ਬਿਹਾਰ ‘ਚ ਸਾਢੇ ਅੱਠ ਕਰੋੜ ਤੋਂ ਜ਼ਿਆਦਾ ਮੁੱਲ ਦੀ ਚਰਸ ਬਰਾਮਦ, ਤਸਕਰ ਗ੍ਰਿਫਤਾਰ

8 Crore, Charas, Recovered, Bihar, Smuggler Arrested

ਰਕਸੌਲ, ਏਜੰਸੀ

ਬਿਹਾਰ ‘ਚ ਪੂਰਬੀ ਚੰਪਾਰਨ ਜਿਲ੍ਹੇ ਦੇ ਰਮਗੜਵਾ ਥਾਣਾ ਹਲਕੇ ਤੋਂ ਸਰਹੱਦੀ ਹਥਿਆਰਬੰਦ ਬਲ (ਐਸਐਸਬੀ) ਦੇ ਜਵਾਨਾਂ ਨੇ ਅੱਠ ਕਰੋੜ ਸੱਠ ਲੱਖ ਰੁਪਏ ਮੁੱਲ ਦੀ ਚਰਸ ਬਰਾਮਦ ਕਰਕੇ ਇੱਕ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਏਐਸਬੀ 47ਵੀਂ ਬਟਾਲੀਅਨ ਦੇ ਸਮਾਦੇਸ਼ਟਾ ਪ੍ਰਿਅਵਰਤ ਸ਼ਰਮਾ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਨੇਪਾਲ ਵੱਲੋਂ ਇੱਕ ਕਾਰ ‘ਤੇ ਚਰਸ ਲੈ ਕੇ ਤਸਕਰ ਭਾਰਤ ਦੀ ਹੱਦ ‘ਚ ਦਾਖਲ ਹੋਣ ਵਾਲੇ ਹਨ।

ਇਸ ਆਧਾਰ ‘ਤੇ ਸ਼ੁੱਕਰਵਾਰ ਦੀ ਰਾਤ ਰਮਗੜਵਾ ਚੌਂਕ ‘ਤੇ ਘੇਰਾਬੰਦੀ ਕਰਕੇ ਬਲ ਦੇ ਜਵਾਨਾਂ ਨੇ ਕਾਰ ‘ਚ ਲੁਕੋਕੇ ਰੱਖੀ ਗਈ 43 ਕਿੱਲੋਗ੍ਰਾਮ ਚਰਸ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਇੱਕ ਤਸਕਰ ਨੂੰ ਵੀ ਬਲ ਦੇ ਜਵਾਨਾਂ ਨੇ ਗ੍ਰਿਫਤਾਰ ਕਰ ਲਿਆ।  ਸ਼ਰਮਾ ਨੇ ਦੱਸਿਆ ਕਿ ਗ੍ਰਿਫਤਾਰ ਤਸਕਰ ਦੀ ਪਹਿਚਾਣ ਉੱਤਰ ਪ੍ਰਦੇਸ਼ ਦੇ ਕਾਨ੍ਹਪੁਰ ਨਿਵਾਸੀ ਬਾਬੂਲਾਲ ਮਾਸਟਰ ਦੇ ਪੁੱਤ ਗਿਰਜੇਸ਼ ਕੁਮਾਰ (35) ਦੇ ਰੂਪ ‘ਚ ਕੀਤੀ ਗਈ ਹੈ।

ਬਰਾਮਦ ਚਰਸ ਨੂੰ ਨੇਪਾਲ ਤੋਂ ਕਾਨ੍ਹਪੁਰ ਲਿਜਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਚਰਸ ਅਤੇ ਤਸਕਰ ਨੂੰ ਰਮਗੜਵਾ ਥਾਣੇ ਨੂੰ ਸੌਂਪ ਦਿੱਤਾ ਗਿਆ ਹੈ ਜਿੱਥੇ ਪੁਲਿਸ ਤਸਕਰ ਨਾਲ ਪੁੱਛ-ਗਿੱਛ ਕਰ ਰਹੀ ਹੈ। ਬਰਾਮਦ ਚਰਸ ਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ ਵਿੱਚ ਅੱਠ ਕਰੋੜ 60 ਲੱਖ ਰੁਪਏ ਦੱਸੀ ਜਾਂਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।