ਸਾਧ-ਸੰਗਤ ਨੇ 100 ਲੋੜਵੰਦ ਪਰਿਵਾਰਾਂ ਨੂੰ ਗਰਮ ਕੱਪੜੇ ਵੰਡੇ
(ਸੱਚ ਕਹੂੰ ਨਿਊਜ਼) ਜੀਂਦ। ਹੁੱਡਾ ਗਰਾਊਂਡ, ਨੇੜੇ ਏਕਲਵ ਸਟੇਡੀਅਮ ’ਚ ਵੀਰਵਾਰ ਨੂੰ ਜੀਂਦ ਜੋਨ ਦੀ ਵਿਸ਼ਾਲ ਨਾਮ ਚਰਚਾ ਕੀਤੀ ਗਈ। ਨਾਮ ਚਰਚਾ ਦੌਰਾਨ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਪਹੁੰਚ ਕੇ ਰਾਮ-ਨਾਮ ਦਾ ਗੁਣਗਾਨ ਕੀਤਾ। ਨਾਮ ਚਰਚਾ ਪੰਡਾਲ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਨਾਮ ਚਰਚਾ ਨੂੰ ਲੈ ਕੇ ਸਾਧ-ਸੰਗਤ ’ਚ ਕਾਫੀ ਉਤਸ਼ਾਹ ਵੇਖਿਆ ਗਿਆ। ਨਾਮ ਚਰਚਾ ਦੌਰਾਨ ਜੀਂਦ ਬਲਾਕ ਸਮੇਤ ਆਸ-ਪਾਸ ਦੀ ਸਾਧ-ਸੰਗਤ ਨੇ ਵੀ ਹਿੱਸਾ ਲਿਆ। (Naamcharcha jind)
ਨਾਮ ਚਰਚਾ ਦੀ ਸ਼ੁਰੂਆਤ ਬਲਾਕ ਭੰਗੀਦਾਸ ਨੇ ਪਵਿੱਤਰ ਨਾਅਰਾ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਬੋਲ ਕੇ ਕੀਤੀ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਜੀਂਦ ਦੀ ਸਾਧ-ਸੰਗਤ ਨੇ 100 ਲੋੜਵੰਦ ਪਰਿਵਾਰਾਂ ਨੂੰ ਸਰਦੀ ਤੋਂ ਬਚਾਉਣ ਲਈ ਗਰਮ ਕੱਪੜੇ ਵੰਡੇ। ਨਾਮ ਚਰਚਾ ਦੌਰਾਨ ਕਵੀਰਾਜ ਵੀਰਾਂ ਨੇ ਭਜਨਾਂ ਰਾਹੀਂ ਵਾਤਾਵਰਨ ਨੂੰ ਭਗਤੀਮਈ ਬਣਾ ਦਿੱਤਾ।
ਨਾਮ ਚਰਚਾ ਦੌਰਾਨ ਡੇਰਾ ਸੱਚਾਸ ਸੌਦਾ ਦੇ ਸੇਵਾਦਾਰਾਂ ਨੇ ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਅਮਲ ਕਰਦਿਆਂ ਉਨ੍ਹਾਂ ਦੇ ਜੀਵਨ ’ਚ ਆਏ ਬਦਲਾਅ ਤੇ ਆਪਣੇ ਨਾਲ ਹੋਏ ਚਮਤਕਾਰ ਸਾਧ-ਸੰਗਤ ਨੂੰ ਸੁਣਾਏ। ਸਾਧ-ਸੰਗਤ ਦੀ ਸਹੂਲਤ ਲਈ ਨਾਮ ਚਰਚਾ ਪੰਡਾਲ ’ਚ ਵੱਡੀਆਂ-ਵੱਡੀਆਂ ਸਕਰੀਨਾਂ ਲਗਾਈਆਂ ਗਈਆਂ। ਨਾਮ ਚਰਚਾ ’ਚ ਜੀਂਦ ਵਿਧਾਨ ਸਭਾ ਦੇ ਵਿਧਾਇਕ ਡਾ. ਕ੍ਰਿਸ਼ਨ ਮਿੱਡਾ ਨੇ ਪਹੁੰਚ ਕੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਦਾ ਜੰਮ ਕੇ ਸ਼ਲ਼ਾਘਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਡੇਰਾ ਸੱਚਾ ਸੌਦਾ ਦੇ ਨਾਂਅ ਅਨੇਕ ਵਿਸ਼ਵ ਰਿਕਾਰਡ ਦਰਜ ਹਨ। ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਓਨੀ ਘੱਟਾ ਹੈ।
ਡੇਰਾ ਸੱਚਾ ਸੌਦਾ ਦੇ ਕਾਰਜਾਂ ਦੀ ਕੀਤੀ ਸ਼ਲਾਘਾ
ਜੀਂਦ ਵਿਧਾਨ ਸਭਾ ਦੇ ਵਿਧਾਇਕ ਡਾ. ਕ੍ਰਿਸ਼ਨ ਮਿੱਡਾ ਨੇ ਡੇਰਾ ਸੱਚਾ ਸੌਦਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਅਜਿਹੇ ਅਜਿਹੇ ਕਾਰਜ ਕਰਦਾ ਹੈ ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਤੁਸੀਂ ਗੁਰੂ ਜੀ ਦੇ ਦੱਸੇ ਰਸਤੇ ’ਤੇ ਚੱਲ ਰਹੇ ਹੋ, ਭੁੱਖਿਆਂ ਨੂੰ ਖਾਣਾ ਮੁਹੱਇਆ ਕਰਵਾਉਣਾ, ਕੋਰੋਨਾ ਕਾਲ ਦੌਰਾਨ ਸਾਡੇ ਆਪਣੇ ਮੁੱਠੀ ’ਚੋਂ ਰੇਤ ਵਾਂਗ ਸਾਡੇ ਸਾਹਮਣੇ ਫਿਸਲ ਰਹੇ ਸਨ, ਸਾਨੂੰ ਛੱਡ ਕੇ ਉਸ ਪਰਮਾਤਮਾ ਦੇ ਚਰਨਾਂ ’ਚ ਲੀਨ ਹੋ ਰਹੇ ਸਨ ਉਸ ਸਮੇਂ ਸੇਵਾਦਾਰਾਂ ਨੇ ਤੇ ਸੰਸਥਾਵਾਂ ਨੇ ਮਿਲ ਕੇ ਉਹ ਕਾਰਜ ਕਰਨ ਦਾ ਕੰਮ ਕੀਤਾ ਜਿਨ੍ਹਾਂ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। (Naamcharcha jind)
ਉਨ੍ਹਾਂ ਕਿਹਾ ਕਿ ਕਿਉਂਕਿ ਇਹ ਮਹਾਂਮਾਰੀ ਸਮੁੱਚੇ ਵਿਸ਼ਵ ’ਤੇ ਆਈ ਤੇ ਭਾਰਤ ’ਚ ਸਰਕਾਰ ਜਿੱਥੇ ਆਪਣਾ ਕੰਮ ਕਰਦੀ ਹੈ ਉਹ ਹਰਿਆਣਾ ਸਰਕਾਰ ਰਹੀ ਹੈ, ਭਾਰਤ ਦੀ ਸਰਕਾਰ ਰਹੀ ਤੁਹਾਡੇ ਵਰਗੇ ਭਗਤਾਂ ਨੇ ਮਿਲ ਕੇ ਇਸ ਮੋਰਚੇ ਨੂੰ ਸੰਭਾਲਣ ਦਾ ਕੰਮ ਕੀਤਾ ਤੇ ਮੈਂ ਇਹ ਹੀ ਕਹਾਂਗਾ ਕਿ ਅਜਿਹੇ ਸਮੇਂ ਜੋ ਅਸੀਂ ਮਿਲ ਜੁਲ ਕੇ ਕੰਮ ਕੀਤਾ ਉਦੋਂ ਕੋਈ ਵਿਅਕਤੀ ਘਰੋਂ ਬਾਹਰ ਨਹੀਂ ਸੀ ਨਿਕਲਦਾ ਤਾਂ ਡੇਰਾ ਸੱਚਾ ਸੌਦਾ ਸੇਵਾਦਾਰਾਂ ਨੇ ਬਿਨਾ ਕੋਈ ਪਰਵਾਹ ਕੀਤੇ ਸੇਵਾ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ