ਗਡਾਊਨ ’ਚੋ ਲੱਖਾਂ ਦੇ ਚੌਲ ਚੋਰੀ ਕਰਨ ਦੇ ਮਾਮਲੇ ’ਚ 6 ਨਾਮਜ਼ਦ
(ਸੁਰੇਸ਼ ਗਰਗ) ਸ਼੍ਰੀ ਮੁਕਤਸਰ ਸਾਹਿਬ। ਥਾਣਾ ਸਦਰ ਦੀ ਪੁਲਿਸ ਨੇ ਐਨਸੀਐਲ ਦੇ ਗਡਾਊਨ ਮਨੈਜ਼ਰ ਦੇ ਬਿਆਨਾਂ ਦੇ ਅਧਾਰ ’ਤੇ ਗਡਾਊਨ ’ਚੋਂ ਚੌਲਾਂ ਦੇ ਗੱਟੇ ਚੋਰੀ ਕਰਨ ਵਾਲੇ 6 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ।
ਪੁਲਿਸ ਨੂੰ ਦਿੱਤੀ ’ਚ ਮੈਨੇਜ਼ਰ ਵਿਸ਼ਾਤ ਕੁਮਾਰ ਪੁੱਤਰ ਵੀਰਪਾਨ ਨੇ ਦੱਸਿਆ ਕਿ ਉਨ੍ਹਾਂ ਦੀ ਐਨਸੀਐੱਲ ਕੰਪਨੀ ਦਾ ਗਡਾਊਨ ਪਿੰਡ ਲੰਬੀ ਢਾਬ ਘੋੜਾ ਮੰਡੀ ਨੇੜੇ ਬਣਿਆ ਹੋਇਆ ਹੈ, ਜਿਸ ਵਿੱਚ ਵੱਖ ਵੱਖ ਫਰਮਾਂ ਵੱਲੋਂ ਕਣਕ, ਚੌਲ ਤੇ ਹੋਰ ਫਸਲਾਂ ਸਟੌਕ ਕੀਤੀਆਂ ਜਾਂਦੀਆਂ ਹਨ। ਉਸ ਨੇ ਦੱਸਿਆ ਕਿ ਗਡਾਊਨ ’ਚ ਕਿਸੇ ਫਰਮ ਵੱਲੋਂ ਚੌਲ ਰੱਖੇ ਹੋਏ ਸਨ, ਤੇ 24 ਜਨਵਰੀ 2023 ਦੀ ਦਰਮਿਆਨੀ ਰਾਤ ਨੂੰ ਕੋਈ ਨਾ ਮਾਲੂਮ ਵਿਅਕਤੀ ਗਡਾਊਨ ਦੀ ਖਿੜਕੀ ਦੀ ਜਾਲੀ ਤੋੜ ਕੇ ਗਡਾਊਨ ਵਿਚੋਂ ਕਰੀਬ 70 ਗੱਟੇ ਤੇ ਇੱਕ ਗੱਟੇ ਦਾ ਵਜਨ 50 ਕਿਲੋ ਬਣਦਾ ਹੈ ਜੋ ਚੋਰੀ ਕਰਕੇ ਲੈ ਗਏ।
ਕੀਮਤ 3 ਲੱਖ 70 ਹਜ਼ਾਰ ਰੁਪਏ ਬਣਦੀ
ਉਨ੍ਹਾਂ ਦੱਸਿਆ ਕਿ ਇਸ ਗਡਾਊਨ ਵਿਚ ਬਾਸਮਤੀ, ਸਟੀਮ ਚੌਲ 17/18 ਕਿਸਮ ਦੇ ਭਰੇ ਹੋਏ ਸਨ, ਜਿਸ ਦੀ ਕੀਮਤ 3 ਲੱਖ 70 ਹਜ਼ਾਰ ਰੁਪਏ ਬਣਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਸਟਾਫ਼ ਵੱਲੋਂ ਆਪਣੇ ਪੱਧਰ ’ਤੇ ਚੋਰਾਂ ਦੀ ਲਗਾਤਾਰ ਪੜਤਾਲ ਕੀਤੀ ਜਾ ਰਹੀ ਤੇ ਉਨ੍ਹਾਂ ਨੂੰ ਦੌਰਾਨੇ ਪੜਤਾਲ ਪਤਾ ਲੱਗਿਆ ਕਿ ਇਸ ਚੋਰੀ ਦੀ ਵਾਰਦਾਤ ਨੂੰ ਹਰਸਿਮਰਜੀਤ ਸਿੰਘ ਹੈਪੀ ਦਿਊਲ ਪੁੱਤਰ ਕੁਲਵਿੰਦਰ ਸਿੰਘ ਵਾਸੀ ਦੁਗਰੀ ਮਲੇਰਕੋਟਲਾ, ਸੁਖਦੀਪ ਸਿੰਘ ਉਰਫ ਸੁੱਖ ਉਰਫ ਭੁਪਾ ਪੁੱਤਰ ਮਲਕੀਤ ਸਿੰਘ, ਜਗਤਾਰ ਸਿੰਘ ਉਰਫ ਜੱਗਾ ਪੁੱਤਰ ਦਰਸ਼ਨ ਸਿੰਘ, ਰਣਜੋਤ ਸਿੰਘ ਉਰਫ ਜੋਧਾ ਪੁੱਤਰ ਮੰਗਲ ਸਿੰਘ, ਅੰਗਰੇਜ਼ ਸਿੰਘ ਉਰਫ ਗੇਜ ਪੁੱਤਰ ਸਰਵਨ ਸਿੰਘ ਵਾਸੀ ਪਿੰਡ ਸਾਹਬਲਾ ਸਦਰ ਜੀਰਾ, ਗੁਰਜੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਬਡਾਲਾ ਨਿਊ ਬੰਬ ਥਾਣਾ ਸਦਰ ਜ਼ੀਰਾ ਨੇ ਅੰਜਾਮ ਦਿੱਤਾ ਹੈ,
ਜਿਨ੍ਹਾਂ ਨੇ ਬਲੈਰੋ ਗੱਡੀ ਨੰ: ਪੀਬੀ 31 ਪੀ 3588 ’ਤੇ ਹੋਰ ਗੱਡੀਆਂ ਵਿੱਚ ਚਾਵਲਾ ਦੇ ਗੱਟੇ ਗਡਾਊਨ ਵਿਚੋਂ ਚੋਰੀ ਕੀਤੇ ਹਨ। ਪੁਲਿਸ ਨੇ ਉਕਤ ਮੈਨੇਜ਼ਰ ਦੇ ਬਿਆਨਾਂ ਦੇ ਅਧਾਰ ’ਤੇ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਮਾਮਲੇ ਦੀ ਤਫ਼ਤੀਸ਼ ਐਚ ਸੀ ਇਕਬਾਲ ਸਿੰਘ ਕਰ ਰਹੇ ਹਨ ਤੇ ਮੁਲਜ਼ਮਾਂ ਦੀ ਗਿ੍ਰਫਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।