ਸਾਡੇ ਨਾਲ ਸ਼ਾਮਲ

Follow us

8.8 C
Chandigarh
Sunday, January 18, 2026
More
    Home ਦੇਸ਼ ਡੇਰਾ ਸੱਚਾ ਸੌਦ...

    ਡੇਰਾ ਸੱਚਾ ਸੌਦਾ ਵੱਲੋਂ 3884 ਯੂਨਿਟ ਖੂਨਦਾਨ

    3884 Units, Donated, Dera Sacha Sauda

    ਖੂਨਦਾਨੀਆਂ ਨੇ  ਸਰੀਰਦਾਨ ਤੇ ਅੱਖਾਂ ਦਾਨ ਕਰਨ ਦਾ ਵੀ ਲਿਆ ਸੰਕਲਪ

    ਵਿਸ਼ਵ ਖੂਨਦਾਨ ਦਿਵਸ ਮੌਕੇ ਡੇਰਾ ਸ਼ਰਧਾਲੂਆਂ ਦਾ ਮਨੁੱਖਤਾ ਦੀ ਭਲਾਈ ਲਈ ਪ੍ਰੇਰਨਾ ਭਰਿਆ ਕਦਮ

    ਡੇਰਾ ਸੱਚਾ ਸੌਦਾ ਨੇ ਲਾਇਆ ਚੰਡੀਗੜ੍ਹ ‘ਚ ਸੂਬਾ ਪੱਧਰੀ ਖੂਨਦਾਨ ਕੈਂਪ

    ਖੂਨਦਾਨ ਲਈ ਪੰਜ ਹਜ਼ਾਰ ਦੇ ਕਰੀਬ ਸ਼ਰਧਾਲੂ ਪਹੁੰਚੇ

    ਅਸ਼ਵਨੀ ਚਾਵਲਾ,ਚੰਡੀਗੜ੍ਹ।

    ਖੂਨਦਾਨ ਕਰਦੇ ਹੋਏ ਤਾਂ ਬਹੁਤ ਲੋਕਾਂ ਨੂੰ ਵੇਖਿਆ ਸੀ ਪ੍ਰੰਤੂ ਖੂਨਦਾਨ ਕਰਨ ਦੇ ਨਾਲ ਹੀ ਸਰੀਰਦਾਨ ਤੇ ਅੱਖਾਂ ਦਾਨ ਕਰਨ ਦਾ ਸੰਕਲਪ ਕਰਦਿਆਂ ਪਹਿਲੀ ਵਾਰ ਵੇਖਿਆ ਗਿਆ ਹੈ। ਚੰਡੀਗੜ੍ਹ ‘ਚ ਡੇਰਾ ਸੱਚਾ ਸੌਦਾ ਵੱਲੋਂ ਲਗਾਏ ਗਏ ਖੂਨਦਾਨ ਕੈਂਪ ‘ਚ ਕੁੱਝ ਅਜਿਹਾ ਨਜ਼ਾਰਾ ਵੇਖਣ ਨੂੰ ਮਿਲਿਆ ਜਿੱਥੇ ਖੂਨਦਾਨ ਕਰਨ ਦੇ ਲਈ ਆਏ ਡੇਰਾ ਸ਼ਰਧਾਲੂਆਂ ਨੇ ਮੌਕੇ ‘ਤੇ ਹੀ ਸਰੀਰਦਾਨ ਤੇ ਅੱਖਾਂ ਦਾਨ ਦੇ ਫਾਰਮ ਵੀ ਭਰ ਦਿੱਤੇ। ਸ਼ੁੱਕਰਵਾਰ ਨੂੰ ਭਾਰਤੀ ਫੌਜ ਲਈ ਲੱਖਾਂ ਯੂਨਿਟ ਖੂਨ ਮੁਹੱਈਆ ਕਰਵਾਉਣ ਵਾਲੇ ਡੇਰਾ ਸੱਚਾ ਸੌਦਾ ਨੇ ਅੱਜ ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਚੰਡੀਗੜ੍ਹ ‘ਚ ਲਾਇਆ ਗਿਆ ਜਿੱਥੇ 3866 ਯੂਨਿਟ ਖੂਨਦਾਨ ਹੋਇਆ। ਓਧਰ ਯਮੁਨਾਨਗਰ ਵਿਖੇ 18 ਯੂਨਿਟ?ਖੂਨਦਾਨ ਹੋਇਆ

    ਇਸ ਮੌਕੇ ਵੱਖ-ਵੱਖ ਸ਼ਹਿਰਾਂ ਤੋਂ ਆਏ ਬਲੱਡ ਬੈਂਕਾਂ ਦੀਆਂ ਟੀਮਾਂ ਵੱਲੋਂ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਖੂਨਦਾਨ ਕੈਂਪ ਲਾਇਆ ਗਿਆ। ਬਲੱਡ ਬੈਂਕਾਂ ਦੇ ਪ੍ਰਬੰਧਕਾਂ ਵੱਲੋਂ ਇੱਥੇ ਕਰੀਬ 3000 ਖੂਨਦਾਨੀਆਂ ਲਈ ਪ੍ਰਬੰਧ ਕੀਤਾ ਗਿਆ ਸੀ ਪਰ 4800 ਤੋਂ ਜ਼ਿਆਦਾ ਲੋਕਾਂ ਵੱਲੋਂ ਖੂਨਦਾਨ ਦੇ ਲਈ ਰਜਿਸਟ੍ਰੇਸ਼ਨ ਕਰਵਾਉਣ ਕਾਰਨ ਪ੍ਰਬੰਧ ਛੋਟੇ ਰਹਿ ਗਏ। ਇਸ ਕਾਰਨ ਵੱਡੀ ਗਿਣਤੀ ਖੂਨਦਾਨੀ ਖੂਨਦਾਨ ਕੀਤੇ ਬਿਨਾਂ ਹੀ ਆਪਣੇ ਘਰਾਂ ਨੂੰ ਵਾਪਸ ਚਲੇ ਗਏ। ਇਸ ਖੂਨਦਾਨ ਕੈਂਪ ‘ਚ 3884 ਡੇਰਾ ਸ਼ਰਧਾਲੂਆਂ ਵੱਲੋਂ ਖੂਨਦਾਨ ਕੀਤਾ ਗਿਆ ਅਤੇ ਲਗਭਗ ਸਾਰਿਆਂ ਨੇ ਹੀ ਸਰੀਰਦਾਨ ਤੇ ਅੱਖਾਂ ਦਾਨ ਦੇ ਫਾਰਮ ਭਰਕੇ ਵੀ ਪ੍ਰਣ ਕੀਤਾ। ਦੱਸਿਆ ਜਾ ਰਿਹਾ ਹੈ ਕਿ ਜੋ 1 ਹਜ਼ਾਰ ਦੇ ਕਰੀਬ ਡੇਰਾ ਸ਼ਰਧਾਲੂ ਖੂਨਦਾਨ ਨਹੀਂ ਕਰ ਸਕੇ, ਉਨ੍ਹਾਂ ਨੇ ਸਰੀਰਦਾਨ ਅਤੇ ਅੱਖਾਂ ਦਾਨ ਕਰਨ ਦਾ ਪ੍ਰਣ ਪੱਤਰ ਜ਼ਰੂਰ ਭਰਿਆ ਹੈ।

    ਇਸ ਮੌਕੇ ਡੇਰਾ ਸੱਚਾ ਸੌਦਾ ਦੀ ਵਾਈਸ ਚੇਅਰਪਰਸਨ ਸ਼ੋਭਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ਹਮੇਸ਼ਾ ਭਾਰਤੀ ਫੌਜ ਦੀ ਸਹਾਇਤਾ ਲਈ ਖੂਨਦਾਨ ਕੈਂਪ ਲਾਉਂਦਾ ਰਿਹਾ ਹੈ। ਪਿਛਲੇ ਕਰੀਬ ਡੇਢ ਦਹਾਕੇ ਤੋਂ ਭਾਰਤੀ ਫੌਜ ਲਈ ਖੂਨਦਾਨ ਕੈਂਪਾਂ ਲਾਏ ਜਾ ਰਹੇ ਹਨ ਜਿਨ੍ਹਾਂ ‘ਚ ਲੱਖਾਂ ਯੂਨਿਟ ਖੂਨ ਇਕੱਠਾ ਕਰਕੇ ਭਾਰਤੀ ਫੌਜ ਨੂੰ ਦਿੱਤਾ ਜਾ ਚੁੱਕਾ ਹੈ। ਖੂਨਦਾਨ ‘ਚ ਡੇਰਾ ਸੱਚਾ ਸੌਦਾ ਦੇ ਨਾਂਅ ਤਿੰਨ ਗਿੰਨੀਜ ਆਫ ਵਰਲਡ ਰਿਕਾਰਡ, ਦੋ ਏਸ਼ੀਆ ਬੁੱਕ ਆਫ ਰਿਕਾਰਡ, ਦੋ ਲਿਮਕਾ ਬੁੱਕ ਆਫ ਰਿਕਾਰਡ ਅਤੇ ਇੱਕ ਇੰਡੀਆ ਬੁੱਕ ਆਫ ਰਿਕਾਰਡ ਵੀ ਦਰਜ਼ ਹੈ। ਉਨ੍ਹਾਂ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਭਵਿੱਖ ‘ਚ ਵੀ ਭਾਰਤੀ ਫੌਜ ਦੀ ਸਹਾਇਤਾ ਲਈ ਦੇਸ਼ ਭਰ ‘ਚ ਖੂਨਦਾਨ ਕੈਂਪਾਂ ਲਾਏ ਜਾਣਗੇ। ਇਸ ਮੌਕੇ ਕੈਂਪ ‘ਚੋਂ ਖੂਨ ਇਕੱਤਰ ਕਰਨ ਵਾਲੀਆਂ ਟੀਮਾਂ ‘ਚ ਸਿਵਲ ਹਸਪਤਾਲ ਪਟਿਆਲਾ, ਬਲੱਡ ਬੈਕ ਓਜਸ ਹਸਪਤਾਲ ਪੰਚਕੂਲਾ, ਲਾਈਫ ਲਾਈਨ ਬਲੱਡ ਸੈਂਟਰ ਪਟਿਆਲਾ, ਬਲੱਡ ਬੈਂਕ ਮੈਕਸ ਹਸਪਤਾਲ ਮੋਹਾਲੀ, ਪੁਰੋਹਿਤ ਬਲੱਡ ਬੈਂਕ ਸ੍ਰੀ ਗੰਗਾਨਗਰ, ਫਰੀਡਮ ਬਲੱਡ ਬੈਂਕ ਭਿਵਾਨੀ, ਲਾਈਫ ਲਾਈਨ ਬਲੱਡ ਬੈਂਕ ਨਾਗਪੁਰ, ਪੀਤਮਪੁਰਾ ਬਲੱਡ ਬੈਂਕ ਨਵੀਂ ਦਿੱਲੀ ਆਦਿ ਮੁੱਖ ਤੌਰ ‘ਤੇ ਪੁੱਜੇ।

    ਪ੍ਰੇਰਨਾ ਦੇਣ ਵਾਲੇ ਪੂਜਨੀਕ ਗੁਰੂ ਜੀ ਨੂੰ ਨਮਨ : ਡਾ. ਵਿਸ਼ਨੂੰ ਪਰੋਹਿਤ

    ਗੰਗਾਨਗਰ ਤੋਂ ਖੂਨ ਲੈਣ ਲਈ ਆਏ ਡਾ. ਵਿਸ਼ਨੂੰ ਪਰੋਹਿਤ ਨੇ ਖੂਨਦਾਨ ਮੌਕੇ ਕਿਹਾ ਕਿ ਜੇਕਰ ਡੇਰਾ ਸ਼ਰਧਾਲੂ ਖੂਨਦਾਨ ਕਰਨਾ ਬੰਦ ਕਰਨ ਤਾਂ ਦੇਸ਼ ਵਿੱਚ ਖੂਨ ਦੀ ਘਾਟ ਇੰਨੀ ਜਿਆਦਾ ਹੋ ਜਾਵੇਗੀ ਜਿਸ ਨਾਲ ਬਹੁਤ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ। ਇਸ ਲਈ ਉਹ ਹਮੇਸ਼ਾ ਹੀ ਪੂਜਨੀਕ ਗੁਰੂ ਜੀ ਨੂੰ ਕੋਟਿਨ-ਕੋਟਿ ਨਮਨ ਕਰਦੇ ਆਏ ਹਨ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਹਰ ਸਾਲ 4 ਵਾਰ ਖੂਨਦਾਨ ਕੈਂਪ ਇੱਕ ਸਾਲ ਵਿੱਚ ਲਾਏ ਜਾਂਦੇ ਹਨ, ਜਿਸ ਨਾਲ ਬਹੁਤ ਹੀ ਜ਼ਿਆਦਾ ਦੂਰ-ਦੂਰ ਤੱਕ ਦੇ ਬਲੱਡ ਬੈਂਕਾਂ ਨੂੰ ਖੂਨ ਮਿਲਣ ਕਾਰਨ ਫਾਇਦਾ ਹੁੰਦਾ ਹੈ।

    ਕਿਸ ਜ਼ਿਲ੍ਹੇ ਤੋਂ ਆਏ ਕਿੰਨੇ ਖੂਨਦਾਨੀ

    1. ਸੰਗਰੂਰ  : 1220
    2. ਪਟਿਆਲਾ : 790
    3. ਮੋਗਾ  : 210
    4. ਬਠਿੰਡਾ :  480
    5. ਮੋਹਾਲੀ : 370
    6. ਚੰਡੀਗੜ੍ਹ : 265
    7. ਪੰਚਕੂਲਾ : 230
    8. ਇਸਮਾਇਲਾ :  145
    9. ਪਿਹੋਵਾ : 156
    10. ਯਮੁਨਾਨਗਰ : 18
      ਕੁੱਲ  3884

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

     

     

    LEAVE A REPLY

    Please enter your comment!
    Please enter your name here