Lehragaga News: 30 ਲੱਖ ਰੁਪਏ ਦੇ ਚੋਰੀ ਦੇ ਸਮਾਨ, ਚੋਰੀ ਦੀ ਗੱਡੀ ਸਮੇਤ 4 ਗ੍ਰਿਫਤਾਰ

Lehragaga News
Lehragaga News: 30 ਲੱਖ ਰੁਪਏ ਦੇ ਚੋਰੀ ਦੇ ਸਮਾਨ, ਚੋਰੀ ਦੀ ਗੱਡੀ ਸਮੇਤ 4 ਗ੍ਰਿਫਤਾਰ

ਲਹਿਰਾਗਾਗਾ (ਨੈਨਸੀ ਇੰਸਾਂ)। Lehragaga News: ਜ਼ਿਲਾ ਪੁਲਿਸ ਮੁਖੀ ਸਰਤਾਜ ਸਿੰਘ ਚਹਿਲ ਵੱਲੋਂ ਸਮੁੱਚੇ ਜ਼ਿਲ੍ਹੇ ਅੰਦਰ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਲਹਿਰਾਗਾਗਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਡੀਐਸਪੀ ਦੀਪਇੰਦਰਪਾਲ ਸਿੰਘ ਜੇਜੀ ਦੀ ਅਗਵਾਈ ’ਚ 30 ਲੱਖ ਰੁਪਏ ਦੇ ਚੋਰੀ ਦੇ ਸਮਾਨ, ਚੋਰੀ ਦੀ ਗੱਡੀ ਸਮੇਤ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਦਪਿੰਦਰਪਾਲ ਸਿੰਘ ਜੇਜੀ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹਲਕੇ ਦੇ ਪਿੰਡ ਚੂੜਲਕਲਾਂ ਵਿਖੇ ਇੱਕ ਇਲੈਕਟ੍ਰੋਨਿਕਸ ਦੀ ਦੁਕਾਨ ’ਚ ਕਰੀਬ 30 ਲੱਖ ਰੁਪਏ ਦੀ ਚੋਰੀ ਹੋ ਗਈ ਸੀ।

IND vs ENG ਤੀਜਾ ਟੈਸਟ, ਇੰਗਲੈਂਡ ਦੇ ਸਿਖਰਲੇ 4 ਬੱਲੇਬਾਜ਼ ਆਊਟ, ਆਕਾਸ਼ ਦੀਪ ਨੇ ਹੈਰੀ ਬਰੂਕ ਨੂੰ ਕੀਤਾ ਬੋਲਡ

ਜਿਸ ਨੂੰ ਪੁਲਿਸ ਨੇ ਗੰਭੀਰਤਾ ਨਾਲ ਲਿਆ ਤੇ ਪੁਲਿਸ ਦੀਆਂ ਟੈਕਨੀਕਲ ਮਹਾਰਾ ਦੀ ਮਦਦ ਨਾਲ ਲਹਿਰਾਗਾਗਾ ਪੁਲਿਸ ਨੇ ਚੋਰੀ ਕੀਤੇ ਕਰੀਬ 30 ਲੱਖ ਰੁਪਏ ਦੇ ਸਮਾਨ ਤੇ ਗੱਡੀ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਜਦੋਂ ਕਿ ਦੋ ਮੁਲਜ਼ਮ ਫਰਾਰ ਹਨ, ਜਿਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਕਥਿਤ ਮੁਲਜ਼ਮਾਂ ਪਵਨ ਵਾਸੀ ਚੂੜਲ ਕਲਾਂ, ਮਨੀਸ਼ ਕੁਮਾਰ ਵਾਸੀ ਜਾਖਲ, ਹਰਦੀਪ ਸਿੰਘ ਵਾਸੀ ਬਖੋਰਾ ਕਲਾਂ। Lehragaga News

ਹਰਦੀਪ ਸਿੰਘ ਉਰਫ ਦੀਪਾ ਵਾਸੀ ਧਾਰਸੂਲ ਥਾਣਾ ਕੁਲਾਂ (ਹਰਿਆਣਾ) ਨੂੰ ਗ੍ਰਿਫਤਾਰ ਕਰਕੇ ਉਨਾਂ ਪਾਸੋਂ ਵਾਸ਼ਿੰਗ ਮਸ਼ੀਨਾਂ, ਏਸੀ, ਤਾਰ ਤੇ ਹੋਰ ਇਲੈਕਟ੍ਰੋਨਿਕਸ ਦਾ ਸਮਾਨ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਦਾ ਰਿਮਾਂਡ ਲੈ ਕੇ ਹੋਰ ਸਮਾਨ ਦੀ ਬਰਾਮਦਗੀ ਸਬੰਧੀ ਪੁੱਛਗਿੱਛ ਜਾਰੀ ਹੈ ਤੇ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਰੇਡ ਕੀਤੀ ਜਾ ਰਹੀ ਹੈ। ਇਸ ਮੌਕੇ ਥਾਣਾ ਮੁੱਖੀ ਕਰਮਜੀਤ ਸਿੰਘ, ਚੌਂਕੀ ਚੋਟੀਆਂ ਦੇ ਇੰਚਾਰਜ ਰਣਜੀਤ ਸਿੰਘ, ਸਬ ਇੰਸਪੈਕਟਰ ਸ਼ਗਨਪ੍ਰੀਤ ਸਿੰਘ, ਟੈਕਨੀਕਲ ਮੁਹਾਰ ਦਿਲਪ੍ਰੀਤ ਸਿੰਘ ਤੋਂ ਇਲਾਵਾ ਹੋਰ ਸਟਾਫ ਮੈਂਬਰ ਹਾਜ਼ਰ ਸਨ। Lehragaga News