67ਵਾਂ ਭਾਰਤੀ ਪੁਲਿਸ ਹਾਕੀ ਚੈਂਪੀਅਨਸ਼ਿਪ:ਪੰਜਾਬ ਪੁਲਿਸ, ਬੀਐਸਐਫ, ਸੀਆਰਪੀਐਫ, ਆਈਟੀਬੀਪੀ ਸੈਮੀਫਾਈਨਲ ‘ਚ

ਸੈਮੀਫਾਈਨਲ ‘ਚ ਪੰਜਾਬ ਭਿੜੇਗੀ ਸੀਆਰਪੀਐਫ ਨਾਲ ਜਦੋਂਕਿ ਬੀਐਸਐਫ ਦਾ ਮੁਕਾਬਲਾ ਓੜੀਸਾ ਪੁਲਿਸ ਨਾਲ

ਦੁਪਹਿਰ 2 ਵਜੇ ਤੋਂ ਸ਼ੁਰੂ ਹੋਣਗੇ ਸੈਮੀਫਾਈਨਲ ਮੁਕਾਬਲੇ

 
ਜਲੰਧਰ, 19 ਸਤੰਬਰ

ਪੰਜ ਦਿਨਾਂ ਤੋਂ ਚੱਲ ਰਹੀ 67ਵੀਂ ਆਲ ਇੰਡੀਆ ਪੁਲਿਸ ਹਾਕੀ ਚੈਂਪੀਅਨਸ਼ਿਪ ਦੇ ਪੰਜਵੇਂ ਦਿਨ ਹੋਏ ਕੁਆਰਟਰ ਫਾਈਨਲ ਮੈਚਾਂ ‘ਚ ਪੰਜਾਬ ਪੁਲਿਸ, ਬੀਐਸਐਫ, ਸੀਆਰਪੀਐਫ, ਓੜੀਸਾ ਪੁਲਿਸ ਨੇ ਜਿੱਤਾਂ ਦਰਜ ਕਰਕੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਚੈਂਪੀਅਨਸ਼ਿਪ ਦੇ ਛੇਵੇਂ ਦਿਨ ਪਹਿਲੇ ਸੈਮੀਫਾਈਨਲ ‘ਚ ਪੰਜਾਬ ਪੁਲਿਸ ਦਾ ਮੁਕਾਬਲਾ ਸੀਆਰਪੀਐਫ ਨਾਲ ਹੋਵੇਗਾ ਜਦੋਂਕਿ ਦੂਸਰੇ ਸੈਮੀਫਾਈਨਲ ‘ਚ ਬੀਐਸਐਫ ਅਤੇ ਉੜੀਸਾ ਪੁਲਿਸ ਫਾਈਨਲ ‘ਚ ਪਹੁੰਚਣ ਲਈ ਭਿੜਨਗੀਆਂ

 
ਪੰਜਵੇਂ ਦਿਨ ਦੇ ਪਹਿਲੇ ਕੁਆਰਟਰਫਾਈਨਲ ਮੈਚ ‘ਚ ਪੰਜਾਬ ਪੁਲਿਸ ਨੇ ਆਪਣੀ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦੇ ਹੋਏ ਜੰਮੂ-ਕਸ਼ਮੀਰ ਪੁਲਿਸ ਨੂੰ ਇੱਕਤਰਫ਼ਾ ਮੁਕਾਬਲੇ ‘ਚ 6-0 ਨਾਲ ਮਧੋਲ ਦਿੱਤਾ ਜਦੋਂਕਿ ਦੂਸਰੇ ਮੈਚ ਦੀ ਕਹਾਣੀ ਲਗਭੱਗ ਓਹੀ ਰਹੀ ਜਿਸ ਵਿੱਚ ਬੀਐਸਐਫ ਨੇ ਮਹਾਰਾਸ਼ਟਰ ਨੂੰ 7-1 ਨਾਲ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ ਹਾਲਾਂਕਿ ਦਿਨ ਦੇ ਤੀਸਰੇ ਮੈਚ ‘ਚ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ ਜਿਸ ਵਿੱਚ ਆਖ਼ਰ ਸੀਆਰਪੀਐਫ ਨੇ ਨਜ਼ਦੀਕੀ ਫਰਕ ਨਾਲ 2-1 ਦੀ ਜਿੱਤ ਹਾਸਲ ਕਰਦਿਆਂ ਸੈਮੀਫਾਈਨਲ ਦੀ ਟਿਕਟ ਕਟਾਈ ਦਿਨ ਦੇ ਚੌਥੇ ਅਤੇ ਆਖ਼ਰੀ ਕੁਆਰਟਰ ਫਾਈਨਲ ‘ਚ ਉੜੀਸਾ ਨੇ ਆਈਟੀਬੀਪੀ ਨੂੰ ਸੰਘਰਸ਼ਪੂਰਨ ਮੈਚ ‘ਚ 2-1 ਨਾਲ ਹਰਾ ਕੇ ਆਖ਼ਰੀ ਚਾਰ ‘ਚ ਆਪਣੀ ਜਗ੍ਹਾ ਪੱਕੀ ਕਰ ਲਈ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।