ਭਾਰੀ ਗਿਣਤੀ ਵਿੱਚ ਸਾਧ-ਸੰਗਤ ਨੇ ਪਹੁੰਚ ਕੇ ਨਮ ਅੱਖਾਂ ਨਾਲ ਨਵੀਆਂ ਮੈਡੀਕਲ ਖੋਜਾਂ ਲਈ ਭੈਣ ਸ਼ਿਮਲਾ ਇੰਸਾਂ ਦਾ ਕੀਤਾ ਸਰੀਰਦਾਨ
- ਸਰੀਰਦਾਨ ਕਰਨ ਨਾਲ ਐਮ.ਬੀ.ਬੀ.ਐਸ. ਦੇ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਬਹੁਤ ਸਹਾਇਤਾ ਮਿਲ ਰਹੀ : ਡਾ. ਅਰਵਿੰਦ ਦੇਸਵਾਲ
(ਮਨੋਜ) ਮਲੋਟ। ਡੇਰਾ ਸੱਚਾ ਸੌਦਾ ਦੁਆਰਾ ਚਲਾਏ 147 ਮਾਨਵਤਾ ਭਲਾਈ ਕਾਰਜਾਂ ਵਿੱਚੋਂ ‘ਸਰੀਰਦਾਨ’ (Body Donation) ਵੀ ਇੱਕ ਅਜਿਹਾ ਮਾਨਵਤਾ ਭਲਾਈ ਦਾ ਕਾਰਜ ਹੈ ਜਿਸ ਵਿੱਚ ਸਾਧ-ਸੰਗਤ ਪੂਜਨੀਕ ਗੁਰੂ ਜੀ ਦੇ ਵਚਨਾਂ ‘ਤੇ ਅਮਲ ਕਰਦੇ ਹੋਏ ਇਸ ਮਹਾਨ ਕਾਰਜ ਵਿੱਚ ਆਪਣਾ ਭਰਪੂਰ ਯੋਗਦਾਨ ਦੇ ਰਹੀ ਹੈ।
ਇਸੇ ਕੜ੍ਹੀ ਤਹਿਤ ਬੀਤੇ ਦਿਨੀਂ ਕੁੱਲ ਮਾਲਕ ਦੇ ਚਰਨਾਂ ਵਿੱਚ ਸੱਚਖੰਡ ਜਾ ਬਿਰਾਜੇ ਪੁੱਡਾ ਕਲੋਨੀ ਨਿਵਾਸੀ 45 ਮੈਂਬਰ ਪੰਜਾਬ ਭੈਣ ਸ਼ਿਮਲਾ ਇੰਸਾਂ (ਧਰਮਪਤਨੀ ਸ. ਬਲਵਿੰਦਰ ਸਿੰਘ ਇੰਸਾਂ ਰਿਟਾਇਰਡ ਇੰਸਪੈਕਟਰ ਪੰਜਾਬ ਪੁਲਿਸ) ਦਾ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਨਵੀਆਂ ਮੈਡੀਕਲ ਖੋਜਾਂ ਲਈ ਸਰੀਰਦਾਨ ਕੀਤਾ। ਜ਼ਿਕਰਯੋਗ ਹੈ ਕਿ ਭੈਣ ਸ਼ਿਮਲਾ ਇੰਸਾਂ ਬਲਾਕ ਮਲੋਟ ਦੇ 31ਵੇਂ ਸਰੀਰਦਾਨੀ ਬਣ ਗਏ ਹਨ।
ਅੰਤਿਮ ਯਾਤਰਾ ’ਚ ਵੱਡੀ ਗਿਣਤੀ ’ਚ ਸ਼ਾਮਲ ਹੋਏ ਲੋਕ
ਭੈਣ ਸ਼ਿਮਲਾ ਇੰਸਾਂ ਦਾ ਸਰੀਰਦਾਨ ਕਰਨ ਲਈ ਅੰਤਿਮ ਸ਼ਵ ਯਾਤਰਾ ਕੱਢੀ ਗਈ ਜਿਸ ਵਿੱਚ ਸਾਧ-ਸੰਗਤ ਨੇ ਭੈਣ ਸ਼ਿਮਲਾ ਇੰਸਾਂ ਅਮਰ ਰਹੇ ਨਾਲ ਆਸਮਾਨ ਗੁੰਜਾ ਦਿੱਤਾ। ਇਸ ਮੌਕੇ ਫੁੱਲਾਂ ਨਾਲ ਸਜਾਈ ਹੋਈ ਗੱਡੀ ਰਾਹੀਂ ਅੰਤਿਮ ਸ਼ਵ ਯਾਤਰਾ ਪੁੱਡਾ ਕਲੋਨੀ ਤੋਂ ਨਵੀਂ ਦਾਣਾ ਮੰਡੀ ਗਰਾਊਂਡ ‘ਚ ਪਹੁੰਚੀ ਜਿੱਥੇ ਭਾਰੀ ਗਿਣਤੀ ਵਿੱਚ ਸਾਧ-ਸੰਗਤ, ਪਤਵੰਤਿਆਂ, ਰਿਸ਼ਤੇਦਾਰਾਂ ਅਤੇ ਪਰਿਵਾਰਿਕ ਮੈਂਬਰਾਂ ਨੇ ਰਾਮਾ ਮੈਡੀਕਲ ਕਾਲਜ ਐਂਡ ਰਿਸਰਚ ਸੈਂਟਰ, ਹਾਪੁੜ (ਯੂ.ਪੀ.) ਨੂੰ ਨਮ ਅੱਖਾਂ ਨਾਲ ਮਿ੍ਤਕ ਸਰੀਰਦਾਨ ਕਰਕੇ ਰਵਾਨਾ ਕੀਤਾ।
ਇਸ ਮੌਕੇ ਪਰਿਵਾਰਿਕ ਮੈਂਬਰਾਂ ਬਲਵਿੰਦਰ ਸਿੰਘ ਇੰਸਾਂ, ਰਜਿੰਦਰ ਕੰਬੋਜ, ਸੁਨੀਲ ਕੰਬੋਜ ਮਲੋਟ, ਮਨਪ੍ਰੀਤ ਕੰਬੋਜ ਇੰਸਾਂ ਅਤੇ ਕੋਮਲਪ੍ਰੀਤ ਇੰਸਾਂ ਆਸਟ੍ਰੇਲੀਆ ਤੋਂ ਇਲਾਵਾ ਗਗਨਦੀਪ ਇੰਸਾਂ, ਦੀਪਿਕਾ ਕੰਬੋਜ, ਅਨੁਰੀਤ, ਧਰਮਵੀਰ ਅਤੇ ਰੁਹਾਬਬੀਰ ਤੋਂ ਇਲਾਵਾ 45 ਮੈਂਬਰ ਸੁਖਦੇਵ ਸਿੰਘ ਇੰਸਾਂ, ਸੁਖਦੀਪ ਸਿੰਘ ਇੰਸਾਂ, ਹਰਪਾਲ ਇੰਸਾਂ (ਰਿੰਕੂ), ਕੁਲਭੂਸ਼ਣ ਇੰਸਾਂ, ਧਰਮ ਸਿੰਘ ਇਸਾਂ, ਸੁਖਜਿੰਦਰ ਸਿੰਘ ਇੰਸਾਂ, ਕ੍ਰਿਸ਼ਨ ਲਾਲ ਇੰਸਾਂ, ਗੁਰਚਰਨ ਸਿੰਘ ਇੰਸਾਂ, 45 ਮੈਂਬਰ ਪੰਜਾਬ ਭੈਣਾਂ ਕਿਰਨ ਇੰਸਾਂ, ਸਤਵੰਤ ਇੰਸਾਂ, ਅਮਰਜੀਤ ਕੌਰ ਇੰਸਾਂ, ਸ਼ਿਮਲਾ ਇੰਸਾਂ, ਸੰਜੀਤਾ ਇੰਸਾਂ, ਸੋਨੀਆਂ ਇੰਸਾਂ, ਆਸ਼ਾ ਚੁੱਘ ਇੰਸਾਂ, ਰੀਟਾ ਇੰਸਾਂ, ਰੇਣੂੰ ਇੰਸਾਂ, ਸ਼ਾਂਤੀ ਇੰਸਾਂ, ਸਰੋਜ ਇੰਸਾਂ, ਕ੍ਰਿਸ਼ਨਾ ਇੰਸਾਂ,
ਸੰਦੀਪ ਇੰਸਾਂ, ਕਮਲ ਇੰਸਾਂ, ਸਰੋਜ ਇੰਸਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਕਰਮਜੀਤ ਸ਼ਰਮਾ, ਨਗਰ ਕੌਂਸਲ ਦੇ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ, ਕੌਂਸਲਰ ਅਸ਼ਵਨੀ ਖੇੜਾ, ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਪੰਜਾਬ ਦੇ ਸੀਨੀ. ਵਾਇਸ ਚੇਅਰਮੈਨ ਜੁਗਰਾਜ ਖੇੜਾ ਤੋਂ ਇਲਾਵਾ ਬਲਾਕ ਮਲੋਟ ਦੇ ਬਲਾਕ ਭੰਗੀਦਾਸ ਗੌਰਖ ਸੇਠੀ ਇੰਸਾਂ, 15 ਮੈਂਬਰ ਸੱਤਪਾਲ ਇੰਸਾਂ (ਜ਼ਿੰਮੇਵਾਰ), ਰਮੇਸ਼ ਇੰਸਾਂ (ਭੋਲਾ), ਗੁਰਭਿੰਦਰ ਇੰਸਾਂ, ਕਮਲ ਇੰਸਾਂ, ਸੰਜੀਵ ਭਠੇਜਾ ਇੰਸਾਂ, ਸ਼ੰਭੂ ਇੰਸਾਂ, ਸੁਜਾਨ ਭੈਣਾਂ ਸਰੋਜ ਇੰਸਾਂ, ਨਗਮਾ ਇੰਸਾਂ, ਕੋਮਲ ਇੰਸਾਂ, ਪਰਮਜੀਤ ਕੌਰ ਇੰਸਾਂ ਅਤੇ ਨਿਰਮਲਾ ਇੰਸਾਂ ਤੋਂ ਇਲਾਵਾ ਹੋਰ ਵੀ ਜ਼ਿੰਮੇਵਾਰ ਸੇਵਾਦਾਰ ਅਮਰਜੀਤ ਸਿੰਘ ਬਿੱਟਾ ਇੰਸਾਂ, ਵਿਜੈ ਤਿੰਨਾਂ ਇੰਸਾਂ, ਸੋਮ ਜਾਖੂ ਇੰਸਾਂ, ਗੁਰਸੇਵਕ ਸਿੰਘ ਇੰਸਾਂ, ਜੋਗਿੰਦਰ ਸਿੰਘ ਇੰਸਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਾਧ-ਸੰਗਤ ਬਲਾਕ ਮਲੋਟ ਦੀਆਂ ਸਮੂਹ ਸੰਮਤੀਆਂ ਦੇ ਜ਼ਿੰਮੇਵਾਰ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਭੈਣਾਂ ਅਤੇ ਭਾਈ ਮੌਜੂਦ ਸਨ।
ਇੱਕ ਚੰਗਾ ਸਰਜਨ ਡਾਕਟਰ ਬਣਨ ‘ਚ ਸਹਾਇਕ ਸਿੱਧ ਹੋ ਰਹੇ ਸਨ ਮਿ੍ਤਕ ਸਰੀਰਦਾਨ : ਦੇਸਵਾਲ
ਰਾਮਾ ਮੈਡੀਕਲ ਕਾਲਜ ਐਂਡ ਰਿਸਰਚ ਸੈਂਟਰ, ਹਾਪੁੜ (ਯੂ.ਪੀ.) ਦੇ ਡਾ. ਅਰਵਿੰਦ ਦੇਸਵਾਲ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੁਆਰਾ ਸਰੀਰਦਾਨ ਕਰਨ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਸਰੀਰਦਾਨ ਕਰਨ ਨਾਲ ਐਮ.ਬੀ.ਬੀ.ਐਸ. ਦੇ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਬਹੁਤ ਸਹਾਇਤਾ ਮਿਲਦੀ ਹੈ ਕਿ ਕਿਹੜੀਆਂ ਨਸਾਂ ਕਿੱਥੇ ਹਨ ਅਤੇ ਕਿਹੜੇ ਅੰਗ ਕਿੱਥੇ ਹਨ। ਜਨਰਲ ਅਨੈਟਮੀ ਸਿਖਾਉਣ ਲਈ ਸਰੀਰਦਾਨ ਬਹੁਤ ਫਾਇਦੇਮੰਦ ਸਾਬਤ ਹੋ ਰਹੇ ਹਨ ਅਤੇ ਇੱਕ ਚੰਗਾ ਸਰਜਨ ਡਾਕਟਰ ਬਣਨ ‘ਚ ਸਹਾਇਕ ਸਿੱਧ ਹੋ ਰਹੇ ਸਨ ਮਿ੍ਤਕ ਸਰੀਰਦਾਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ