Humanitarian Works: ਮਾਨਵਤਾ ਭਲਾਈ ਕਾਰਜਾਂ ਨਾਲ ਮਨਾਈ ਸਰੀਰਦਾਨੀ ਅੰਮ੍ਰਿਤ ਲਾਲ ਇੰਸਾਂ ਦੀ ਤੀਜੀ ਬਰਸੀ

Humanitarian Works
ਬਾਂਡੀ: ਪਿੰਡ ਗਹਿਰੀ ਭਾਗੀ ਵਿਖੇ ਆਪਣੇ ਪਿਤਾ ਦੀ ਯਾਦ ਵਿੱਚ ਪੌਦਾ ਲਗਾਉਂਦੇ ਹੋਏ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ। ਤਸਵੀਰ: ਅਸ਼ੋਕ ਗਰਗ

Humanitarian Works: (ਅਸ਼ੋਕ ਗਰਗ) ਬਾਂਡੀ। ਡੇਰਾ ਸੱਚਾ ਸੌਦਾ ਸਰਸਾ ਦੀ ਪਵਿੱਤਰ ਸਿੱਖਿਆ ’ਤੇ ਅਮਲ ਕਰਦਿਆਂ ਬਲਾਕ ਬਾਂਡੀ ਦੇ ਪਿੰਡ ਗਹਿਰੀ ਭਾਗੀ ਵਿਖੇ ਸੱਚੇ ਨਿਮਰ ਸੇਵਾਦਾਰ ਜੀਵਨ ਕੁਮਾਰ ਇੰਸਾਂ ਤੇ ਬਿਨੂੰ ਕੁਮਾਰ ਇੰਸਾਂ ਨੇ ਸਮੂਹ ਪਰਿਵਾਰ ਸਮੇਤ ਆਪਣੇ ਪਿਤਾ ਸਰੀਰਦਾਨੀ ਅੰਮ੍ਰਿਤ ਲਾਲ ਇੰਸਾਂ (ਸੱਚੀ ਲੰਗਰ ਸੰਮਤੀ ਦੇ ਸੇਵਾਦਾਰ) ਦੀ ਤੀਜੀ ਬਰਸੀ ਮਾਨਵਤਾ ਭਲਾਈ ਕਾਰਜਾਂ ਨਾਲ ਮਨਾਈ। ਇਸ ਮੌਕੇ ਪਰਿਵਾਰ ਵੱਲੋਂ ਬਰਸੀ ਮੌਕੇ ਨਾਮ ਚਰਚਾ ਕਰਵਾਈ ਗਈ ।

ਇਸ ਮੌਕੇ ਨਾਮ ਚਰਚਾ ਦੀ ਕਾਰਵਾਈ ਚਲਾਉਂਦੇ ਹੋਏ ਪ੍ਰੇਮੀ ਸੇਵਕ ਜਸਕਰਨ ਸਿੰਘ ਇੰਸਾਂ ਨੇ ਕਿਹਾ ਕਿ ਸਰੀਰਦਾਨੀ ਅੰਮ੍ਰਿਤ ਲਾਲ ਇੰਸਾਂ ਨੇਕ ਦਿਲ ਦੇ ਇਨਸਾਨ ਸਨ ਜਿਨ੍ਹਾਂ ਨੇ ਡੇਰਾ ਸੱਚਾ ਸੌਦਾ ਨਾਲ ਜੁੜ ਕੇ ਮਾਨਵਤਾ ਭਲਾਈ ਕਾਰਜ ਵੱੱਧ-ਚੜ੍ਹ ਕੇ ਕੀਤੇ ਅਤੇ ਪਿੰਡ ਦੇ ਲੋਕਾਂ ਨੂੰ ਡੇਰਾ ਸੱਚਾ ਸੌਦਾ ਨਾਲ ਜੋੜ ਕੇ ਮਾਨਵਤਾ ਭਲਾਈ ਕੰਮਾਂ ਲਈ ਪ੍ਰੇਰਿਤ ਕੀਤਾ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਬਲਾਕ ਬਾਂਡੀ ਵਿੱਚ ਬਲਾਕ ਪ੍ਰੇਮੀ ਸੇਵਕ ਵਜੋਂ ਪੂਰੀ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ ਅਤੇ ਸ਼ਾਹੀ ਦਰਬਾਰ ਵਿੱਚ ਸੱਚੀ ਲੰਗਰ ਸੰਮਤੀ ਵਿੱਚ ਵੀ ਸੇਵਾ ਕੀਤੀ ਜਿਨ੍ਹਾਂ ਦੀ ਪ੍ਰੇਰਨਾ ਨਾਲ ਇਨ੍ਹਾਂ ਦਾ ਪਰਿਵਾਰ ਵੀ ਮਾਨਵਤਾ ਭਲਾਈ ਕੰਮਾਂ ਵਿੱਚ ਲੱਗਿਆ ਹੋਇਆ ਹੈ, ਇਥੇ ਹੀ ਬੱਸ ਨਹੀਂ ਇਨ੍ਹਾਂ ਦਾ ਸਪੁੱਤਰ ਜੀਵਨ ਕੁਮਾਰ ਇੰਸਾਂ ਸੱਚੇ ਨਿਮਰ ਸੇਵਾਦਾਰ ਵਜੋਂ ਦਿਨ-ਰਾਤ ਸੇਵਾ ਕਰ ਰਿਹਾ ਹੈ।

ਅੱਜ ਵੀ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਸ਼ਕੁੰਤਲਾ ਦੇਵੀ, ਸੱਚੇ ਨਿਮਰ ਸੇਵਾਦਾਰ ਜੀਵਨ ਕੁਮਾਰ ਇੰਸਾਂ, ਬਿਨੂੰ ਕੁਮਾਰ ਇੰਸਾਂ, ਸ਼ੁਸ਼ਮਾ ਇੰਸਾਂ, ਸੋਨਮ ਬਾਲਾ, ਨਰੇਸ਼ ਕੁਮਾਰ, ਸ਼ੁਭਮ ਕੁਮਾਰ, ਰਜਨੀ ਬਾਲਾ, ਰੰਜਨਾ ਤੇ ਸਮੂਹ ਪਰਿਵਾਰ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਆਪਣੇ ਪਿਤਾ ਦੀ ਯਾਦ ਵਿੱਚ ਫਲਦਾਰ ਪੌਦਾ ਲਗਾਇਆ ਹੈ

ਇਹ ਵੀ ਪੜ੍ਹੋ: Jaggery Benefits Winter Special: ਸਰਦੀਆਂ ’ਚ ਗੁੜ ਖਾਣ ਦੇ ਚਮਤਕਾਰੀ ਫਾਇਦੇ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

ਇਸ ਮੌਕੇ ਸੱਚੇ ਨਿਮਰ ਸੇਵਾਦਾਰ ਛਿੰਦਰਪਾਲ ਇੰਸਾਂ ਵੱਲੋਂ ਪਹੁੰਚੀ ਹੋਈ ਸਾਧ-ਸੰਗਤ ਅਤੇ ਰਿਸ਼ਤੇਦਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਸੱਚੇ ਨਿਮਰ ਸੇਵਾਦਾਰ ਹਰਪਾਲ ਚੰਦ ਇੰਸਾਂ, ਮਲਕੀਤ ਸਿੰਘ ਇੰਸਾਂ (ਸੇਵਾਦਾਰ ਸੱਚੀ ਸੇਵਾ ਸੰਮਤੀ), ਸੱਚੇ ਨਿਮਰ ਸੇਵਾਦਾਰ ਭੈਣ ਅਮਨਪ੍ਰੀਤ ਕੌਰ ਇੰਸਾਂ, ਸੱਤ ਪਾਲ ਇੰਸਾਂ, ਪਿੰਡ ਦੀ ਸੱਚੀ ਸੰਮਤੀ ਦੇ ਸੇਵਾਦਾਰ ਗੋਰਵ ਜਿੰਦਲ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਮੰਦਰ ਸਿੰਘ ਇੰਸਾਂ, ਰਿਸ਼ਤੇਦਾਰਾਂ ਅਤੇ ਸਾਧ ਸੰਗਤ ਨੇ ਸਰੀਰਦਾਨੀ ਅਮ੍ਰਿੰਤ ਲਾਲ ਇੰਸਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।