ਅਫ਼ੀਮ ਸਮੇਤ 3 ਔਰਤਾਂ ਤੇ ਇੱਕ ਵਿਅਕਤੀ ਕਾਬੂ

Opium
ਪਟਿਆਲਾ : ਜ਼ਿਲ੍ਹਾ ਪੁਲਿਸ ਮੁਖੀ ਫੜ੍ਹੀ ਗਈ ਅਫ਼ੀਮ ਸਬੰਧੀ ਜਾਣਕਾਰੀ ਦਿੰਦੇ ਹੋਏ।

ਦੋ ਵੱਖ ਵੱਖ ਕਾਰਵਾਈਆਂ ਤਹਿਤ ਕਾਬੂ ਕੀਤੇ ਗਏ ਮੁਲਜ਼ਮ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਦੋ ਵੱਖ ਥਾਵਾਂ ਤੋਂ 6 ਕਿੱਲੋ 200 ਗ੍ਰਾਮ ਅਫ਼ੀਮ ਸਮੇਤ 3 ਔਰਤਾਂ ਅਤੇ ਇੱਕ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਪਹਿਲੀ ਕਾਰਵਾਈ ਥਾਣਾ ਸਦਰ ਰਾਜਪੁਰਾ ਦੀ ਪੁਲਿਸ ਵੱਲੋਂ ਕੀਤੀ ਗਈ ਹੈ, ਜਿਸ ਵਿੱਚ ਡੀਐਸਪੀ ਰਾਜਪੁਰਾ ਸੁਰਿੰਦਰ ਮੋਹਨ ਦੀ ਅਗਵਾਈ ਹੇਠ ਇੰਸਪੈਕਟਰ ਕਿਰਪਾਲ ਸਿੰਘ ਐਸਐਚਓ ਥਾਣਾ ਸਦਰ ਰਾਜਪੁਰਾ ਦੀ ਨਿਗਰਾਨੀ ਹੇਠ ਐਸਆਈ ਪਰਮਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਮੇਨ ਸੜਕ ਸਾਹਮਣੇ ਜਸ਼ਨ ਹੋਟਲ ਨੇੜੇ ਨਾਕਾਬੰਦੀ ਕੀਤੀ ਹੋਈ ਸੀ । (Opium)

ਇਹ ਵੀ ਪੜ੍ਹੋ: ਪਿੱਟਬੁੱਲ ਨੇ ਹਮਲਾ ਕਰਕੇ ਇੱਕ ਘੋੜੇ ਤੇ ਮਹਿਲਾ ਨੂੰ ਕੀਤਾ ਜ਼ਖਮੀ

ਦੌਰਾਨੇ ਨਾਕਾਬੰਦੀ ਰਾਜਪੁਰਾ ਸਾਇਡ ਵੱਲੋਂ ਆਉਂਦੀ ਇੱਕ ਬੱਸ ਨਾਕਾਬੰਦੀ ਤੇ ਬੈਰੀਗੇਟ ਦੇ ਪਿੱਛੇ ਹੋਲੀ ਹੋਈ ਜਿਸ ਵਿੱਚੋਂ 2 ਔਰਤਾਂ ਜਸਮੀਨ ਪਤਨੀ ਜਾਕਿਰ ਅਹਿਮਦ ਵਾਸੀ ਓਸਮਾਨ ਪੁਰੀ ਗੜੀ ਮੇਡੂ ਨੋਰਥ ਈਸਟ ਦਿੱਲੀ ਥਾਣਾ ਸਿਲਮਪੁਰ ਅਤੇ ਜਰੀਨਾ ਪਤਨੀ ਰੋਸਨ ਲਾਲ ਸਕਸ਼ੈਨਾ ਵਾਸੀ ਈ-40 ਪ੍ਰਸਾਦੀ ਮੁੱਹਲਾ ਤੀਸਰਾ ਪੁਸਤਾ ਨਿਊ ਓਸਮਾਨ ਪੁਰੀ ਗੜੀ ਮੇਡੂ ਨੋਰਥ ਈਸਟ ਦਿੱਲੀ ਥਾਣਾ ਸਿਲਮਪੁਰ ਘਬਰਾ ਕੇ ਉਤਰ ਕੇ ਸਰਵਿਸ ਰੋਡ ਰਾਹੀਂ ਪਿੱਛੇ ਨੂੰ ਟਲਣ ਲੱਗੀਆਂ ਅਤੇ ਉਨ੍ਹਾਂ ਦੀ ਤਲਾਸੀ ’ਤੇ 2 ਕਿਲੋ 600 ਗ੍ਰਾਮ ਅਫੀਮ ਬ੍ਰਾਮਦ ਬ੍ਰਾਮਦ ਕੀਤੀ ਗਈ। ਇਸੇ ਤਰ੍ਹਾਂ ਹੀ ਦੂਜਾ ਮਾਮਲਾ ਥਾਣਾ ਸਿਟੀ ਰਾਜਪੁਰਾ ਦਾ ਹੈ, ਜਿਸ ਵਿੱਚ ਇੰਸਪੈਕਟਰ ਪਿ੍ਰੰਸਪ੍ਰੀਤ ਸਿੰਘ ਭੱਟੀ ਦੀ ਨਿਗਰਾਨੀ ਹੇਠ ਏ.ਐਸ.ਆਈ ਗੁਰਮੀਤ ਸਿੰਘ ਸਮੇਤ ਪੁਲਿਸ ਪਾਰਟੀ ਟੀ ਪੁਆਇੰਟ ਪਿੰਡ ਖਰਾਜਪੁਰ ਮੋਜੂਦ ਸੀ ਤਾਂ ਇੱਕ ਮੋਨਾ ਵਿਅਕਤੀ ਅਤੇ ਇੱਕ ਅੋਰਤ ਆਉਂਦੇ ਦਿਖਾਈ ਦਿੱਤੇ ਜਿਨਾਂ ਦੇ ਮੋਡੇ ਵਿੱਚ ਪਿੱਠੂ ਬੈਗ ਪਾਏ ਹੋਏ ਸਨ। (Opium)

ਮੋਨੇ ਵਿਅਕਤੀ ਨੇ ਆਪਣਾ ਨਾਮ ਮੁਨੇਸ਼ਵਰ ਕੁਮਾਰ ਦਾਂਗੀ ਪੁੱਤਰ ਸੁਖਦੇਵ ਮਹਾਤੋ ਵਾਸੀ ਪਿੰਡ ਉਨਟਾ ਜ਼ਿਲ੍ਹਾ ਚਤਰਾ ਝਾਰਖੰਡ ਅਤੇ ਔਰਤ ਨੇ ਆਪਣ ਨਾਮ ਕਿਰਨ ਦੇਵੀ ਪਤਨੀ ਕੁਲਦੀਪ ਗੰਜੂ ਵਾਸੀ ਪਿੰਡ ਬਾਰਾਤਰੀ ਜ਼ਿਲ੍ਹਾ ਝਾਰਖੰਡ ਦੱਸਿਆ ਜਿਨਾਂ ਦੇ ਮੋਢਿਆ ਵਿੱਚ ਪਾਏ ਬੈਗ ਦੀ ਚੈਕਿੰਗ ਕਰਨ ਤੇ ਮੁਨੇਸਵਰ ਕੁਮਾਰ ਦੇ ਬੈਗ ਵਿਚੋਂ 2 ਕਿਲੋ 600 ਗ੍ਰਾਮ ਅਫੀਮ ਅਤੇ ਕਿਰਨ ਦੇਵੀ ਦੇ ਬੈਗ ਵਿਚੋ 1 ਕਿਲੋ ਅਫੀਮ ਬ੍ਰਾਮਦ ਹੋਈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਪਤਾ ਕੀਤਾ ਜਾਵੇਗਾ ਕਿ ਇਹ ਕਿੱਥੋਂ ਅਫ਼ੀਮ ਲੈ ਕੇ ਆਏ ਸਨ ਅਤੇ ਕਦੋਂ ਤੋਂ ਇਸ ਕੰਮ ਵਿੱਚ ਲੱਗੇ ਹੋਏ ਹਨ।