤਰੀ ਗੇਰਲਡ ਡਰਮਿਨਨ ਨੇ ਟਵੀਟ ਕੀਤਾ ਕਿ ਲੋਕਾਂ ਨੇ ਸਰਕਾਰ ਨੂੰ ਅਜਿਹਾ ਕਦਮ ਚੁੱਕਣ ਲਈ ਮਜਬੂਰ ਕੀਤਾ ਹੈ। ਉਨ੍ਹਾਂ ਕਿਹਾ, ‘‘ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੇ ਆਦੇਸ਼ਾਂ ਦੇ ਅਨੁਸਾਰ ਅਸÄ ਇਸਲਾਮਿਕ ਵੱਖਵਾਦ ਵਿਰੁੱਧ ਫੈਸਲਾਕੁੰਨ ਕਦਮ ਚੁੱਕ ਰਹੇ ਹਾਂ। 18 ਵਿੱਚੋਂ 9 ਧਾਰਮਿਕ ਸਥਾਨਾਂ ਨੂੰ ਵਿਸ਼ੇਸ਼ ਨਿਗਰਾਨੀ ਹੇਠ ਬੰਦ ਕਰ ਦਿੱਤਾ ਗਿਆ ਹੈ’’।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.