ਰਾਜ ਵਿੱਚ ਨਾਕਾਬੰਦੀ, ਟੋਲ ਨਾਕਿਆਂ ‘ਤੇ ਫੜੋਫੜੀ
ਜੈਪੁਰ: ਰਾਜਕੋਟ ਤੋਂ ਸੋਨਾ-ਚਾਂਦੀ ਲੈਕੇ ਆਗਰਾ ਜਾ ਰਹੇ ਸਰਾਫ਼ ਕੰਪਨੀ ਦੇ ਕਰਮਚਾਰੀਆਂ ਨੂੰ ਵੀਰਵਾਰ ਰਾਤ ਨੂੰ ਉਦੈਪੁਰ ਦੇਟੀਡੀ ਦੀ ਨਾਲ ਖੇਤਰ ਵਿੱਚ ਕਾਰ ਸਵਾਰ ਲੁਟੇਰਿਆਂ ਨੇ ਫਿਲਮੀ ਅੰਦਾਜ਼ ਵਿੱਚ ਤਿੰਨ ਕਰੋੜ ਦਾ ਸੋਨਾ-ਚਾਂਦੀ ਲੁੱਟ ਕੇ ਲੈ ਗਏ। ਦੋ ਵੱਖ-ਵੱਖ ਕਾਰਾਂ ਵਿੱਚ ਆਏ ਤਕਰੀਬਨ ਅੱਠ ਬਦਮਾਸ਼ਾਂ ਨੇ ਕੰਪਨੀ ਦੀ ਗੰਡੀ ਦੇ ਅੱਗੇ-ਪਿੱਛੇ ਗੱਡੀ ਲਾ ਕੇ ਤਿੰਨ ਕਰਮਚਾਰੀਆਂ ਨੂੰ ਹਥਿਆਰ ਵਿਖਾਉਂਦੇ ਹੋਏ ਅੱਖਾਂ ਵਿੱਚ ਮਿਰਚਾਂ ਪਾ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ। ਸੂਚਨਾ ਮਿਲਣ ‘ਤੇ ਉਦੈਪੁਰ ਤੇ ਅਜਮੇਰ ਰੇਂਜ ਦੇ ਪੰਜ ਜ਼ਿਲ੍ਹਿਆਂ ਦੀ ਪੁਲਿਸ ਲੁਟੇਰਿਆਂ ਦੀ ਭਾਲ ਵਿੱਚ ਲੱਗੀ ਹੇ।
ਪੁਸ਼ਪਕ ਕੰਪਨੀ ਦੇ ਤਿੰਨ ਕਰਮਚਾਰੀ ਚਾਂਦੀ ਅਤੇ ਕਿੱਲੋ ਲੈ ਕੇ ਜਾ ਰਹੇ ਸਨ ਆਗਰਾ
ਪੁਲਿਸ ਮੁਤਾਬਕ ਰਾਜਕੋਟ ਗੁਜਰਾਤ ਦੀ ਪੁਸ਼ਪਕ ਕੰਪਨੀ ਜੋ ਸੋਨਾ-ਚਾਂਦੀ ਦੀ ਸਪਲਾਈ ਕਰਦੀ ਹੈ। ਇਸ ਦੇ ਤਿੰਨ ਕਰਮਚਾਰੀ, ਯੋਗੇਸ਼, ਉਸ ਦੇ ਪਿਤਾ ਸੋਮਦੱਤ ਤੇ ਰਾਕੇਸ਼ ਵਰਮਾ ਵੀਰਵਾਰ ਰਾਤ ਨੂੰ ਹਮੇਸ਼ਾ ਵਾਂਗ ਕੰਪਨੀ ਦੀ ਲੋਡਿੰਗ ਗੱਡੀ ਵਿੱਚ 470 ਕਿੱਲੋ (ਚਾਰ ਕੁਇੰਟਲ 70 ਕਿੱਲੋ) ਚਾਂਦੀ ਅਤੇ ਡੇਢ ਕਿੱਲੋ ਸੋਨਾ ਲੈ ਕੇ ਉਦੈਪੁਰ ਤੇ ਜੈਪੁਰ ਹੁੰਦੇ ਹੋਏ ਆਗਰਾ ਜਾਣ ਲਈ ਨਿੱਕਲੇ ਸਨ। ਉਦੈਪੁਰ-ਅਹਿਮਦਾਬਾਦ ਹਾਈਵੇ ‘ਤੇ ਟੀਡੀ ਦੀ ਨਾਲ ਕੋਲ ਰਾਤ ਢਾਈ ਵਜੇ ਕਰਮਚਾਰੀਆਂ ਦੇ ਪਿੱਛੋਂ ਆਈਆਂ ਦੋ ਕਾਰਾਂ ਵਿੱਚ ਇੱਕ ਡਰਾਈਵਰ ਨੇ ਗੱਡੀ ਟਕਰਾਉਣ ਦੀ ਗੱਲ ਕਰਕੇ ਉਨ੍ਹਾਂ ਦੀ ਗੱਡੀ ਦੇ ਅੱਗੇ ਤੇ ਪਿੱਛੇ ਦੋ ਕਾਰਾਂ ਲਾ ਦਿੱਤੀਆਂ।
ਕਰਮਚਾਰੀ ਕੁਝ ਸਮਝ ਸਕਦੇ, ਇਸ ਤੋਂ ਪਹਿਲਾਂ ਕਾਰਾਂ ‘ਚੋਂ ਹਥਿਆਰ ਲੈ ਕੇ ਨਿੱਕਲੇ ਸੱਤ-ਅੱਠ ਲੋਕਾਂ ਨੇ ਉਨ੍ਹਾਂ ਨੂੰ ਚਾਰੇ ਪਾਸਿਓਂ ਘੇਰ ਲਿਆ। ਉਸ ਤੋਂ ਬਾਅਦ ਗੰਨ ਪੁਆਇੰਟ ਲੈ ਕੇ ਉਨ੍ਹਾਂ ਦੇ ਡਰਾਈਵਰ ਨੂੰ ਅਗਵਾ ਕਰਕੇ ਆਪਣੀ ਗੱਡੀ ਵਿੱਚ ਬਿਠਾ ਲਿਆ। ਬਾਅਦ ਵਿੱਚ ਕਰੀਬ ਪੰਜ-ਚਾਰ ਕਿਲੋਮੀਟਰ ਤੱਕ ਬੰਦੀ ਰੱਖਣ ਤੋਂ ਬਾਅਦ ਬਾਰਪਾਲ ਜਗ੍ਹਾ ‘ਤੇ ਹਾਈਵੇ ਕਿਨਾਰੇ ਗੱਡੀ ਰੋਕ ਕੇ ਉਨ੍ਹਾਂਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਮੋਬਾਇਲ ਤੇ ਰੁਪਏ ਲੈ ਕੇ ਸੁੰਨਸਾਨ ਜਗ੍ਹਾ ਸੁੱਟ ਦਿੱਤੇ ਅਤੇ ਉਨ੍ਹਾਂ ਦੀ ਗੱਡੀ ਵਿੱਚੋਂ ਸੋਨਾ-ਚਾਂਦੀ ਲੁੱਟ ਕੇ ਲੈ ਗਏ। ਸਵੇਰੇ ਪੀੜਤ ਕਰਮਚਾਰੀਆਂ ਨੇ ਸੜਕ ‘ਤੇ ਰਾਹਗੀਰਾਂ ਤੋਂ ਮੱਦਦ ਲੈ ਕੇ ਪੁਲਿਸ ਨੂੰ ਵਾਰਦਾਤ ਦੀ ਸੂਚਨਾ ਦਿੱਤੀ।
ਉੱਧਰ ਉਦੈਪੁਰ ਆਈਜੀ ਅਨੰਦ ਸ੍ਰੀਵਾਸਤਵ ਦੀ ਸੂਚਨਾ ‘ਤੇ ਉਦੈਪੁਰ, ਚਿਤੌੜਗੜ੍ਹ, ਰਾਜਸਮੰਦ, ਭੀਲਵਾੜਾ ਤੇ ਅਜਮੇਰ ਪੁਲਿਸ ਨਾਲ ਆਪ੍ਰੇਸ਼ਨ ਸ਼ੁਰੂ ਕੀਤਾ। ਇਸ ਦਰਮਿਆਨ ਹਾਈਵੇਲ ਦੇ ਟੋਲ ਨਾਕਿਆਂ ‘ਤੇ ਕੈਮਰੇ ਦੀ ਫੁਟੇਜ ਵੇਖੀ ਗਈ ਹੈ।