ਨਕਸਲੀਆਂ ਨੇ ਬਾਰੂਦੀ ਸੁਰੰਗਾਂ ‘ਚ ਕੀਤਾ ਧਮਾਕਾ
- ਜਵਾਬੀ ਕਾਰਵਾਈ ਤੋਂ ਬਾਅਦ ਨਕਸਲੀ ਭੱਜੇ
ਰਾਂਚੀ, (ਏਜੰਸੀ)। ਝਾਰਖੰਡ ਦੇ ਨਕਸਲ ਪ੍ਰਭਾਵਿਤ ਲਾਤੇਹਾਰ ਜ਼ਿਲ੍ਹੇ ‘ਚ ਨਕਸਲੀਆਂ ਦੇ ਇੱਕ ਹਮਲੇ ‘ਚ 6 ਜਵਾਨ ਸ਼ਹੀਦ ਹੋ ਗਏ ਹਨ ਜਦਕਿ 4 ਹੋਰ ਜਵਾਨ ਜ਼ਖਮੀ ਹੋ ਗਏ।। ਮੰਗਲਵਾਰ ਦੇਰ ਸ਼ਾਮ ਝਾਰਖੰਡ ਜਗੁਆਰ ਦੇ 112 ਬਟਾਲੀਅਨ ਤੇ ਐਸਾਲਟ ਗਰੁੱਪ 40 ਅਭਿਆਨ ਖਤਮ ਕਰਕੇ ਬੁਡਾਪਹਾੜ ਤੋਂ ਉਤਰ ਰਹੇ ਸੀ। ਤਾਂ ਖਪਰੀ ਮਹੁਆ ਦੇ ਨੇੜੇ ਤੁਰੇਰ ਵਿਖੇ ਭਾਕਪਾ ਮਾਓਵਾਦੀਆਂ (ਨਕਸਲੀ) ਵੱਲੋਂ ਲਗਾਈਆਂ ਗਈਆਂ ਬਾਰੂਦੀ ਸੁਰੰਗਾਂ ‘ਚ ਧਮਾਕਾ ਕਰ ਦਿੱਤਾ ਗਿਆ। ਸਖਤ ਘੇਰਾਬੰਦੀ ਦੇਖ ਕੇ ਨਕਸਲੀਆਂ ਨੇ ਸੁਰੱਖਿਆ ਬਲਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਰਸਤੇ ‘ਚ ਲਗਾਈ ਗਈ ਇੱਕ ਲੈਂਡ ਮਾਈਨ ‘ਚ ਧਮਾਕਾ ਹੋ ਗਿਆ ਜਿਸ ਦੀ ਲਪੇਟ ‘ਚ ਜਵਾਨ ਆ ਗਏ। ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ ਜਿਸ ਤੋਂ ਬਾਅਦ ਨਕਸਲੀ ਮੌਕੇ ਤੋਂ ਭੱਜ ਗਏ।
ਦੱਸਿਆ ਜਾ ਰਿਹਾ ਹੈ ਕਿ ਨਕਸਲੀਆਂ ਨੇ ਜਵਾਨਾਂ ਦੇ ਹਥਿਆਰ ਵੀ ਲੁੱਟ ਲਏ।। ਜਿਸ ਪੁਲਿਸ ਪਾਰਟੀ ‘ਤੇ ਨਕਸਲੀਆਂ ਨੇ ਹਮਲਾ ਕੀਤਾ ਉਸ ‘ਚ ਲਾਤੇਹਾਰ ਤੇ ਗੜਵਾ ਜ਼ਿਲ੍ਹੇ ਦੇ ਐਸ.ਪੀ. ਵੀ ਸ਼ਾਮਲ ਸਨ।। ਦੋਵੇਂ ਹੀ ਅਧਿਕਾਰੀ ਸੁਰੱਖਿਅਤ ਦੱਸੇ ਜਾ ਰਹੇ ਹਨ। ਗੜਵਾ ਪੁਲਿਸ ਦੇ ਸੀਨੀਅਰ ਅਧਿਕਾਰੀ ਵਿਪੁਲ ਸ਼ੁਕਲਾ ਨੇ ਦੱਸਿਆ ਕਿ ਇੱਥੇ ਹੋਏ ਇਸ ਹਮਲੇ ‘ਚ ਕਈ ਜਵਾਨ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।। ਮੀਡੀਆ ‘ਚ ਆਈਆਂ ਖਬਰਾਂ ਅਨੁਸਾਰ ਲਗਭਗ 4 ਜਵਾਨ ਜ਼ਖਮੀ ਹੋਏ ਹਨ।। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪਾਲਮੂ, ਲਾਤੇਹਾਰ, ਗੜਵਾ ਦੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।
ਅਸਲ ‘ਚ ਬੂੜਾ ਪਹਾੜ ਤਿੰਨ ਸੂਬਿਆਂ ਝਾਰਖੰਡ, ਛਤੀਸਗੜ੍ਹ ਅਤੇ ਉਤਰ ਪ੍ਰਦੇਸ਼ ਤੱਕ ਫੈਲਿਆ ਹੋਇਆ ਹੈ। ਨਕਸਲੀ ਅਕਸਰ ਇਸੇ ਦਾ ਫਾਇਦਾ ਉੁਠਾ ਕੇ ਭੱਜ ਨਿੱਕਲਦੇ ਹਨ, ਪਰ ਇਸ ਵਾਰ ਪੂਰਾ ਅਭਿਆਨ ਏਕੀਕ੍ਰਿਤ ਕਮਾਨ ਤਹਿਤ ਚਲਾਇਆ ਜਾ ਰਿਹਾ ਹੈ। ਝਾਰਖੰਡ ਦੇ ਗੜਵਾ ਜ਼ਿਲ੍ਹੇ ਦਾ ਬੂੜਾ ਪਹਾੜ ਇਲਾਕੇ ‘ਚ ਨਕਸਲੀਆਂ ਦਾ ਇਕਛਤਰ ਰਾਜ ਚਲਦਾ ਹੈ। ਨਕਸਲੀਆਂ ਨੇ ਇਸ ਨੂੰ ਨਵੇਂ ਰੰਗਰੂਟਾਂ ਦਾ ਟ੍ਰੇਨਿੰਗ ਸੈਂਟਰ ਵੀ ਬਣਾਇਆ ਹੋਇਆ ਹੈ। ਇੱਥੋਂ ਦੇ ਚੱਪੇ ਚੱਪੇ ‘ਤੇ ਲੈਂਡ ਮਾਇੰਸ ਅਤੇ ਬੂਬੀ ਟ੍ਰੈਪਸ ਦਾ ਜਾਲ ਵਿਛਿਆ ਹੋਇਆ ਹੈ।