ਮਲੇਸ਼ੀਆ ਵਿੱਚ ਕਰੋਨਾ ਦੇ 4116 ਨਵੇਂ ਕੇਸ ਸਾਹਮਣੇ ਆਏ
ਕੁਆਲਾਲੰਪੁਰ। ਮਲੇਸ਼ੀਆ ਵਿੱਚ ਕਰੋਨਾ ਵਾਇਰਸ ਦੇ 4116 ਨਵੇਂ ਕੇਸ ਦਰਜ਼ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ ਇੱਥੇ ਸੰਕਰਮਿਤਾਂ ਦੀ ਕੁੱਲ ਗਿਣਤੀ 28,29,089 ਹੋ ਗਈ ਹੈ। ਮਲੇਸ਼ੀਆ ਦੇ ਸਿਹਤ ਮੰਤਰਾਲੇ ਅਨੁਸਾਰ , ਸ਼ਨੀਵਾਰ ਨੂੰ ਦਰਜ਼ ਕੀਤੇ ਗਏ ਨਵੇਂ ਕੇਸਾਂ ਵਿੱਚੋਂ 498 ਵਿਦੇਸ਼ਾਂ ਤੋਂ ਆਏ ਹੋਏ ਲੋਕਾਂ ਨਾਲ ਸਬੰਧਤ ਹਨ, ਜਦੋਂ ਕਿ 3618 ਕੇਸ ਸਥਾਨਕ ਲਾਗ ਦੇ ਹਨ। ਇੱਕ ਇਸ ਘਾਤਕ ਵਾਇਰਸ ਕਾਰਨ 14 ਹੋਰ ਲੋਕਾਂ ਦੀ ਮੌਤ ਹੋ ਗਈ ਹੈ ਇਸ ਤੋਂ ਬਾਅਦ ਇੱਥੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 31882 ਹੋ ਗਈ। ਸਿਹਤ ਮੰਤਰਾਲੇ ਅਨੁਸਾਰ ਸ਼ਨੀਵਾਰ ਨੂੰ ਇੱਥੇ 2858 ਲੋਕ ਕਰੋਨਾ ਤੋਂ ਠੀਕ ਹੋਏ ਹਨ। ਇਸ ਤੋਂ ਬਾਅਦ ਇਸ ਜਾਨਲੇਵਾ ਵਾਇਰਸ ਤੋਂ ਛੁੱਟਕਾਰਾ ਪਾਉਣ ਵਾਲਿਆਂ ਦੀ ਗਿਣਤੀ 27,5,11 ਹੋ ਗਈ ਹੈ। ਦੇਸ਼ ’ਚ ਇਸ ਸਮੇਂ ਕਰੋਨਾ ਦੇ 44088 ਐਕਟਿਵ ਕੇਸ ਹਨ, ਜਿੰਨ੍ਹਾਂ ’ਚੋਂ 141 ਲੋਕਾਂ ਦਾ ਇੰਟੈਂਸਿਵ ਕੇਅਰ ਯੂਨਿਟ ’ਚ ਇਲਾਜ਼ ਚੱਲ ਰਿਹਾ ਹੈ ਜਦੋਂ ਕਿ 62 ਮਰੀਜ਼ਾਂ ਨੂੰ ਆਕਸੀਜ਼ਨ ਦੀ ਲੋੜ੍ਹ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ