21 ਵਿਦਰੋਹੀ ਜ਼ਖਮੀ ਹੋ ਅਤੇ 2 ਹੋਰ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਕਾਬੁਲ, ਏਜੰਸੀ।
ਅਫਗਾਨਿਸਤਾਨ ਦੀ ਰਾਸ਼ਟਰੀ ਰੱਖਿਆ ਫੌਜ (ਅਫਗਾਨ ਨੈਸ਼ਨਲ ਡਿਫੈਂਸ) ਅਤੇ ਸੁਰੱਖਿਆ ਬਲਾਂ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ 18 ਤਲਾਸ਼ੀ ਅਭਿਆਨ ਅਤੇ 102 ਵਿਸ਼ੇਸ਼ ਬਲ ਅਭਿਆਨ ਚਲਾ ਕੇ 66 ਵਿਦਰੋਹੀਆਂ ਨੂੰ ਮਾਰ ਗਿਰਾਇਆ। ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਇੱਕ ਇੰਟਰਵਿਊ ਜਾਰੀ ਕਰਕੇ ਦੱਸਿਆ ਕਿ ਇਸ ਅਭਿਆਨ ‘ਚ 21 ਵਿਦਰੋਹੀ ਜ਼ਖਮੀ ਹੋ ਗਏ ਅਤੇ 2 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਫਗਾਨਿਸਤਾਨ ਦੇ ਪੂਰਬੀ ਨਾਂਗਰਹਾਰ ਪ੍ਰਾਂਤ ‘ਚ ਮੰਗਲਵਾਰ ਨੂੰ ਇੱਕ ਚੋਣ ਪ੍ਰਚਾਰ ਰੈਲੀ ਦੌਰਾਨ ਹੋਏ ਆਤਮਘਾਤੀ ਬੰਬ ਧਮਾਕੇ ‘ਚ ਘੱਟੋ ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।
ਨਾਂਗਰਹਾਰ ਸੂਬਾ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਆਤਮਘਾਤੀ ਹਮਲਾਵਰ ਨੇ ਕਾਮਾ ਜ਼ਿਲ੍ਹੇ ‘ਚ ਸੰਸਦੀ ਉਮੀਦਵਾਰ ਅਬਦੁਲ ਨਾਸਿਰ ਮੁਹੰਮਦ ਦੀ ਇੱਕ ਚੋਣਾਵੀਂ ਰੈਲੀ ‘ਚ ਖੁਦ ਨੂੰ ਧਮਾਕੇ ਨਾਲ ਉਡਾ ਲਿਆ। ਇਸ ਖੇਤਰ ‘ਚ ਅੱਤਵਾਦੀ ਸੰਗਠਨ ਤਾਲਿਬਾਨ ਤੋਂ ਇਲਾਵਾ ਆਈਐਸ ਦੇ ਅਫਗਾਨੀ ਗੁਟ ਦੇ ਲੜਾਕੇ ਵੀ ਕਾਫ਼ੀ ਸਰਗਰਮ ਹਨ। ਜਿਕਰਯੋਗ ਹੈ ਕਿ ਅਫਗਾਨਿਸਤਾਨ ‘ਚ ਅਗਾਮੀ 20 ਅਕਤੂਬਰ ਨੂੰ ਸੰਸਦੀ ਚੋਣ ਹੋਣ ਵਾਲੀ ਹੈ ਜਿਸ ਲਈ ਚੋਣ ਪ੍ਰਚਾਰ ਪ੍ਰੋਗਰਾਮ ਜ਼ੋਰਾਂ ‘ਤੇ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।