ਭਾਜਪਾ ਨੇ ਲਿਆ ਫੈਸਲਾ, ਅਮਰਿੰਦਰ ਸਿੰਘ ਨੇ ਕੀਤੀ ਸੀ ਬੇਨਤੀ (Candidates of Captain )
- ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਸੰਭਾਲ ਨਹੀਂ ਪਾਏ ਅਮਰਿੰਦਰ ਸਿੰਘ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ ਉਮੀਦਵਾਰਾਂ ਨੂੰ ਹੀ ਸੰਭਾਲ ਨਹੀਂ ਪਾਏ ਹਨ। ਚੋਣ ਮੈਦਾਨ ਵਿੱਚ ਉੱਤਰੇ ਉਮੀਦਵਾਰਾਂ ਦਾ ਦਬਾਅ ਵਿੱਚ ਅਮਰਿੰਦਰ ਸਿੰਘ ਵੱਲੋਂ ਭਾਜਪਾ ਹਾਈਕਮਾਨ ਕੋਲ ਗੁਹਾਰ ਲਗਾਈ ਸੀ ਕਿ ਉਨਾਂ ਦੇ 6 ਉਮੀਦਵਾਰਾਂ ਨੂੰ ਕਮਲ ਚੋਣ ਨਿਸ਼ਾਨ ਦਿੱਤਾ ਜਾਵੇ ਤਾਂ ਉਨਾਂ 6 ਵਿੱਚੋਂ 4 ਉਮੀਦਵਾਰਾਂ (Candidates of Captain) ਨੂੰ ਕਮਲ ਦੇ ਚੋਣ ਨਿਸ਼ਾਨ ਤੋਂ ਲੜਨ ਦੀ ਇਜਾਜ਼ਤ ਮਿਲ ਗਈ ਹੈ।
ਸ਼ਨਿੱਚਰਵਾਰ ਨੂੰ ਭਾਜਪਾ ਹਾਈ ਕਮਾਨ ਵੱਲੋਂ 4 ਉਮੀਦਵਾਰਾਂ ਨੂੰ ਕਮਲ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਗਿਆ ਹੈ। ਇੱਥੇ ਹੀ ਬਾਕੀ ਰਹਿੰਦੇ 2 ਉਮੀਦਵਾਰਾਂ ਲਈ ਦਿੱਲੀ ਤੋਂ ਪੱਤਰ ਜਾਰੀ ਹੋਣਾ ਬਾਕੀ ਰਹਿ ਗਿਆ ਹੈ। ਇਨਾਂ ਬਾਕੀ ਰਹਿੰਦੇ ਚਾਰੇ ਉਮੀਦਵਾਰਾਂ ਸਬੰਧੀ ਵੀ ਪੱਤਰ ਅੱਜ ਐਤਵਾਰ ਨੂੰ ਜਾਰੀ ਕਰ ਦਿੱਤਾ ਜਾਏਗਾ। ਜਿਸ ਤੋਂ ਬਾਅਦ ਅਮਰਿੰਦਰ ਸਿੰਘ ਦੀ ਪਾਰਟੀ ਪੀਐਲਸੀ ਦੇ ਚੋਣ ਨਿਸ਼ਾਨ ’ਤੇ ਲੜਨ ਵਾਲੇ ਉਮੀਦਵਾਰਾਂ ਦੀ ਗਿਣਤੀ 37 ਤੋਂ ਘੱਟ ਕੇ 31 ਰਹਿ ਜਾਏਗੀ।
ਸ਼ਨਿੱਚਰਵਾਰ ਨੂੰ ਜਾਰੀ ਕੀਤੀ ਗਏ ਪੱਤਰ ਅਨੁਸਾਰ ਬਠਿੰਡਾ ਸ਼ਹਿਰੀ ਤੋਂ ਰਾਜ ਕੁਮਾਰ ਨੰਬਰਦਾਰ, ਲੁਧਿਆਣਾ ਈਸਟ ਤੋਂ ਜਗਮੋਹਨ ਸ਼ਰਮਾ, ਆਤਮ ਨਗਰ ਤੋਂ ਪ੍ਰੇਮ ਮਿੱਤਲ ਅਤੇ ਖਰੜ ਤੋਂ ਕਮਲਦੀਪ ਸਿੰਘ ਸੈਣੀ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਬਾਕੀ ਰਹਿੰਦੀ ਸੀਟਾਂ ਸਬੰਧੀ ਫੈਸਲਾ ਐਤਵਾਰ ਸ਼ਾਮ ਤੱਕ ਆ ਜਾਏਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ