ਸੱਚ ਕਹੂੰ ਨਿਊਜ਼, ਫਾਜ਼ਿਲਕਾ/ਜਲਾਲਾਬਾਦ
ਫਾਜ਼ਿਲਕਾ ਪੁਲਿਸ ਨੇ ਪੰਜ ਵਿਅਕਤੀਆਂ ਨੂੰ 15 ਚੋਰੀ ਦੇ ਮੋਟਰਸਾਈਕਲਾਂ ਜੋ ਕਿ ਵੱਖ-ਵੱਖ ਕੰਪਨੀਆਂ ਦੇ ਹਨ ਤੇ ਇੱਕ ਐਕਟਿਵਾ ਤੇ 62 ਗ੍ਰਾਮ ਸੋਨਾ, ਇੱਕ ਕਿੱਲੋਗ੍ਰਾਮ ਚਾਂਦੀ, ਇੱਕ ਮੋਟਰਸਾਈਕਲ ਪਲਸਰ ਮੁਕੱਦਮਾ ਨੰਬਰ 125/18 ‘ਚ ਵਰਤਿਆ ਗਿਆ ਸੀ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਫੜ੍ਹੇ ਗਏ ਦੋਸ਼ੀਆਂ ਨਾਲ 2 ਸਹਾਇਕ ਦੋਸ਼ੀ ਨਾਬਾਲਗ ਹਨ ਤੇ ਉਨ੍ਹਾਂ ਖਿਲਾਫ਼ ਜੁਵਿਨਾਇਲ ਐਕਟ ਅਧੀਨ ਮੁਕੱਦਮਾ ਚਲਾਇਆ ਜਾਵੇਗਾ ਪੱਤਰਕਾਰ ਸੰਮੇਲਨ ਦੌਰਾਨ ਐੈੱਸਐੱਸਪੀ ਫਾਜ਼ਿਲਕਾ ਡਾ. ਪਾਟਿਲ ਨੇ ਦੱਸਿਆ ਕਿ ਫੜ੍ਹੇ ਗਏ ਦੋਸ਼ੀਆਂ ਕੋਲੋਂ ਕੁੱਲ 62 ਗ੍ਰਾਮ ਸੋਨਾ, ਇੱਕ ਕਿੱਲੋ ਚਾਂਦੀ ਜੋ ਕਿ ਉਨ੍ਹਾਂ ਨੇ ਫਾਜ਼ਿਲਕਾ ਦੇ ਇੱਕ ਸੁਨਿਆਰੇ ਸ਼੍ਰੀਰਾਮ ਜਵੈਲਰ ਦੀ ਦੁਕਾਨ ਦਾ ਤਾਲਾ ਤੋੜਕੇ ਚੋਰੀ ਕੀਤਾ ਸੀ ਵੀ ਬਰਾਮਦ ਕੀਤਾ ਗਿਆ ਹੈ ਪੁਲਿਸ ਨੂੰ ਇਹ ਮੁਲਜ਼ਮ 26 ਅਕਤੂਬਰ ਨੂੰ ਮੁਕੱਦਮਾ ਨੰਬਰ 125 ਤੇ 7 ਸਤੰਬਰ ਨੂੰ ਮੁਕੱਦਮਾ ਨੰਬਰ 101 ਅਧੀਨ ਲੋੜੀਂਦੇ ਸਨ
ਉਨ੍ਹਾਂ ਦੱਸਿਆ ਕਿ ਮੁੱਖ ਅਫ਼ਸਰ ਥਾਣਾ ਸਿਟੀ ਫਾਜ਼ਿਲਕਾ ਲਵਮੀਤ ਕੌਰ ਤੇ ਡੀਐੱਸਪੀ ਵੈਭਵ ਸਹਿਗਲ ਤੇ ਐੱਸਪੀਡੀ ਮੁਖਤਿਆਰ ਸਿੰਘ ਦੀ ਅਗਵਾਈ ‘ਚ ਗੈਰ-ਸਮਾਜਿਕ ਅਨਸਰਾਂ ਖਿਲਾਫ਼ ਬਣਾਈ ਗਈ ਟੀਮ ਨੇ ਇੱਕ ਅਹਿਮ ਕਾਰਵਾਈ ਦੌਰਾਨ ਕਾਲੀ ਉਰਫ਼ ਕੇਵਲ ਕ੍ਰਿਸ਼ਨ ਪੁੱਤਰ ਗੁਰਦੀਪ ਸਿੰਘ, ਬੱਬੂ ਉਰਫ਼ ਬਿੰਦਰ ਪੁੱਤਰ ਦੇਸ ਸਿੰਘ ਵਾਸੀ ਆਨੰਦਪੁਰ ਮੁਹੱਲਾ ਫਾਜ਼ਿਲਕਾ, ਗੁਰਨਾਮ ਸਿੰਘ ਉਰਫ਼ ਗਾਮੀ ਪੁੱਤਰ ਠਾਕਰ ਸਿੰਘ ਵਾਸੀ ਟਿਵਾਨਾ ਜਲਾਲਾਬਾਦ ਦੇ ਕਬਜ਼ੇ ‘ਚੋਂ ਚੋਰੀ ਕੀਤੇ ਮੋਟਰਸਾਈਕਲ ਤੇ ਇੱਕ ਐਕਟਿਵਾ ਬਰਾਮਦ ਕੀਤੇ ਹਨ ਉਕਤ ਮੁਲਜ਼ਮਾਂ ਤੋਂ ਮੁੱਢਲੀ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਹਰਦੀਪ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਟਿਵਾਨਾ, ਪੰਕਜ ਸੁਨਿਆਰਾ ਪੁੱਤਰ ਨਾਮਾਲੂਕ ਵਾਸੀ ਟਿਵਾਨਾ, ਸੋਨੂੰ ਪੁੱਤਰ ਪ੍ਰੀਤਮ ਸਿੰਘ ਵਾਸੀ ਕੰਨਲਾਂ ਵਾਲੇ ਝੁੱਗੇ, ਪਰਮਜੀਤ ਸਿੰਘ ਉਰਫ਼ ਪੰਮੀ ਪੁੱਤਰ ਪ੍ਰੀਤਮ ਸਿੰਘ ਵਾਸੀ ਝੁੱਗੇ ਜਵਾਹਰ ਸਿੰਘ ਤੇ ਰੋਣਕੀ ਉਰਫ਼ ਜਸਵੀਰ ਸਿੰਘ ਪੁੱਤਰ ਲੇਖ ਸਿੰਘ ਵਾਸੀ ਝੁੱਗੇ ਜਵਾਹਰ ਸਿੰਘ ਜੋ ਕਿ ਇਨ੍ਹਾਂ ਦੇ ਨਾਲ ਮੋਟਰਸਾਈਕਲ ਚੋਰੀਆਂ ਕਰਨ ਤੇ ਲੁੱਟਣ ‘ਚ ਸ਼ਾਮਲ ਸਨ ਨੂੰ ਵੀ ਜਲਦੀ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾਵੇਗੀ
ਇਸੇ ਤਰ੍ਹਾਂ ਪਰਮਜੀਤ ਸਿੰਘ ਉਰਫ਼ ਪੰਮੀ ਖਿਲਾਫ਼ ਵੀ ਤਿੰਨ ਮੁਕੱਦਮੇ ਅੱਲਗ ਅੱਲਗ ਅਪਰਾਧਕ ਧਾਰਾਵਾਂ ਤਹਿਤ ਦਰਜ ਹਨ ਦੋਸ਼ੀ ਰੋਣਕੀ ਉਰਫ਼ ਜਸਵੀਰ ਸਿੰਘ ਖਿਲਾਫ਼ ਵੀ ਦੋ ਮੁਕੱਦਮੇ ਫਾਜ਼ਿਲਕਾ ਅਤੇ ਜਲਾਲਾਬਾਦ ਵਿਖੇ ਦਰਜ ਹਨ ਐੱਸਐੱਸਪੀ ਡਾ. ਪਾਟਿਲ ਨੇ ਅੱਗੇ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ, ਜਿਸ ਤੋਂ ਬਾਅਦ ਅਗਲੇਰੀ ਪੁੱਛਗਿੱਛ ਸੰਭਵ ਹੋ ਸਕੇਗੀ ਤੇ ਇਨ੍ਹਾਂ ਤੋਂ ਕਈ ਅੰਤਰਰਾਜੀ ਲੁੱਟਾਂ-ਖੋਹਾਂ ‘ਚ ਸ਼ਾਮਲ ਹੋਣ ਸਬੰਧੀ ਹੋਰ ਵਿਅਕਤੀਆਂ ਦਾ ਵੀ ਪਤਾ ਲੱਗਣ ਦੀ ਉਮੀਦ ਹੈ ਐੱਸਐੱਸਪੀ ਫਾਜ਼ਿਲਕਾ ਨੇ ਦੱਸਿਆ ਕਿ ਜਿਸ ਦੌਰਾਨ ਸੁਨਿਆਰੇ ਦੀ ਦੁਕਾਨ ‘ਚੋਂ ਚੋਰੀ ਹੋਈ ਸੀ ਉਨ੍ਹਾਂ ਨੇ 450 ਗ੍ਰਾਮ ਸੋਨਾ ਤੇ 9 ਕਿੱਲੋ ਚਾਂਦੀ ਚੋਰੀ ਹੋਣ ਦੀ ਰਿਪੋਰਟ ਦਰਜ ਕਰਵਾਈ ਜੋ ਕਿ ਇੱਕ ਜਾਂਚ ਦਾ ਵਿਸ਼ਾ ਹੈ ਤੇ ਇਸ ਚੋਰੀ ਹੋਏ ਸੋਨੇ ਤੇ ਚਾਂਦੀ ਦਾ ਪੂਰਾ ਮੁਲਾਂਕਣ ਚੋਰੀ ਹੋਈ ਦੁਕਾਨ ਦੇ ਜੀਐੱਸਟੀ ਦੇ ਹਿਸਾਬ ਤੋਂ ਹੀ ਲੱਗ ਸਕੇਗਾ ਇਸ ਲਈ ਐੱਸਪੀਡੀ ਮੁਖਤਿਆਰ ਸਿੰਘ ਦੀ ਵਿਸ਼ੇਸ਼ ਡਿਊਟੀ ਲਗਾਈ ਗਈ ਹੈ ਕਿ ਉਹ ਇਸ ਚੋਰੀ ‘ਚ ਹੋਏ ਅਸਲ ਨੁਕਸਾਨ ਦੀ ਜਾਂਚ ਕਰਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।