ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਨੂੰ ਸਮਰਪਿਤ ਸੇਵਾ ਦਾ ਮਹਾਂਕੁੰਭ 6ਵੇਂ ਦਿਨ ’ਚ ਦਾਖਲ
Arthritis Camp: (ਸੱਚ ਕਹੂੰ ਨਿਊਜ਼/ਸੁਨੀਲ ਵਰਮਾ) ਸਰਸਾ। ਵਰਤਮਾਨ ਦੌਰ ’ਚ ਬਿਮਾਰੀਆਂ ਆਮ ਗੱਲ ਹੈ, ਪਰ ਸਮਾਜ ’ਚ ਬਹੁਤੇ ਅਜਿਹੇ ਵੀ ਹੁੰਦੇ ਹਨ ਜੋ ਬਿਮਾਰੀ ਦਾ ਪਤਾ ਲੱਗਣ ਮਗਰੋਂ ਵੀ ਮਹਿੰਗੇ ਇਲਾਜ ਦੇ ਚਲਦੇ ਆਪਣਾ ਇਲਾਜ ਨਹੀਂ ਕਰਵਾ ਸਕਦੇ ਅਤੇ ਇਸੇ ਪ੍ਰੇਸ਼ਾਨੀ ’ਚ ਜੀਵਨ ਬਤੀਤ ਕਰਨ ਲਈ ਮਜ਼ਬੂਰ ਹੁੰਦੇ ਹਨ।
ਅਜਿਹੇ ਲੋਕਾਂ ਲਈ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਡੇਰਾ ਸੱਚਾ ਸੌਦਾ ਸਰਸਾ ’ਚ ਲਵਾਏ ਜਾ ਰਹੇ ਵਿਸ਼ਾਲ ਸਿਹਤ ਜਾਂਚ ਕੈਂਪ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਹੇ ਹਨ ਇਸੇ ਕੜੀ ਤਹਿਤ ਸ਼ਨਿੱਚਰਵਾਰ ਨੂੰ ਸੇਵਾ ਦੇ ਮਹਾਂਕੁੰਭ ਦੇ 6ਵੇਂ ਦਿਨ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਗਠੀਆ (ਜੋੜਾਂ ਦੇ ਦਰਦ) ਰੋਗ ਤੋਂ ਪੀੜਤ ਮਰੀਜ਼ਾਂ ਦੀ ਮਾਹਿਰ ਡਾਕਟਰਾਂ ਵੱਲੋਂ ਮੁਫ਼ਤ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ: Blood Donation: ਡੇਰਾ ਸ਼ਰਧਾਲੂ ਰਾਜ ਕੁਮਾਰ ਕਟਾਰੀਆਂ ਇੰਸਾਂ ਨੇ 50ਵੀਂ ਵਾਰ ਕੀਤਾ ਖੂਨਦਾਨ
ਸੇਵਾ ਦੇ ਇਸ ਮਹਾਂਕੁੰਭ ’ਚ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੇ ਮਾਹਿਰ ਡਾਕਟਰਾਂ ਨੇ ਸੈਂਕੜੇ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਦਾ ਇਲਾਜ ਦੇ ਲੋੜੀਂਦੀ ਸਲਾਹ ਦਿੱਤੀ ਵਿਸ਼ਾਲ ਮੁਫ਼ਤ ਸਿਹਤ ਜਾਂਚ ਕੈਂਪ ’ਚ ਗੁਰੂਗਰਾਮ ਤੋਂ ਰੁਮੇਟੋਲਾਜਿਸਟ ਮਾਹਿਰ ਡਾ. ਇੰਦਰਜੀਤ ਅਗਰਵਾਲ, ਰੇਵਾੜੀ ਤੋਂ ਡਾ. ਰਾਮ ਨਿਵਾਸ, ਸਰਸਾ ਤੋਂ ਡਾ. ਸ਼ੇਹਿਲ, ਟੋਹਾਣਾ ਤੋਂ ਡਾ. ਨੈਂਸੀ ਅਤੇ ਫਰੀਦਕੋਟ ਤੋਂ ਡਾ. ਯਸ਼ਪ੍ਰੀਤ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਾਤਲ ਦੇ ਸੀਐੱਮਓ ਡਾ. ਗੌਰਵ ਅਗਰਵਾਲ ਇੰਸਾਂ, ਡਾ. ਮੀਨਾਕਸ਼ੀ ਇੰਸਾਂ, ਡਾ. ਸੰਦੀਪ ਭਾਦੂ, ਹੱਡੀ ਰੋਗ ਦੇ ਮਾਹਿਰ ਡਾ. ਵੇਦਿਕਾ ਅਤੇ ਫਿਜੀਊਥਰੇਪਿਸਟ ਡਾ. ਜਸਵਿੰਦਰ ਕੌਰ ਸਮੇਤ ਹੋਰ ਡਾਕਟਰਾਂ ਨੇ ਵੀ ਮਰੀਜ਼ਾਂ ਦੀ ਜਾਂਚ ਕੀਤੀ।
ਕੈਂਪ ’ਚ ਸਿਹਤ ਲਾਭ ਪ੍ਰਾਪਤ ਕਰਨ ਵਾਲੇ ਲੋਕਾਂ ਨੇ ਪੂਜਨੀਕ ਗੁਰੂ ਜੀ ਤੇ ਡੇਰਾ ਸੱਚਾ ਸੌਦਾ ਦਾ ਤਹਿਦਿਲੋਂ ਧੰਨਵਾਦ ਕੀਤਾ
ਕੈਂਪ ’ਚ ਵੱਡੀ ਗਿਣਤੀ ’ਚ ਗਠੀਆ ਤੇ ਜੋੜਾਂ ਦੇ ਦਰਦ ਤੋਂ ਪੀੜਤ ਮਰੀਜ਼ ਪਹੁੰਚੇ ਡਾਕਟਰਾਂ ਨੇ ਮਰੀਜ਼ਾਂ ਨੂੰ ਦਵਾਈਆਂ ਦੇ ਨਾਲ ਨਾਲ ਰੋਜ਼ਾਨਾ ਸਿਹਤ ਸੰਭਾਲ ਲਈ ਸਾਵਧਾਨੀਆਂ ਵਰਤਣ, ਸੰਤੁਲਿਤ ਖੁਰਾਕ ਲੈਣ, ਲਗਾਤਾਰ ਯੋਗ ਤੇ ਫਿਜੀਊਥਰੈਪੀ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਕੈਂਪ ਦੀ ਸਫ਼ਲ ਕਾਰਵਾਈ ’ਚ ਪੈਰਾਮੈਡੀਕਲ ਸਟਾਫ਼ ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਵੀ ਯੋਗਦਾਨ ਦਿੱਤਾ ਸੇਵਾਦਾਰਾਂ ਨੇ ਰਜਿਸਟ੍ਰੇਸ਼ਨ ਤੋਂ ਲੈ ਕੇ ਮਰੀਜ਼ਾਂ ਨੂੰ ਜਾਂਚ ਕੇਂਦਰ ਤੱਕ ਪਹੁੰਚਣ ਅਤੇ ਹੋਰ ਸਹੂਲਤਾਂ ’ਚ ਪੂਰਾ ਸਹਿਯੋਗ ਕੀਤਾ। ਕੈਂਪ ’ਚ ਸਿਹਤ ਲਾਭ ਪ੍ਰਾਪਤ ਕਰਨ ਵਾਲੇ ਲੋਕਾਂ ਨੇ ਪੂਜਨੀਕ ਗੁਰੂ ਜੀ ਤੇ ਡੇਰਾ ਸੱਚਾ ਸੌਦਾ ਦਾ ਤਹਿਦਿਲੋਂ ਧੰਨਵਾਦ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਅੱਜ ਦੇ ਸਮੇਂ ’ਚ ਜ਼ਿਆਦਾਤਰ ਲੋਕ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ, ਪਰ ਆਰਥਿਕ ਮਜ਼ਬੂਰੀਆਂ ਕਾਰਨ ਕਾਫ਼ੀ ਲੋਕ ਆਪਣਾ ਇਲਾਜ ਨਹੀਂ ਕਰਵਾ ਸਕਦੇ, ਅਜਿਹੇ ਲੋਕਾਂ ਲਈ ਇਹ ਕੈਂਪ ਮਹਾਂ ਵਰਦਾਨ ਹੈ। Arthritis Camp

ਐਤਵਾਰ ਨੂੰ 18 ਜਨਵਰੀ ਨੂੰ ਕੈਂਪ ਤਹਿਤ ਅੱਖਾਂ ਦੇ ਰੋਗ, ਚਮੜੀ ਰੋਗ ਤੇ ਨਿਊਰੋਲਾਜੀ (ਦਿਮਾਗ ਤੇ ਨਾੜਾਂ ਨਾਲ ਸਬੰਧਿਤ) ਰੋਗਾਂ ਦੀ ਜਾਂਚ ਕੀਤੀ ਜਾਵੇਗੀ ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਹਰ ਸਾਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਐੱਮਐੱਸਜੀ ਅਵਤਾਰ ਮਹੀਨਾ ਸ੍ਰਿਸ਼ਟੀ ਦੀ ਸੇਵਾ ਨੂੰ ਸਮਰਪਿਤ ਰਹਿੰਦਾ ਹੈ ਇਸ ਦੌਰਾਨ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ਅਨੁਸਾਰ ਸਾਧ-ਸੰਗਤ ਮਾਨਵਤਾ ਭਲਾਈ ਦੇ 172 ਕਾਰਜ ਕਰਦੀ ਰਹਿੰਦੀ ਹੈ। Arthritis Camp
ਅਗਲੇ ਕੈਂਪਾਂ ਦਾ ਵੇਰਵਾ:-
- 18 ਜਨਵਰੀ, ਐਤਵਾਰ: ਚਮੜੀ ਦੇ ਰੋਗ, ਨਿਊਰੋਲਾਜੀ (ਦਿਮਾਗ ਤੇ ਨਾੜਾਂ ਦੇ ਰੋਗ), ਅੱਖਾਂ ਦੇ ਰੋਗ, ਪੇਟ ਤੇ ਲੀਵਰ ਦੇ ਰੋਗਾਂ ਦੀ ਜਾਂਚ
- 19-21 ਜਨਵਰੀ, ਸੋਮਵਾਰ-ਬੁੱਧਵਾਰ : ਆਯੂਰਵੇਦਾ ਕੈਂਪ
- 20 ਜਨਵਰੀ, ਮੰਗਲਵਾਰ : ਕੈਂਸਰ ਰੋਗ ਦੀ ਜਾਂਚ
- 22 ਜਨਵਰੀ, ਵੀਰਵਾਰ : ਸ਼ੂਗਰ ਤੇ ਥਾਈਰਡ ਰੋਗ ਦੀ ਜਾਂਚ
- 26 ਜਨਵਰੀ, ਸੋਮਵਾਰ : ਕੰਨ, ਨੱਕ ਤੇ ਗਲ ਦੇ ਰੋਗਾਂ ਦੀ ਜਾਂਚ
- 19-31 ਜਨਵਰੀ ਤੱਕ: ਨੈਚੁਰੋਪੈਥੀ ਕੈਂਪ
ਸਮਾਂ ਸਵੇਰੇ 10 ਤੋਂ 4 ਵਜੇ ਤੱਕ














