ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਸਮਾਣਾ ਪਟਿਆਲਾ ...

    ਸਮਾਣਾ ਪਟਿਆਲਾ ਰੋਡ ’ਤੇ ਸੜਕ ਹਾਦਸੇ ’ਚ 3 ਨੌਜਵਾਨਾਂ ਦੀ ਮੌਤ

    ਸਮਾਣਾ ਪਟਿਆਲਾ ਰੋਡ ’ਤੇ ਸੜਕ ਹਾਦਸੇ ’ਚ 3 ਨੌਜਵਾਨਾਂ ਦੀ ਮੌਤ

    ਸਮਾਣਾ, (ਸੁਨੀਲ ਚਾਵਲਾ) ਸਮਾਣਾ ਪਟਿਆਲਾ ਰੋਡ ’ਤੇ ਪਿੰਡ ਢੈਂਠਲ ਨੇੜੇ ਇੱਕ ਮੋਟਰਸਾਇਕਲ ਤੇ ਪਿੱਕਅਪ ਦੀ ਆਹਮੋ ਸਾਹਮਣੇ ਹੋਏ ਟੱਕਰ ਵਿੱਚ ਮੋਟਰਸਾਇਕਲ ਸਵਾਰ 4 ਨੌਵਜਾਨਾਂ ਵਿੱਚੋਂ 3 ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ 1 ਨੌਜਵਾਨ ਦੀ ਹਾਲਤ ਜਿਆਦਾ ਗੰਭੀਰ ਦੇਖਦਿਆਂ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਟੱਕਰ ਤੋਂ ਬਾਅਦ ਮੋਟਰਸਾਇਕਲ ਨੂੰ ਅੱਗ ਲੱਗ ਗਈ ਤੇ ਉਹ ਪੂਰੀ ਤਰ੍ਹਾਂ ਸੜਕੇ ਰਾਖ ਹੋ ਗਿਆ, ਜਦੋਂਕਿ ਪਿੱਕਅੱਪ ਗੱਡੀ ਸੜਕ ਕਿਨਾਰੇ ਖੜੇ੍ਹ ਦਰਖ਼ਤ ਵਿੱਚ ਜਾ ਵੱਜੀ।

    ਚਾਰੇ ਨੌਜਵਾਨ ਇੱਕ ਮੋਟਰਸਾਇਕਲ ’ਤੇ ਸਵਾਰ ਹੋ ਕੇ ਸਮਾਣਾ ਤੋਂ ਪਟਿਆਲਾ ਵੱਲ ਜਾ ਰਹੇ ਸਨ ਜਦੋਂਕਿ ਪਿੱਕਅੱਪ ਪਟਿਆਲਾ ਤੋਂ ਸਮਾਣਾ ਵੱਲ ਆ ਰਹੀ ਸੀ ਕਿ ਪਿੰਡ ਢੈਂਠਲ ਨੇੜੇ ਦੋਵਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਪਿੱਕਅਪ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਦੋਂਕਿ ਮ੍ਰਿਤਕ ਨੌਜਵਾਨਾਂ ਬਾਰੇ ਖ਼ਬਰ ਲਿਖੇ ਜਾਣ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ। ਸਮਾਣਾ ਸਦਰ ਥਾਣਾ ਮੁਖੀ ਅੰਕੂਰਦੀਪ ਸਿੰਘ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜਾ ਲੈਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.