ਮੁਲਜ਼ਮ ਗਿ੍ਰਫ਼ਤਾਰ, ਚਾਰੇ ਪਾਸੇ ਹੋ ਰਹੀ ਐ ਨਿੰਦਿਆ | Chamba Murder Case
ਸ਼ਿਮਲਾ। ਬੀਤੇ ਦਿਨੀਂ ਚੰਬਾ ’ਚ ਮਨੋਹਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। 10 ਜੂਨ ਨੂੰ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਲੜਕੀ, ਉਸ ਦੇ ਭਰਾ ਅਤੇ ਭਾਬੀ ਨੂੰ ਗਿ੍ਰਫ਼ਤਾਰ ਕਰ ਲਿਆ। ਉਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ 12 ਜਨੂੰਨ ਨੂੰ ਲੜਕੀ ਦੇ ਚਾਚਾ ਤੇ ਚਾਚੀ ਨੂੰ ਵੀ ਗਿ੍ਰਫ਼ਤਾਰ ਕਰ ਲਿਆ ਗਿਆ। ਮੁੱਖ ਮੰਤਰੀ ਦੇ ਪ੍ਰਧਾਨ ਸਲਾਹਕਾਰ ਮੀਡੀਆ ਨਰੇਸ਼ ਚੌਹਾਨ ਨੇ ਸ਼ੁੱਕਰਵਾਰ ਨੂੰ ਇੱਥੇ ਕਿਹਾ ਕਿ ਚੰਬਾ ’ਚ ਜੋ ਕਤਲ ਹੋਇਆ ਹੈ ਉਹ ਮੰਦਭਾਗਾ ਹੈ ਜਿਸ ਦੀ ਸਰਕਾਰ ਨਿੰਦਿਆ ਕਰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮਾਮਲੇ ਦੀ ਜਾਂਚ ਕਰ ਰਹੀ ਹੈ। ਚੰਬਾ ਦੇ ਜ਼ਿਲ੍ਹਾ ਇੰਚਾਰਜ਼ ਤੇ ਪੁਲਿਸ ਪ੍ਰਸ਼ਾਸਨ ਨੂੰ ਪੂਰੀ ਹਦਾਇਤ ਦਿੱਤੀ ਗਈ ਹੈ ਕਿ ਘਟਨਾ ਸਥਾਨ ’ਤੇ ਪਰੀ ਤਰ੍ਹਾਂ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਵਿਗੜਨ ਨਾ ਦਿੱਤੀ ਜਾਵੇ। (Chamba Murder Case)
ਇਹ ਵੀ ਪੜ੍ਹੋ : ਏਸ਼ੇਜ ਲੜੀ : ਰੂਟ ਦਾ ਸੈਂਕੜਾ, ਇੰਗਲੈਂਡ ਨੇ 393 ਦੌੜਾਂ ’ਤੇ ਪਾਰੀ ਐਲਾਨੀ
ਚੌਹਾਨ ਨੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਤੇ ਘਟਨਾ ਦਾ ਬਿਊਰਾ ਦਿੰਦੇ ਹੋਏ ਕਿਹਾ ਕਿ ਛੇ ਜੂਨ ਨੂੰ ਮਨੋਹਰ ਦੇ ਘਰ ਨਾ ਪਹੰੁਚਣ ’ਤੇ ਮਾਪਿਆਂ ਨੇ ਕਿਹਾਰ ਥਾਣੇ ’ਚ ਗੁੰਮਸ਼ੁਦਾ ਦੀ ਰਿਪੁਰਟ ਦਰਜ਼ ਕਰਵਾਈ ਗਈ। 9 ਜੂਨ ਨੂੰ ਭਾਲ ਦੌਰਾਨ ਪੰਝਿਆਰਾ ’ਚ ਬਦਬੂ ਤੋਂ ਪਤਾ ਲੱਗਿਆ ਕਿ ਨਾਲੇ ’ਚ ਮਨੋਹਰ ਦੀ ਲਾਸ਼ ਹੈ। ਇਸ ਤੋਂ ਬਾਅਦ 10 ਜੂਨ ਨੂੰ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਲੜਕੀ, ਉਸ ਦੇ ਭਰਾ ਅਤੇ ਭਰਜਾਈ ਨੂੰ ਗਿ੍ਰ੍ਰਫ਼ਤਾਰ ਕਰ ਲਿਆ। ਉਸ ਨੇ ਪੁੱਛਗਿੱਛ ਤੋਂ ਬਾਅਦ 12 ਜੂਨ ਨੂੰ ਲੜਕੀ ਦੇ ਚਾਚਾ ਤੇ ਚਾਚੀ ਨੂੰ ਗਿ੍ਰਫ਼ਤਾਰ ਕਰ ਲਿਆ।