ਡੇਰਾ ਸੱਚਾ ਸੌਦਾ ਨੇ ਦਿੱਤਾ ਸਿਹਤਮੰਦ ਜੀਵਨ ਦਾ ਸੰਦੇਸ਼
ਸਰਸਾ। ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਪੰਜਵੇਂ ਕੌਮਾਂਤਰੀ ਯੋਗ ਦਿਵਸ ਮੌਕੇ ‘ਤੇ ਯੋਗ ਅਭਿਆਸ ਪ੍ਰੋਗਰਾਮ ਕਰਵਾਇਆ ਗਿਆ। ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਦੇ ਤਹਿਤ ਤੇ ਪੂਜਨੀਕ ਮਾਤਾ ਆਸ ਕੌਰ ਜੀ ਆਯੁਰਵੈਦਿਕ ਹਸਪਤਾਲ, ਸਰਸਾ ਦੇ ਸਹਿਯੋਗ ਨਾਲ ਹੋਏ ਯੋਗ ਕੈਂਪ ‘ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਤੇ ਕੌਮਾਂਤਰੀ ਖਿਡਾਰੀਆਂ ਸਮੇਤ 3 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਯੋਗ ਕ੍ਰਿਰਿਆਵਾਂ ਕਰਦੇ ਹੋਏ ਸਿਹਤਮੰਦ ਜੀਵਨ ਜਿਉਣ ਦਾ ਸੰਦੇਸ਼ ਦਿੱਤਾ।
ਇਸ ਮੌਕੇ ‘ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਿਕਾਰਡਿਡ ਵੀਡੀਓ ਦੁਆਰਾ ਯੋਗ ਤੇ ਮੈਡੀਟੇਸ਼ਨ ‘ਤੇ ਚਾਨਣਾ ਪਾਉਣ ਵਾਲੇ ਬਚਨ ਚਲਾਏ ਗਏ। ਸ਼ਾਹ ਸਤਿਨਾਮ ਜੀ ਧਾਮ ‘ਚ ਸਥਿੱਤ ਪੰਡਾਲ ‘ਚ ਯੋਗ ਅਭਿਆਸ ਪ੍ਰਗੋਰਾਮ ਦਾ ਸ਼ੁੱਭ ਆਰੰਭ ਡੇਰਾ ਸੱਚਾ ਸੌਦਾ ਦੀ ਪ੍ਰਬੰਧਨ ਕਮੇਟੀ ਦੇ ਮੈਂਬਰਾਂ, ਹਸਪਤਾਲ ਦੇ ਡਾਕਟਰਾਂ ਤੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੇ ਅਧਿਆਪਕਾਂ ਨੇ ਸਵੇਰੇ 7 ਵਜੇ ਪਵਿੱਤਰ ਨਾਅਰਾ ਤੇ ਯੋਗਾ ਪ੍ਰਾਰਥਨਾ ਨਾਲ ਕੀਤਾ। ਇਸ ਦੌਰਾਨ ਪੂਜਨੀਕ ਮਾਤਾ ਆਸ ਕੌਰ ਜੀ ਆਯੁਰਵੈਦਿਕ ਹਸਪਤਾਲ ਦੇ ਡਾਕਟਰ ਅਜੈ ਗੋਪਲਾਨੀ, ਡਾ. ਮੀਨਾ ਗੋਪਲਾਨੀ, ਡਾ. ਸ਼ਸ਼ੀਕਾਂਤ ਤੇ ਡਾ. ਬਿਜੋਇ ਨੇ ਵੱਖ-ਵੱਖ ਯੋਗ ਕ੍ਰਿਰਿਆਵਾਂ ਕੀਤੇ ਜਾਣ ਵਾਲੇ ਆਸਾਣਾਂ ਬਾਰੇ ਵਿਸਥਾਰ ਨਾਲ ਦੱਸਿਆ।
ਪ੍ਰੋਗਰਾਮ ਦੇ ਸਫ਼ਲ ਸੰਚਾਲਨ ‘ਚ ਕੋਆਰਡੀਨੇਟਰ ਕ੍ਰਿਸ਼ਨਪਾਲ ਚੌਹਾਨ ਤੇ ਦਲਬੀਰ ਸਿੰਘ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਮੌਕੇ ਜੁੱਡੇ ਕੋਚ ਰਣਬੀਰ ਨੈਣ, ਨਿਮਜਲ ਨੈਨ, ਕੌਮਾਂਤਰੀ ਯੋਗਾ ਖਿਡਾਰੀ ਤੇ ਕੋਚ ਨੀਲਮ ਇੰਸਾਂ, ਕਰਮਦੀਪ ਇੰਸਾਂ, ਇਲਮਚੰਦ ਇੰਸਾਂ, ਸੀਮਾ, ਰਵਿਤਾ, ਕਵਿਤਾ, ਮੰਜੂ ਟੋਹਾਣਾ, ਊਸ਼ਾ, ਗੁਰਪ੍ਰੀਤ, ਕੁਸੁਮ, ਰੇਣੂ ਸਮੇਤ ਹੋਰ ਟਰੇਨਰਾਂ ਨੇ ਯੋਗ ਅਭਿਆਨ ‘ਚ ਸਹਿਯੋਗ ਕੀਤਾ।
ਕੈਂਪ ‘ਚ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਸਮੇਤ ਹੋਰ ਸੂਬਿਆਂ ਦੇ 45 ਮੈਂਬਰ, ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੇ ਅਧਿਆਪਕਾਂ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਸਮੇਤ 3 ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ ਨੇ ਯੋਗ ਅਭਿਆਸ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।