ਸਰਹੱਦ ਨੇੜਿਓਂ ਪੰਜ ਕਰੋੜ ਦੀ ਹੈਰੋਇਨ ਬਰਾਮਦ

ਬੀਐੱਸਐਫ਼ ਨੇ ਬਰਾਮਦ ਕੀਤੇ ਹੈਰੋਇਨ ਦੇ ਚਾਰ ਪੈਕੇਟ

ਫਾਜ਼ਿਲਕਾ: ਸਰਹੱਦੀ ਸੁਰੱਖਿਆ ਬਲ ਅਬੋਹਰ ਰੇਂਜ ਦੇ ਡੀਆਈਜੀ ਮਧੂ ਸੂਦਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਤੱਤਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਸਰਹੱਦੀ ਸੁਰੱਖਿਆ ਬਲ ਦੀ 169ਵੀਂ ਬਟਾਲੀਅਨ ਨੇ ਅੱਜ ਭਾਰਤ-ਪਾਕਿ ਸਰਹੱਦ ਦੀ ਗਟੀ ਯਾਰੂ ਚੌਂਕੀ ਨੇੜੇ ਪੀਲੇ ਰੰਗ ਦੇ ਚਾਰ ਪੈਕਟਾਂ ‘ਚ ਲਿਪਟੀ ਇੱਕ ਹੈਰੋਈਨ ਫੜਨ ‘ਚ ਸਫ਼ਲਤਾ ਪ੍ਰਾਪਤ ਕੀਤੀ ਹੈ

ਸਰਹੱਦੀ ਸੁਰੱਖਿਆ ਬਲ ਦੇ ਸੂਤਰਾਂ ਅਨੁਸਾਰ ਕਮਾਂਡੇਟ ਪੀ. ਕੇ ਪੰਕਜ ਤੇ ਆਈਬੀ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਮੁਹਿੰਮ ਤਹਿਤ ਕੀਤੀ ਜਾ ਰਹੀ ਗਸ਼ਤ ਦੌਰਾਨ ਚੌਂਕੀ ਨੇੜੇ ਇੱਕ ਕਿੱਲੋ ਹੈਰੋਈਨ ਦੇ ਚਾਰ ਪੈਕੇਟ ਖੇਤ ‘ਚ ਪਏ ਮਿਲੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਬਟਾਲੀਅਨ ਦੁਆਰਾ ਇਸ ਖੇਤਰ ‘ਚ ਸਖਤ ਨਿਗਰਾਨੀ ‘ਚ ਭਾਰੀ ਮਾਤਰਾ ‘ਚ ਹੈਰੋਈਨ ਪਹਿਲਾਂ ਵੀ ਫੜੀ ਚੁੱਕੀ ਹੈ

ਅੱਜ ਫੜੀ ਗਈ ਹੈਰੋਈਨ ਦਾ ਕੌਮਾਂਤਰੀ ਮੁੱਲ 5 ਕਰੋੜ ਦੱਸਿਆ ਜਾ ਰਿਹਾ ਹੈ ਤਸਕਰਾਂ ਵੱਲੋਂ ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਨੂੰ ਚਕਮਾ ਦੇਣ ਲਈ ਇੱਕ ਕਿੱਲੋ ਹੈਰੋਈਨ ਦੇ ਚਾਰ ਛੋਟੇ ਪੈਕੇਟ ਬਣਾ ਕੇ ਸੁੱਟੇ ਗਏ ਸਨ ਪਰ ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਨੇ ਉਕਤ ਹੈਰੋਈਨ ਫੜਨ ‘ਚ ਸਫ਼ਲਤਾ ਪ੍ਰਾਪਤ ਕੀਤੀ