517 ਮਰੀਜ਼ ਹੋਏ ਠੀਕ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਸ਼ਨਿੱਚਰਵਾਰ ਨੂੰ ਨਵੇਂ 480 ਕੋਰੋਨਾ ਦੇ ਨਵੇਂ ਮਰੀਜ਼ ਮਿਲੇ ਹਨ ਤਾਂ 15 ਦੀ ਮੌਤ ਵੀ ਹੋਈ ਹੈ। ਜਿਸ ਨਾਲ ਮੌਤਾਂ ਦਾ ਅੰਕੜਾ 4300 ਨੂੰ ਪਾਰ ਕਰਦੇ ਹੋਏ 4310 ਤੱਕ ਪੁੱਜ ਗਿਆ ਹੈ। ਇਸ ਦੇ ਨਾਲ ਹੀ 517 ਮਰੀਜ ਠੀਕ ਵੀ ਹੋਏ ਹਨ।
ਨਵੇਂ 480 ਮਾਮਲਿਆਂ ਵਿੱਚ ਲੁਧਿਆਣਾ ਤੋਂ 74, ਜਲੰਧਰ ਤੋਂ 78, ਪਟਿਆਲਾ ਤੋਂ 55, ਸਾਹਿਬਜਾਦਾ ਅਜੀਤ ਸਿੰਘ ਨਗਰ ਤੋਂ 94, ਅੰਮ੍ਰਿਤਸਰ ਤੋਂ 24, ਗੁਰਦਾਸਪੁਰ ਤੋਂ 14, ਬਠਿੰਡਾ ਤੋਂ 18, ਹੁਸ਼ਿਆਰਪੁਰ ਤੋਂ 10, ਫਿਰੋਜਪੁਰ ਤੋਂ 3, ਪਠਾਨਕੋਟ ਤੋਂ 20, ਸੰਗਰੂਰ ਤੋਂ 6, ਕਪੂਰਥਲਾ ਤੋਂ 10, ਫਰੀਦਕੋਟ ਤੋਂ 4, ਮੁਕਤਸਰ ਤੋਂ 8, ਫਾਜਿਲਕਾ ਤੋਂ 17, ਮੋਗਾ ਤੋਂ 4, ਰੋਪੜ ਤੋਂ 16, ਫਤਹਿਗੜ ਸਾਹਿਬ ਤੋਂ 5, ਬਰਨਾਲਾ ਤੋਂ 1, ਤਰਨਤਾਰਨ ਤੋਂ 2 ਅਤੇ ਮਾਨਸਾ ਤੋਂ 17 ਸ਼ਾਮਲ ਹਨ। ਪੰਜਾਬ ਵਿੱਚ ਹੋਈਆ 15 ਮੌਤਾਂ ਵਿੱਚ ਬਠਿੰਡਾ ਤੋਂ 1, ਫਾਜਿਲਕਾ ਤੋਂ 1, ਜਲੰਧਰ ਤੋਂ 2, ਲੁਧਿਆਣਾ ਤੋਂ 6, ਸਾਹਿਬਜਾਦਾ ਅਜੀਤ ਸਿੰਘ ਨਗਰ ਤੋਂ 1, ਮੁਕਤਸਰ ਤੋਂ 1, ਪਠਾਨਕੋਟ 1, ਪਟਿਆਲਾ ਤੋਂ 1 ਅਤੇ ਰੋਪੜ ਤੋਂ 1 ਸ਼ਾਮਲ ਹਨ।
ਠੀਕ ਹੋਣ ਵਾਲੇ 517 ਮਰੀਜ਼ਾ ਵਿੱਚ ਲੁਧਿਆਣਾ ਤੋਂ 86, ਜਲੰਧਰ ਤੋਂ 51, ਪਟਿਆਲਾ ਤੋਂ 41, ਮੁਹਾਲੀ ਤੋਂ 92, ਅੰਮ੍ਰਿਤਸਰ ਤੋਂ 29, ਗੁਰਦਾਸਪੁਰ ਤੋਂ 16, ਬਠਿੰਡਾ ਤੋਂ 32, ਫਿਰੋਜਪੁਰ ਤੋਂ 1, ਹੁਸ਼ਿਆਰਪੁਰ ਤੋਂ 43, ਪਠਾਨਕੋਟ ਤੋਂ 8, ਸੰਗਰੂਰ ਤੋਂ 16, ਕਪੂਰਥਲਾ ਤੋਂ 11, ਮੁਕਤਸਰ ਤੋਂ 10, ਫਾਜਿਲਕਾ ਤੋਂ 20, ਰੋਪੜ ਤੋਂ 30, ਫਤਿਹਗੜ ਸਾਹਿਬ ਤੋਂ 5, ਬਰਨਾਲਾ ਤੋਂ 4, ਤਰਨਤਾਰਨ ਤੋਂ 6, ਸ਼ਹੀਦ ਭਗਤ ਸਿੰਘ ਨਗਰ ਤੋਂ 8 ਅਤੇ ਮਾਨਸਾ ਤੋਂ 8 ਸ਼ਾਮਲ ਹਨ।
ਸੂਬੇ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 136958 ਹੋ ਗਈ ਹੈ, ਜਿਸ ਵਿੱਚੋਂ 127821 ਠੀਕ ਹੋ ਗਏ ਹਨ ਅਤੇ 4310 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 4827 ਕੋਰੋਨਾ ਮਰੀਜ਼ਾ ਦਾ ਇਲਾਜ ਚੱਲ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.