(ਸੁਸ਼ੀਲ ਕੁਮਾਰ) ਭਾਦਸੋਂ। ਵੈੱਲਫੇਅਰ ਸੁਸਾਇਟੀ ਨਾਭਾ ਅਤੇ ਯੂਥ ਭਲਾਈ ਸੇਵਾਵਾਂ ਕਲੱਬ ਰਜਿ: ਭਾਦਸੋਂ ਵੱਲੋਂ 8ਵਾਂ ਕਬੱਡੀ ਕੱਪ 24 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭਾਦਸੋਂ ਦੇ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਨਾਮਵਰ ਟੀਮਾਂ ਭਾਗ ਲੈਣਗੀਆਂ। ਕਲੱਬ ਦੇ ਚੇਅਰਮੈਨ ਬਰਿੰਦਰ ਬਿੱਟੂ ਅਤੇ ਪ੍ਰਧਾਨ ਇੰਦਰਜੀਤ ਖਹਿਰਾ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਕਬੱਡੀ ਕੱਪ ਦੇ ਮੁੱਖ ਮਹਿਮਾਨ ਮੈੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਹੋਣਗੇ, ਜੋ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੇ। (Bhadson Kabaddi Cup)
ਇਹ ਵੀ ਪੜ੍ਹੋ : ਕੀ ਤੁਸੀਂ ਵੀ ਕਰ ਰਹੇ ਹੋ ਨੌਕਰੀ ਦੀ ਭਾਲ? ਤਾਂ ਪੜ੍ਹੋ ਮਾਨ ਸਰਕਾਰ ਦਾ ਇਹ ਫ਼ੈਸਲਾ
ਉਨ੍ਹਾਂ ਦੱਸਿਆ ਕਿ ਕਬੱਡੀ 65 ਕਿੱਲੋ ਦੇ ਜੇਤੂ ਟੀਮ ਨੂੰ ਪਹਿਲਾ ਇਨਾਮ 10,000 ਦੂਜਾ ਇਨਾਮ 8000 ਅਤੇ ਇੱਕ ਪਿੰਡ ਓਪਨ ਕਬੱਡੀ ਦੇ ਜੇਤੂ ਟੀਮ ਨੂੰ ਪਹਿਲਾ ਇਨਾਮ 51,000 ਅਤੇ ਦੂਜਾ ਇਨਾਮ 41,000 ਦਿੱਤਾ ਜਾਵੇਗਾ। ਕਬੱਡੀ ਇੱਕ ਪਿੰਡ ਓਪਨ ਦੇ ਬੈਸਟ ਰੇਡਰ ਅਤੇ ਜਾਫੀ ਨੂੰ ਵੱਡੇ ਕੱਪਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪਹਿਲਾ ਇਹ ਕਬੱਡੀ ਕੱਪ 17 ਸਤੰਬਰ ਨੂੰ ਕਰਵਾਇਆ ਜਾਣਾ ਸੀ, ਜੋ ਕਿ ਮੌਸਮ ਦੇ ਖਰਾਬ ਕਾਰਨ ਮੁਲਤਵੀ ਕਰ ਦਿੱਤਾ ਗਿਆ। ਇਸ ਲਈ ਹੁਣ ਇਹ ਕਬੱਡੀ ਕੱਪ 24 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ।














