ਬੱਚੇ ਦਾ ਹੋਇਆ ਦੇਹਾਂਤ ਉਪਰੰਤ ਸਰੀਰਦਾਨ
ਟਿੱਬੀ (ਰਾਜਸਥਾਨ), ਸੱਚ ਕਹੂੰ ਨਿਊਜ਼।
ਦੁਨੀਆਂ ‘ਚ ਖ਼ੂਨਦਾਨ, ਕੱਪੜੇ ਦਾਨ, ਰਾਸ਼ਨ ਦਾਨ ਆਦਿ ਦਾਨਾਂ ਬਾਰੇ ਤਾਂ ਤੁਸੀਂ ਬਹੁਤ ਸੁਣਿਆ ਹੋਵੇਗਾ ਪਰ ਸਿਰਫ 4 ਦਿਨ ਦੇ ਬੱਚੇ ਦਾ ਦੇਹਾਂਤ ਉਪਰੰਤ ਸਰੀਰਦਾਨ ਕਰਨਾ ਹੈਰਾਨੀਜਨਕ ਤੇ ਦੁਨੀਆਂ ਨੂੰ ਸੇਧ ਦੇਣ ਵਾਲੀ ਗੱਲ ਹੈ। ਇੱਕ ਪਰਿਵਾਰ ਨੇ ਅਜਿਹੀ ਹੀ ਮਾਨਵਤਾ ਭਲਾਈ ਦੀ ਉਦਾਹਰਨ ਪੇਸ਼ ਕੀਤੀ।
ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ‘ਤੇ ਚੱਲਦਿਆਂ ਡੇਰਾ ਸ਼ਰਧਾਲੂ ਪਰਿਵਾਰ ਨੇ ਇੱਕ ਅਨੋਖੀ ਮਿਸਾਲ ਕਾਇਮ ਕੀਤੀ ਹੈ। ਟਿੱਬੀ (ਰਾਜਸਥਾਨ) ਦੇ 5 ਜੀ.ਜੀ.ਆਰ. ਨਿਵਾਸੀ ਗੁਰਪਾਲ ਇੰਸਾਂ ਨੇ ਆਪਣੇ 4 ਦਿਨ ਦੇ ਪੁੱਤਰ ਗੁਰਅੰਸ਼ ਦਾ ਦੇਹਾਂਤ ਉਪਰੰਤ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਮ੍ਰਿਤਕ ਸਰੀਰ ਨੂੰ ਆਲ ਇੰਡੀਆ ਇੰਸਟੀਚਿਊਟ ਐਂਡ ਮੈਡੀਕਲ ਕਾਲਜ ਤੇ ਹਸਪਤਾਲ ਰਿਸ਼ੀਕੇਸ਼ (ਉੱਤਰਾਖੰਡ) ਲਈ ਭੇਜਿਆ ਗਿਆ। ਉਕਤ ਬੱਚੇ ਦੇ ਮ੍ਰਿਤਕ ਸਰੀਰ ‘ਤੇ ਭਿਆਨਕ ਬਿਮਾਰੀਆਂ ਦੇ ਖਾਤਮੇ ਲਈ ਮੈਡੀਕਲ ਖੋਜਾਂ ਕੀਤੀਆਂ ਜਾਣਗੀਆਂ ਤੇ ਇਹ ਸਰੀਰ ਦੇਸ਼ ਨੂੰ ਨਵੇਂ ਹੋਣਹਾਰ ਡਾਕਟਰ ਦੇਵੇਗਾ। ਇਸ ਮੌਕੇ ‘ਤੇ ਅਮਰੀਕ ਸਿੰਘ, ਭਜਨ ਸਿੰਘ ਜਗਰੂਪ ਸਿੰਘ, ਗੁਰਪ੍ਰੀਤ ਸਿੰਘ, ਰਮੇਸ਼ ਕੁਮਾਰ, ਗੁਰਤੇਜ ਸਿੰਘ, ਅਸ਼ੋਕ ਕੁਮਾਰ, ਰਾਕੇਸ਼ ਕੁਮਾਰ, ਦਰਸ਼ਨ ਸਿੰਘ, ਬੂਟਾ ਰਾਮ, ਸੋਹਨ ਸਿੰਘ, ਮਨਜੀਤ ਸਿੰਘ ਆਦਿ ਮੌਜ਼ੂਦ ਸਨ। (Research)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।