ਫਰਿੱਜ਼ ਨਾਲ ਸੁਲਗਿਆ ਲੰਦਨ ਦਾ 27 ਮੰਜ਼ਿਲਾ ਟਾਵਰ!
- ਲੋਕਾਂ ਨੇ ਬੈੱਡਸ਼ੀਟਸ ਬੰਨ੍ਹ ਕੇ ਕੀਤੀ ਬਾਹਰ ਨਿਕਲਣ ਦੀ ਕੋਸ਼ਿਸ਼
ਲੰਦਨ, (ਏਜੰਸੀ) । ਪੱਛਮੀ ਲੰਦਨ ਦੇ ਲੈਰੀਮਰ ਰੋਡ ਸਥਿੱਤ ਵਾÂ੍ਹੀਟ ਸਿਟੀ ਦੇ 27 ਮੰਜ਼ਿਲੇ ਗ੍ਰੇਨਫੇਲ ਟਾਵਰ ‘ਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ ਇਸ ਬਿਲਡਿੰਗ ‘ਚ ਕੁੱਲ 120 ਫਲੈਟ ਹਨ ਖਬਰਾਂ ਅਨੁਸਾਰ 6 ਵਿਅਕਤੀਆਂ ਦੀ ਝੁਲਸਣ ਨਾਲ ਮੌਤ ਹੋ ਚੁੱਕੀ ਹੈ, ਜਦੋਂਕਿ 50 ਤੋਂ ਜ਼ਿਆਦਾ ਵਿਅਕਤੀਆਂ ਨੂੰ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ।
ਗ੍ਰੇਨਫੇਲ ਟਾਵਰ ਤੋਂ ਬਾਹਰ ਖੜ੍ਹੇ ਬਸ਼ਿੰਦਿਆਂ ਨੇ ਕਿਹਾ ਕਿ ਇੱਕ ਫਲੈਟ ‘ਚ ਰੱਖੇ ਫਰਿੱਜ ‘ਚ ਧਮਾਕਾ ਹੋਇਆ ਇਸ ਨਾਲ 15 ਮਿੰਟਾਂ ‘ਚ ਅੱਗ ਸਾਰੀ ਮੰਜ਼ਿਲਾ ‘ਤੇ ਫੈਲੀ ਗਈ ਹਾਲਾਂਕਿ 200 ਫਾਇਰ ਬ੍ਰਿਗੇਡ ਮੁਲਾਜ਼ਮਾਂ ਦੀ ਮੁਸ਼ੱਕਤ ਦੇ ਚੱਲਦਿਆਂ ਅੱਗ ‘ਤੇ ਕਾਬੂ ਪਾ ਲਿਆ ਹੈ, ਪਰ ਇਸਦੀ ਵਜ੍ਹਾ ਨਾਲ ਬਿਲਡਿੰਗ ‘ਚ ਕਾਫ਼ੀ ਵਿਅਕਤੀਆਂ ਦੇ ਫਸੇ ਹੋਣ ਦੀ ਸੰਭਾਵਨਾ ਹੈ ਲੰਦਨ ਫਾਇਰ ਬਿਗ੍ਰੇਡ ਕਮਿਸ਼ਨਰ ਡੈਨੀ ਕਾਟਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਮੈਟ੍ਰੋਪਾਲੀਟਨ ਪੁਲਿਸ ਅਨੁਸਾਰ ਹਾਲੇ ਵੀ ਵਿਅਕਤੀਆਂ ਨੂੰ ਇਮਾਰਤ ‘ਚੋਂ ਕੱਢੇ ਜਾਣ ਦਾ ਕੰਮ ਜਾਰੀ ਹੈ ਜ਼ਿਕਰਯੋਗ ਹੈ ਕਿ ਇਸ ਬਿਲਡਿੰਗ ‘ਚ ਲਗਭਗ 600 ਵਿਅਕਤੀ ਰਹਿੰਦੇ ਹਨ।