Ferozepur jail ‘ਚੋਂ ਤਲਾਸ਼ੀ ਦੌਰਾਨ 7 ਮੋਬਾਇਲ ਫੋਨ ਬਰਾਮਦ
ਫਿਰੋਜ਼ਪੁਰ, (ਸਤਪਾਲ ਥਿੰਦ)। ਫਿਰੋਜ਼ਪੁਰ ਦੀ ਕੇਂਦਰੀ (Ferozepur jail) ਜੇਲ ਇੱਕ ਵਾਰ ਫਿਰ ਸੁਰੱਖਿਆ ਨੂੰ ਲੈ ਕੇ ਸਵਾਲਾਂ ਦੇ ਘੇਰੇ ‘ਚ ਆਈ, ਜਦ ਤਲਾਸ਼ੀ ਦੌਰਾਨ ਜ਼ੇਲ ਵਿਚੋਂ 7 ਮੋਬਾਇਲ ਫੋਨ ਬਰਾਮਦ ਹੋਏ। ਇਸ ਮਾਮਲੇ ‘ਚ 3 ਹਵਾਲਾਤੀਆਂ ਸਮੇਤ ਨਾਮਲੂਮ ਵਿਅਕਤੀ ਖਿਲਾਫ਼ ਥਾਣਾ ਫਿਰੋਜ਼ਪੁਰ ਸਿਟੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਜ਼ੇਲ ‘ਚ ਤਲਾਸ਼ੀ ਅਭਿਆਨ ਚਲਾਇਆ ਗਿਆ, ਇਸ ਦੌਰਾਨ ਹਵਾਲਾਤੀ ਜੋਰਾ ਪੁੱਤਰ ਪਾਲਾ ਸਿੰਘ ਵਾਸੀ ਖਾਈ ਫੇਮੇ ਕੀ, ਹਵਾਲਾਤੀ ਗੁਰਮੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਫੱਤੂਵਾਲਾ, ਜਲਾਲਾਬਾਦ ਅਤੇ ਸ਼ਿੰਦਰ ਪਾਲ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਕਾਲੂ ਵਾਲਾ ਕੋਲੋਂ 3 ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਕਿਸੇ ਵਿਅਕਤੀ ਵੱਲੋਂ ਜੇਲ ਦੀ ਕੰਧ ਦੇ ਬਾਹਰੋਂ ਵੀ ਇੱਕ ਲਿਫਾਫਾ ਸੁੱਟਿਆ ਗਿਆ,
ਜੋ ਜ਼ੇਲ ਕਰਮਚਾਰੀਆਂ ਦੇ ਹੱਥ ਲੱਗਣ ਕੇ ਚੈੱਕ ਕੀਤਾ ਤਾਂ ਲਿਫਾਫੇ ਵਿਚੋਂ 4 ਮੋਬਾਇਲ ਫੋਨ ਬਰਾਮਦ ਹੋਏ। ਕੁੱਲ 7 ਮੋਬਾਇਲ ਬਰਾਮਦ ਕਰਦਿਆ ਜ਼ੇਲ ਅਧਿਕਾਰੀਆਂ ਦੀ ਸ਼ਿਕਾਇਤ ‘ਤੇ ਥਾਣਾ ਫਿਰੋਜ਼ਪੁਰ ਸਿਟੀ ਪੁਲਿਸ ਵੱਲੋਂ ਉਕਤ ਤਿੰਨਾਂ ਹਵਾਲਾਤੀਆਂ ਅਤੇ ਨਾਮਲੂਮ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।