ਮੁਕਾਬਲੇ ਦੌਰਾਨ ਦੋ ਜਵਾਨ ਹੋਏ ਜ਼ਖਮੀ (Chhattisgarh Encounter)
ਨਾਰਾਇਣਪੁਰ। ਛੱਤੀਸਗੜ੍ਹ ਮਹਾਂਰਾਸ਼ਟਰ ਸੂਬੇ ਦੀ ਹੱਦ ’ਤੇ ਨਾਰਾਇਣਪੁਰ ਦੇ ਅਬੂਝਮਾੜ ਦੇ ਕੁਤੁਲ ਇਲਾਕੇ ’ਚ ਸ਼ਨਿੱਚਰਵਾਰ ਸਵੇਰੇ ਪੁਲਿਸ ਤੇ ਅੱਤਵਾਦੀਆਂ ਦਰਮਿਆਨ ਮੁਕਾਬਲਾ ਹੋਇਆ ਪਿਛਲੇ ਦੋ ਦਿਨਾਂ ਤੋਂ ਪੁਲਿਸ ਅਤੇ ਨਕਸਲੀਆਂ ਦਰਮਿਆਨ ਮੁਕਾਬਲੇ ’ਚ ਅੱਠ ਨਕਸਲੀ ਮਾਰੇ ਜਾ ਚੁੱਕੇ ਹਨ ਅਤੇ ਇਕ ਜਵਾਨ ਸ਼ਹੀਦ ਹੋਇਆ ਹੈ ਅਤੇ ਦੋ ਜਵਾਨ ਜ਼ਖਮੀ ਹੋ ਗਏ ਹਨ। (Chhattisgarh Encounter)
ਇਹ ਵੀ ਪੜ੍ਹੋ: ਥੋਕ ਮਹਿੰਗਾਈ 15 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ’ਤੇ
ਬਸਤਰ ਰੇਂਜ ਦੇ ਪੁਲਿਸ ਇੰਸਪੈਕਟਰ ਪੀ ਸੁੰਦਰਰਾਜ ਨੇ ਦੱਸਿਆ ਕਿ ਬੁੱਧਵਾਰ ਨੂੰ ਨਕਸਲੀ ਵਿਰੋਧੀ ਸਾਂਝੇ ਅਭਿਆਨ ’ਚ ਨਾਰਾਇਣਪੁਰ, ਬਸਤਰ, ਕੋਂਡਾਗਾਂਵ, ਕਾਂਕੇਰ, ਦੰਤੇਵਾੜਾ ਜ਼ਿਲ੍ਹਾ ’ਚ ਰਿਜ਼ਰਵ ਪੁਲਿਸ ਫੋਰਸ, ਛੱਤੀਸਗੜ੍ਹ ਹਥਿਆਰਬੰਦ ਫੌਜ ਅਤੇ ਤਿੱਬਤ ਸਰਹੱਦੀ ਸੁਰੱਖਿਆ ਬਲ ਦੇ ਜਵਾਨ ਸ਼ਾਮਲ ਹਨ। ਪੁਲਿਸ ਨੇ ਦੱਸਿਆ ਕਿ ਮੁਕਾਬਲੇ ’ਚ ਮਾਰੇ ਗਏ ਨਕਸਲੀਆਂ ਦੀ ਗਿਣਤੀ ਵਧ ਸਕਦੀ ਹੈ।
ਇਹ ਵੀ ਪੜ੍ਹੋ: ਉੱਤਰਾਖੰਡ ’ਚ ਟੈਂਪੂ ਟਰੈਵਲਰ ਡੂੰਘੀ ਖਾਈ ’ਚ ਡਿੱਗਣ ਨਾਲ 10 ਮੌਤਾਂ, ਕਈ ਜ਼ਖਮੀ
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਤੁਲ, ਫਰਸਬੇੜਾ, ਕੋੜਤਾਮੇਟਾ ਇਲਾਕੇ ’ਚ ਭਾਰੀ ਗਿਣਤੀ ਨਕਸਲੀ ਮੌਜ਼ੂਦ ਹਨ। ਇਸ ਸੂਚਨਾ ਤੋਂ ਬਾਅਦ ਬਸਤਰ ਸੰਭਾਗ ਦੇ ਜਗਦਲਪੁਰ, ਦੰਤੇਵਾੜਾ, ਕੋਂਡਾਗਾਂਵ ਅਤੇ ਕਾਂਕੇਰ ਤੋਂ ਕਰੀਬ 1400 ਜਵਾਨਾਂ ਨੂੰ ਅਭਿਆਨ ’ਚ ਸ਼ਾਮਲ ਕੀਤਾ ਗਿਆ ਹੈ। ਪੁਲਿਸ ਅਤੇ ਜਵਾਨਾਂ ਦੇ ਸਾਂਝੇ ਆਪਰੇਸ਼ਨ ਨੇ ਨਕਸੀਆਂ ਦੇ ਟਿਕਾਣੇ ਨੂੰ ਘੇਰ ਰੱਖਿਆ ਹੈ। ਇੱਕ ਦਿਨ ਪਹਿਲਾਂ ਵੀ ਜਵਾਨਾਂ ਦੀ ਇਸ ਸਾਂਝੀ ਟੀਮ ਦੇ ਨਾਲ ਦਿਨ ਭਰ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ ਸੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਜਵਾਨ ਪਰਤਣਗੇ ਉਸ ਤੋਂ ਬਾਅਦ ਹੀ ਪੂਰੀ ਜਾਣਕਾਰੀ ਹਾਸਲ ਹੋਵੇਗੀ।