ਜਿਲ੍ਹਾ ਲੁਧਿਆਣਾ ਦੇ ਤਿੰਨ ਬਲਾਕਾਂ ਵੱਲੋਂ 30 ਯੂਨਿਟ ਖੂਨਦਾਨ

ਖੂਨਦਾਨੀਆਂ ਦਾ ਹੌਸਲਾ ‘ਤੇ ਜਜਬਾ ਕਾਬਿਲ-ਏ-ਤਾਰੀਫ : ਜਸਵੀਰ ਇੰਸਾਂ

ਲੁਧਿਆਣਾ, (ਵਨਰਿੰਦਰ ਸਿੰਘ ਮਣਕੂ/ਰਘਬੀਰ ਸਿੰਘ)। ਜਿਲ੍ਹਾ ਲੁਧਿਆਣਾ ਦੇ ਤਿੰਨ ਬਲਾਕ ਮਾਂਗਟ, ਸਮਰਾਲਾ, ਸਾਹਨੇਵਾਲ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਅੱਜ ਲੁਧਿਆਣਾ ਸ਼ਹਿਰ ‘ਚ ਚੰਡੀਗੜ• ਰੋਡ ‘ਤੇ ਸਥਿੱਤ ਅਕਾਈ ਹਸਪਤਾਲ ਵਿੱਚ ਖੂਨਦਾਨ ਕੀਤਾ। ਅੱਜ ਮਾਂਗਟ ਦੇ ਸੇਵਾਦਾਰਾਂ ਵੱਲੋਂ 7 ਯੂਨਿਟ, ਸਮਰਾਲਾ ਦੇ ਸੇਵਾਦਾਰਾਂ ਵੱਲੋਂ 6 ਯੂਨਿਟ, ‘ਤੇ ਸਾਹਨੇਵਾਲ ਦੇ ਸੇਵਾਦਾਰਾਂ ਵੱਲੋਂ 17 ਯੂਨਿਟ ਖੂਨਦਾਨ ਕੀਤਾ ਗਿਆ।

ਹਸਪਤਾਲ ‘ਚ ਮੌਕੇ ‘ਤੇ ਮੌਜੂਦ ਜਿੰਮੇਵਾਰ ਸੁਖਵਿੰਦਰ ਇੰਸਾਂ, ਰਣਜੀਤ ਇੰਸਾਂ, ਸੋਨੂੰ ਇੰਸਾਂ, ਮੁਕੇਸ਼ ਇੰਸਾਂ, ਰਘਬੀਰ ਇੰਸਾਂ, ਗੁਰਜਿੰਦਰ ਇੰਸਾਂ ਦੇ ਨਾਲ ਸੰਦੀਪ ਇੰਸਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਬਲਾਕਾਂ ਦੇ ਸੇਵਾਦਾਰਾਂ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਨੂੰ ਸਮਰਪਿਤ ਇਹ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ‘ਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ 30 ਯੂਨਿਟ ਖੂਨਦਾਨ ਕੀਤਾ ਗਿਆ। ਖੂਨਦਾਨ ਕਰਨ ਵਿੱਚ ਭਾਈਆਂ ਦੇ ਨਾਲ ਨਾਲ ਭੈਣਾਂ ਦਾ ਹੌਸਲਾ ਵੀ ਸ਼ਲਾਘਾਯੋਗ ਸੀ। ਗੁਰਜਿੰਦਰ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਅੱਜ ਆਪਣੇ ਜਨਮਦਿਨ ਦੀ ਖੁਸ਼ੀ ‘ਚ 30ਵੀਂ ਵਾਰ ਖੂਨਦਾਨ ਕੀਤਾ।

ਅਕਾਈ ਹਸਪਤਾਲ ਦੇ ਡਾਕਟਰ ਰਾਕੇਸ਼ ਕੁਮਾਰ ਨੇ ਸਾਧ-ਸੰਗਤ ਨੂੰ ਪੂਜਨੀਕ ਗੁਰੂ ਜੀ ਦੇ ਅਵਤਾਰ ਮਹੀਨੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸ਼ਰਧਾਲੂਆਂ ਦਾ ਇਹ ਖੂਨਦਾਨ ਕਰਨ ਦਾ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ‘ਚ ਸਾਰੇ ਹਸਪਤਾਲ ਖੂਨ ਦੀ ਕਮੀ ਨਾਲ ਜੂਝ ਰਹੇ ਹਨ। 45ਮੈਂਬਰ ਜਸਵੀਰ ਇੰਸਾਂ ਨੇ ਕਿਹਾ ਕਿ ਹਰ ਵਾਰ ਖੂਨਦਾਨੀਆਂ ਦਾ ਹੌਸਲਾ ਅਤੇ ਜਜਬਾ ਕਾਬਿਲ-ਏ-ਤਾਰੀਫ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 5 ਮਹੀਨਿਆਂ ਤੋਂ ਜਿਲ੍ਹਾ ਲੁਧਿਆਣਾ ਦੇ ਸੇਵਾਦਾਰਾਂ ਵੱਲੋਂ 1300 ਤੋਂ ਜਿਆਦਾ ਯੂਨਿਟ ਖੂਨਦਾਨ ਕੀਤਾ ਜਾ ਚੁੱਕਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.