7 ਲੱਖ 10 ਹਜ਼ਾਰ ਦੀ ਲੁੱਟ ਦਾ ਡਰਾਮਾ ਰਚਣ ਵਾਲਾ ਭਰਾ ਸਮੇਤ ਕਾਬੂ

7 Million 10 Thousand, Brothers, Created, Drama, Loot

ਲਖਵੀਰ ਸਿੰਘ, ਮੋਗਾ

ਥਾਣਾ ਧਰਮਕੋਟ ਨੇ ਧਰਮਕੋਟ ‘ਚ ਬੀਤੇ ਦਿਨੀਂ ਹੋਈ 7 ਲੱਖ 10 ਹਜ਼ਾਰ ਦੀ ਲੁੱਟ ਦਾ ਪਰਦਾਫਾਸ਼ ਕਰਦਿਆਂ ਲੁੱਟ ਦਾ ਡਰਾਮਾ ਰਚਣ ਵਾਲੇ  ਕੰਪਨੀ ਦੇ ਵਰਕਰ ਤੇ ਉਸ ਦੇ ਭਰਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਲੁੱਟ ਦੀ ਰਕਮ ‘ਚੋਂ 70 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਕੀਤੀ ਹੈ। ਐੱਸਪੀ (ਆਈ) ਹਰਿੰਦਰਪਾਲ ਸਿੰਘ ਪਰਮਾਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 17 ਜੁਲਾਈ ਨੂੰ ਸ਼ਿਵ ਕੁਮਾਰ ਬ੍ਰਾਂਚ ਮੈਨੇਜਰ ਸੈਟਿਨ ਕਰੈਡਿਟ ਕੇਅਰ ਨੈੱਟਵਰਕ ਦਿੱਲੀ ਜਿਨ੍ਹਾਂ ਦੀ ਬ੍ਰਾਂਚ ਢੋਲੇਵਾਲਾ ਰੋਡ ਧਰਮਕੋਟ ਵਿਖੇ ਹੈ ਸਮੇਤ ਇਸ ਫਾਇਨਾਂਸ ਕੰਪਨੀ ਦਾ ਵਰਕਰ ਸੁਖਚੈਨ ਸਿੰਘ ਪੁੱਤਰ ਜਗਦੇਵ ਸਿਘ ਵਾਸੀ ਠੱਠਾ ਕਿਸ਼ਨ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਆਪਣੇ ਮੋਟਰਸਾਈਕਲ ‘ਤੇ ਇਸ ਫਾਇਨਾਂਸ ਕੰਪਨੀ ਵੱਲੋਂ ਲੋਨ ਦੀਆਂ ਇਕੱਠੀਆਂ ਕੀਤੀਆਂ ਕਿਸ਼ਤਾਂ ਜੋ 7 ਲੱਖ 10 ਹਜ਼ਾਰ 700 ਰੁਪਏ ਸਨ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਧਰਮਕੋਟ ਵਿੱਚ ਜਮ੍ਹਾ ਕਰਵਾਉਣ ਲਈ ਜਾ ਰਹੇ ਸਨ ਤਾਂ ਕਰੀਬ ਸਵਾ 3 ਵਜੇ ਜਦ ਇਹ ਕੋਟ ਈਸੇ ਖਾਂ ਰੋਡ ਧਰਮਕੋਟ ਨੇੜੇ ਜੌਨ ਡੀਅਰ ਟਰੈਕਟਰ ਏਜੰਸੀ ਕੋਲ  ਦੋ ਮੋਨੇ ਨੌਜਵਾਨ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ, ਉਹਨਾਂ? ਦੀਆਂ ਅੱਖਾਂ ‘ਚ ਮਿਰਚਾਂ ਪਾਕੇ ਪੈਸਿਆਂ ਵਾਲਾ ਬੈਗ ਝਪਟ ਮਾਰਕੇ ਖੋਹ ਕੇ ਫਰਾਰ ਹੋ ਗਏ

ਐੱਸਪੀ ਨੇ ਦੱਸਿਆ ਕਿ ਉਕਤ ਮਾਮਲੇ ਦੇ ਦੋਸ਼ੀਆਂ ਨੂੰ ਟਰੇਸ ਕਰਨ ਲਈ  ਪੁਲਿਸ ਵੱਲੋਂ  ਹਰ ਐਂਗਲ ਤੋਂ ਵਾਚਿਆ ਗਿਆ ਤੇ ਮੋਟਰਸਾਈਕਲ ਸਵਾਰ ਸੁਖਚੈਨ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਠੱਠਾ ਕਿਸ਼ਨ ਜ਼ਿਲ੍ਹਾ ਫਿਰੋਜਪੁਰ ਜੋ ਇਸ ਫਾਇਨਾਂਸ ਵਿੱਚ ਬਤੌਰ ਵਰਕਰ ਹੈ, ਨੂੰ ਪੁੱਛਗਿੱਛ ਕਰਨ ਲਈ ਤਲਬ ਕੀਤਾ ਤਾਂ ਉਹ ਜਾਣਬੁੱਝ ਕੇ ਟਲ ਗਿਆ, ਜਿਸ ‘ਤੇ ਉਸ ਦੀਆਂ ਤੇ ਹੋਰ ਸਟਾਫ ਦੀਆਂ ਕਾਲ ਡਿਟੇਲ ਕਢਵਾਈਆਂ ਗਈਆਂ ਤਾਂ 19 ਜੁਲਾਈ ਨੂੰ ਸੁਖਚੈਨ ਸਿੰਘ ਨੇ ਇਸ ਫਾਇਨਾਂਸ ਕੰਪਨੀ ਦੇ ਏਰੀਆ ਮੈਨੇਜਰ ਪਾਸ ਆਕੇ ਇਕਬਾਲ ਕੀਤਾ ਕਿ ਉਸ ਨੇ ਆਪਣੇ ਭਰਾ ਅਵਤਾਰ ਸਿੰਘ ਪੁੱਤਰ ਜਗਦੇਵ ਸਿੰਘ, ਕਾਲੂ ਉਰਫ ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀਆਨ ਠੱਠਾ ਕਿਸ਼ਨ ਸਿੰਘ ਜ਼ਿਲ੍ਹਾ ਫਿਰੋਜ਼ਪੁਰ, ਧਰਮਾ ਪੁੱਤਰ ਬਲਵੀਰ ਸਿੰਘ ਵਾਸੀ ਰਟੌਲ ਬੇਟ, ਮਾਈਕਲ ਉਰਫ ਕਾਕਾ ਪੁੱਤਰ ਸੋਹਣ ਲਾਲ ਵਾਸੀ ਪਿੰਡ ਮੱਲਾਂਵਾਲਾ ਜ਼ਿਲ੍ਹਾ ਫਿਰੋਜ਼ਪੁਰ ਨਾਲ ਮਿਲ ਕੇ ਆਪ ਹੀ ਇਹ ਲੁੱਟ ਖੋਹ ਕਰਵਾਈ ਹੈ।ਪੁਲਿਸ ਪਾਰਟੀ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਉਕਤ ਮਾਮਲੇ ਵਿੱਚ ਨਾਮਜ਼ਦ ਕਰਦਿਆਂ ਸੁਖਚੈਨ ਸਿੰਘ ਤੇ ਉਸ ਦੇ ਭਰਾ ਅਵਤਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।