ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home Breaking News 42ਵਾਂ ਲਿਬਰਲਜ਼ ...

    42ਵਾਂ ਲਿਬਰਲਜ਼ ਸਰਬ ਭਾਰਤੀ ਹਾਕੀ ਟੂਰਨਾਮੈਂਟ ਪੰਜਵੇਂ ਦਿਨ ‘ਚ ਪੁੱਜਾ

    Liberals, AllIndiaHockey, Tournament, Nabha, Sports

    ਪੰਜਾਬ ਪੁਲਿਸ ਤੇ ਸਾਈ ਕੁਰੂਕੇਸ਼ਤਰ ਦੀਆਂ ਟੀਮਾਂ ਨੇ ਮੈਚ ਜਿੱਤੇ | Sports News

    • ਪੰਜਾਬ ਪੁਲਿਸ ਪੁੱਜੀ ਕੁਆਟਰ ਫਾਇਨਲ ਵਿੱਚ | Sports News

    ਨਾਭਾ (ਤਰੁਣ ਕੁਮਾਰ ਸ਼ਰਮਾ)। ਸਥਾਨਕ ਰਿਪੁਦਮਨ ਕਾਲਜ਼ ਮੈਦਾਨ ਵਿਖੇ ਚੱਲ ਰਹੇ 42 ਵੇਂ ਜੀ.ਐਸ.ਬੈਂਸ ਸਰਬ ਭਾਰਤੀ ਲਿਬਰਲਜ਼ ਹਾਕੀ ਟੁਰਾਨਾਮੈਂਟ ਦੇ ਪੰਜਵੇਂ ਦਿਨ ਦੋ ਲੀਗ ਮੈਚ ਖੇਡੇ ਗਏ। ਪਹਿਲੇ ਮੈਚ ਦਾ ਉਦਘਾਟਨ ਪਰਮਜੀਤ ਸਿੰਘ ਰਾਏ ਸਹਾਇਕ ਕਮਿਸ਼ਨਰ ਸੈਂਟਰਲ ਐਕਸਾਈਜ਼ ਲੁਧਿਆਣਾ ਅਤੇ ਦੂਜੇ ਮੈਚ ਦਾ ਉਦਘਾਟਨ ਦਲਜੀਤ ਸਿੰਘ ਜੀਐਸਟੀ ਸੁਪਰਡੈਂਟ ਲੁਧਿਆਣਾ ਨੇ ਕੀਤਾ। ਦਿਨ ਦਾ ਪਹਿਲਾ ਮੈਚ ਰੌਕ ਰੌਵਰਜ਼ ਚੰਡੀਗੜ੍ਹ ਤੇ ਸਾਈ ਕੁਰੂਕੇਸ਼ਤਰ ਤੇ ਦੂਜਾ ਮੈਚ ਪੰਜਾਬ ਪੁਲਿਸ ਜਲੰਧਰ ਤੇ ਗਰੀਨ ਚਿੱਲੀ ਦਰਮਿਆਨ ਖੇਡਿਆ ਗਿਆ। ਪਹਿਲੇ ਮੈਚ ਵਿੱਚ ਸਾਈ ਕੁਰੂਕੇਸ਼ਤਰ ਨੇ 5-2 ਅਤੇ ਦੂਜੇ ਮੈਚ ਪੰਜਾਬ ਪੁਲਿਸ ਨੇ 7-0 ਦੀ ਲੀਡ ਨਾਲ ਜਿੱਤੇ। ਦੂਜਾ ਮੈਚ ਟੂਰਨਾਮੈਂਟ ਦੀ ਕਈ ਵਾਰ ਚੈਂਪੀਅਨ ਰਹਿ ਚੁੱਕੀ ਪੰਜਾਬ ਪੁਲਿਸ ਜਲੰਧਰ ਅਤੇ ਗਰੀਨ ਚਿੱਲੀ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਜੋ ਕਿ ਸ਼ੁਰੂ ਤੋ ਇੱਕ ਪਾਸੜ ਰਿਹਾ। ਪੰਜਾਬ ਪੁਲਿਸ ਨੇ ਆਸਾਨੀ ਨਾਲ ਹੀ ਇਸ ਮੈਚ ਵਿਚ  ਜਿੱਤ ਕਰ ਲਈ। (Sports News)

    IND Vs SA : ਦੂਜੀ ਪਾਰੀ ’ਚ ਬੁਮਰਾਹ ਦਾ ਕਹਿਰ, ਅਫਰੀਕਾ ਆਲਆਊਟ

    ਇਸ ਮੌਕੇ ਗੁਰਕਰਨ ਸਿੰਘ ਬੈਂਸ ਪ੍ਰਧਾਨ, ਗੁਰਜੀਤ ਸਿੰਘ ਬੈਂਸ ਮੀਤ ਪ੍ਰਧਾਨ, ਅਸ਼ੋਕ ਬਾਂਸਲ ਵਾਇਸ ਚੇਅਰਮੈਨ, ਰੁਪਿੰਦਰ ਸਿੰਘ ਗਰੇਵਾਲ, ਭਗਵੰਤ ਸਿੰਘ ਪੰਧੇਰ, ਕੁਲਦੀਪ ਸਿੰਘ ਸੇਵਾ ਮੁਕਤ ਸਕੱਤਰ, ਜਤਿੰਦਰ ਸਿੰਘ ਦਾਖੀ, ਦਲਵੀਰ ਸਿੰਘ ਭੰਗੂ, ਵਰਿੰਦਰ ਸਿੰਘ ਗੋਲਡੀ, ਕੋਚ ਅਜੈ ਸਿੰਘ ਕਾਕੂ, ਕੋਚ ਜੈ ਵੀਰ ਸਿੰਘ, ਹਰਦੀਪ ਸਿੰਘ ਚੀਕੂ, ਡਾ. ਰਾਜਿੰਦਰ ਸਿੰਘ ਕਪੂਰ, ਭੁਪਿੰਦਰ ਸਿੰਘ ਭੂਪਾ, ਕਰਮਜੀਤ ਸਿੰਘ ਮਹਿਰਮ, ਤੇਜਿੰਦਰ ਸਿੰਘ ਕਪੂਰ ਆਦਿ ਹਾਜ਼ਰ ਸਨ। (Sports News)

    LEAVE A REPLY

    Please enter your comment!
    Please enter your name here